ਚੰਡੀਗੜ੍ਹ:ਤਾਲਿਬਾਨ ਲਗਾਤਾਰ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਦਾ ਜਾ ਰਿਹਾ ਹੈ। ਦੇਸ਼ ਵਿਚ ਵਿਗੜੇ ਹਲਾਤਾਂ ਦੇ ਵਿਚਕਾਰ ਅਫਗਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਐਤਵਾਰ ਨੂੰ ਸੱਤਾ ਛੱਡਣ ਦੇ ਨਾਲ ਦੇਸ਼ ਨੂੰ ਵੀ ਛੱਡ ਦਿੱਤਾ ਹੈ।ਸੂਤਰਾਂ ਦੇ ਅਨੁਸਾਰ ਅਫਗਾਨਿਸਤਾਨ ਸਰਕਾਰ ਦੁਆਰਾ ਅੱਤਵਾਦੀਆਂ ਦੇ ਸਾਹਮਣੇ ਆਤਮ ਸਮਰਪਣ ਕਰਨ ਤੋਂ ਬਾਅਦ ਅਲੀ ਅਹਿਮਦ ਜਲਾਲੀ ਨੂੰ ਨਵੀਂ ਅੰਤਰਿਮ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਜੋਂ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜੋ: ਤਾਲਿਬਾਨ ਨੇ ਅਫਗਾਨਿਸਤਾਨ 'ਚ ਬਣਾਈ ਅੰਤਰਿਮ ਸਰਕਾਰ,ਅਹਿਮਦ ਜਲਾਲੀ ਨੂੰ ਮਿਲ ਸਕਦੀ ਹੈ ਸੱਤਾ
ਜਲਾਲੀ ਜਨਵਰੀ 2003 ਤੋਂ 2005 ਤੱਕ ਅਫਗਾਨਿਸਤਾਨ ਦੇ ਸਾਬਕਾ ਮੰਤਰੀ ਰਹੇ ਸਨ।ਦੱਸ ਦੇਈਏ ਕਿ ਅਫਗਾਨ ਸੁਰੱਖਿਆ ਬਲਾਂ ਦੇ ਖਿਲਾਫ ਇਕ ਮਹੀਨੇ ਦੇ ਲੰਬੇ ਹਮਲੇ ਦੇ ਬਾਅਦ ਤਾਲਿਬਾਨ ਨਾਲ ਜੁੜੇ ਹੋਏ ਸਨ। ਸਭ ਤੋਂ ਪਹਿਲਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ (President)ਅਸ਼ਰਫ ਗਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ 20 ਸਾਲਾਂ ਦੀਆਂ ਉਪਲਬਧੀਆਂ ਬੇਕਾਰ ਨਹੀਂ ਜਾਣਗੀਆ ਅਤੇ ਕਿਹਾ ਗਿਆ ਹੈ ਕਿ ਤਾਲਿਬਾਨ ਸਾਡੇ ਵਿਚਕਾਰ 'ਰਾਏ-ਮਸ਼ਵਰਾ' ਜਾਰੀ ਹੈ। ਉਸ ਨੇ ਸ਼ਨੀਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ ਹੈ।
ਕੌਣ ਹੈ ਤਾਲਿਬਾਨ ?