ਪੰਜਾਬ

punjab

ETV Bharat / bharat

ਜਾਣੋ ‘ਮੋਰਚਾ ਗੁਰੂ ਕਾ ਬਾਗ’ ਦਾ ਇਤਿਹਾਸ... - ਮਹੰਤ ਸੁੰਦਰ ਦਾਸ

ਸਿੱਖ ਇਤਿਹਾਸ ਵਿੱਚ ਇੱਕ 8 ਅਗਸਤ ਦਾ ਦਿਨ ਵੀ ਜੁੜਿਆ ਹੋਇਆ ਹੈ ਜਦੋਂ 8 ਅਗਸਤ 1922 ਨੂੰ ਗੁਰੂ ਕਾ ਬਾਗ ਮੋਰਚਾ ਸ਼ੁਰੂ ਹੋਇਆ ਸੀ। ਇਤਿਹਾਸ ਬਾਰੇ ਲਵੋ ਜਾਣਕਾਰੀ...

ਜਾਣੋ ‘ਮੋਰਚਾ ਗੁਰੂ ਕਾ ਬਾਗ’ ਦਾ ਇਤਿਹਾਸ
ਜਾਣੋ ‘ਮੋਰਚਾ ਗੁਰੂ ਕਾ ਬਾਗ’ ਦਾ ਇਤਿਹਾਸ

By

Published : Aug 8, 2021, 8:02 AM IST

ਚੰਡੀਗੜ੍ਹ:ਸਿੱਖ ਧਰਮ ਦੁਨੀਆਂ ਦੇ ਪ੍ਰਮੁੱਖ ਧਰਮਾਂ ਵਿੱਚੋਂ ਇੱਕ ਹੈ, ਦੁਨੀਆਂ ਦੇ ਜਿਸ ਹਿੱਸੇ ਵਿੱਚ ਵੀ ਪੀੜ ਪਈ ਸਿੱਖ ਉਥੇ ਹੀ ਮਦਦ ਲਈ ਪਹੁੰਚ ਜਾਂਦੇ ਹਨ ਜਿਸ ਕਾਰਨ ਅੱਜ ਦੇਸ਼ ਵਿਦੇਸ਼ਾਂ ਵਿੱਚ ਉਹਨਾਂ ਨੇ ਵੱਖਰੀ ਹੀ ਪਛਾਣ ਹੈ। ਉਥੇ ਹੀ ਸਿੱਖ ਇਤਿਹਾਸ ਬਹੁਤ ਹੀ ਵਿਲੱਖਣ ਤੇ ਵਿਸ਼ਾਲ ਹੈ। ਇਸ ਇਤਿਹਾਸ ਵਿੱਚ ਇੱਕ 8 ਅਗਸਤ ਦਾ ਦਿਨ ਵੀ ਜੁੜਿਆ ਹੋਇਆ ਹੈ ਜਦੋਂ 8 ਅਗਸਤ 1922 ਨੂੰ ਗੁਰੂ ਕਾ ਬਾਗ ਮੋਰਚਾ ਸ਼ੁਰੂ ਹੋਇਆ ਸੀ।

ਇਹ ਵੀ ਪੜੋ: ਭਾਰਤ ਛੱਡੋ ਅੰਦੋਲਨ: ਜਾਣੋ 8 ਅਗਸਤ ਦਾ ਦਿਨ ਭਾਰਤ ਲਈ ਕਿਉਂ ਹੈ ਖ਼ਾਸ ?

ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ

ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਸੀ, ਜਿਸ ਨਾਲ ਇੱਕ ਸਾਲ ਪਹਿਲਾਂ ਕਮੇਟੀ ਦਾ ਸਮਝੌਤਾ ਹੋ ਗਿਆ ਸੀ ਤੇ ਮਹੰਤ ਨੇ ਅੰਮ੍ਰਿਤਪਾਨ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ। ਸਿੰਘਾਂ ਉੱਤੇ ਸਰਕਾਰੀ ਸਖਤੀ ਦਾ ਦੌਰ ਵੇਖ ਕੇ ਮਹੰਤ ਵੀ ਆਪਣੇ ਤੋਰ ਬਦਲ ਬੈਠਾ। ਉਸ ਨੇ ਸਮਝਿਆ ਕਿ ਹੁਣ ਮੁੜ ਜਾਇਦਾਦ ’ਤੇ ਕਬਜਾ ਕੀਤਾ ਜਾ ਸਕਦਾ ਹੈ, ਜਿਥੇ ਬਹੁਤ ਸਾਰੇ ਕਿੱਕਰ ਸਨ। ਹਰ ਰੋਜ ਵਾਂਗ 8 ਅਗਸਤ ਨੂੰ ਸਿੰਘ ਗੁਰੂ ਕੇ ਬਾਗ ਦੀ ਜ਼ਮੀਨ ਵਿਚੋਂ ਲੱਕੜਾਂ ਲੈ ਲਈ ਗਏ ਕਿਸੇ ਨੇ ਕੁਛ ਨਾ ਆਖਿਆ ਤੇ ਨਾ ਹੀ ਮਹੰਤ ਨੇ ਰਿਪੋਰਟ ਕੀਤੀ।

ਮੋਰਚਾ ਗੁਰੂ ਕਾ ਬਾਗ

ਸਿੰਘਾਂ ਨੂੰ ਕੀਤਾ ਗ੍ਰਿਫ਼ਤਾਰ

ਲੱਕੜਾਂ ਦੀ ਇਤਲਾਹ ਬੇਦੀ ਬ੍ਰਿਜ ਲਾਲ ਨੇ ਪੁਲਿਸ ਨੂੰ ਪਹੁੰਚਾਈ ਜਿਸ ’ਤੇ 9 ਅਗਸਤ ਨੂੰ ਪੁਲਿਸ ਪੰਜਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਉਥੇ ਸਿੱਘਾਂ ਨਾਲ ਮਾੜਾ ਸਕੂਲ ਕੀਤਾ ਗਿਆ ਤੇ ਛੇ-ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਸਿੰਘ ਹਰ ਵਾਰ ਉਥੇ ਲੱਕੜਾਂ ਲੈ ਕੇ ਆਉਦੇ ਸਨ ਸਰਕਾਰ ਨੇ ਇਸ ਤਰ੍ਹਾਂ ਕਿਉਂ ਕੀਤਾ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਇਹ ਸਭ ਜਾਣ ਕੇ ਕਰ ਰਹੀ ਸੀ ਤਾਂ ਕਿ ਸਿੰਘਾਂ ਨੂੰ ਜੇਲ੍ਹ ਭੇਜਿਆ ਜਾ ਸਕੇ।

ਇਸ ਤੋਂ ਬਾਅਦ ਕੁਝ ਦਿਨਾਂ ਤਕ ਪੁਲਿਸ ਨੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਫਿਰ 22 ਅਗਸਤ ਤੋਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ ਤੇ ਉਪਰੋਂ ਹੁਕਮਾਂ ਦੇ ਅਨੁਸਾਰ ਅੰਮ੍ਰਿਤਸਰ ਵਿੱਚ ਸਿੱਖਾਂ ਨੂੰ ਕੁੱਟਣਾ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਕਈ ਆਗੂ ਵੀ ਗ੍ਰਿਫਤਾਰ ਕਰ ਲਏ ਗਏ ਤੇ ਸਰਕਾਰ ਨੇ ਗੁਰੂ ਕਾ ਬਾਗ ਵਿਖੇ ਪੁਲਿਸ ਵੀ ਵਧਾ ਦਿੱਤੀ। ਇਸ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਜੋ ਵੀ ਲੱਕੜਾਂ ਲੈਣ ਆਏ ਉਸ ਨਾਲ ਕੁੱਟਮਾਰ ਕਰ ਗ੍ਰਿਫ਼ਤਾਰ ਕਰ ਲਿਆ ਜਾਵੇ।

ਸਿੰਘਾਂ ਨੇ ਕੀਤਾ ਐਲਾਨ

ਇਸ ਤੋਂ ਬਾਅਦ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਮਣੇ ਐਲਾਨ ਕੀਤਾ ਕੀ ਗੁਰੂ ਕਾ ਬਾਗ ਸਿੱਖ ਕੌਮ ਦਾ ਹੈ ਤੇ ਜੇ ਸਰਕਾਰ ਨੇ ਇਸ ’ਤੇ ਆਪਣਾ ਦਖ਼ਲ ਨਾ ਛੱਡਿਆ ਤਾਂ ਸ਼ਾਂਤਮਈ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਸਰਕਾਰ ਨੇ ਸਿਵਲ ਨਾਫੁਰਮਾਨੀ ਲਹਿਰ ਖ਼ਤਮ ਕਰ ਦਿੱਤੀ ਸੀ ਤੇ ਸਰਕਾਰ ਨੂੰ ਇਹ ਵਹਿਮ ਸੀ ਕਿ ਹੁਣ ਸਿੱਖਾਂ ਨੂੰ ਵੀ ਕੁੱਟਮਾਰ ਕਰਕੇ ਭਜਾ ਦਿੱਤਾ ਜਾਵੇਗਾ, ਪਰ ਇਸ ਦੇ ਉਲਟ ਹੋਇਆ।

ਮੋਰਚਾ ਗੁਰੂ ਕਾ ਬਾਗ

ਗੁਰੂ ਕੇ ਬਾਗ ਵੱਲ ਸਿੱਖਾਂ ਦਾ ਜਥਾ ਹੋਇਆ ਰਵਾਨਾ

ਇਸ ਤੋਂ ਬਾਅਦ 30 ਅਗਸਤ ਨੂੰ ਕਰੀਬ 60 ਸਿੱਖਾਂ ਦਾ ਜਥਾ ਗੁਰੂ ਕੇ ਬਾਗ ਵੱਲ ਰਵਾਨਾ ਹੋਇਆ। ਇਸ ਦੌਰਾਨ ਰਸਤੇ ਵਿੱਚ ਰਾਤ ਹੋ ਗਈ ਤੇ ਸਿੱਖ ਉਥੇ ਹੀ ਸੌਂ ਗਏ, ਪਰ ਇਸ ਦੌਰਾਨ ਸੁੱਤੇ ਪਏ ਸਿੱਖਾਂ ਨੂੰ ਪੁਲਿਸ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਮਗਰੋਂ ਹਰ ਰੋਜ ਸਿੱਖਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਗੁਰੂ ਕੇ ਬਾਗ ਵੱਲ ਜਾਣ ਲੱਗਾ, ਪਰ ਪੁਲਿਸ ਉਹਨਾਂ ਨਾਲ ਕੁੱਟਮਾਰ ਕਰਦੀ ਤੇ ਉਹਨਾਂ ਨੂੰ ਬੇਹੌਸ਼ ਕਰ ਸੁੱਟ ਦਿੱਤਾ ਜਾਂਦਾ ਜਿਹਨਾਂ ਦਾ ਇਲਾਜ਼ ਹਸਪਤਾਲ ਵਿੱਚ ਕਰਵਾਇਆ ਜਾਂਦਾ ਸੀ। ਇਸ ਤੋਂ ਮਗਰੋਂ 2 ਸਤੰਬਰ ਨੂੰ ਪੰਡਤ ਮਦਨ ਮੋਹਨ ਮਾਲਵੀ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸ਼ੰਸਾ ਤੇ ਹਮਦਰਦੀ ਕੀਤੀ। ਉਥੇ ਹੀ ਮੁਸਲਮਾਨਾਂ ਖ਼ੈਰ ਦੀਨ ਦੀ ਮਸਜਿਦ ਵਿਚ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ।

ਮੋਰਚਾ ਗੁਰੂ ਕਾ ਬਾਗ

ਪੁਲਿਸ ਨੇ ਮਾਰ ਕੁਟਾਈ ਕੀਤੀ ਬੰਦ

9 ਸਤੰਬਰ ਤੋਂ ਬਾਅਦ ਪੁਲਿਸ ਨੇ ਸਿੱਖਾਂ ਦੀ ਕੁੱਟਮਾਰ ਕਰਨੀ ਬੰਦ ਕਰ ਦਿੱਤੀ। ਪੁਲਿਸ ਨੇ ਸਿੱਖਾਂ ਨਾਲ ਬਹੁਤ ਮਾੜਾ ਸਲੂਕ ਕੀਤਾ, ਪਰ ਸਿੱਖਾਂ ਨੇ ਹਾਰ ਨਹੀਂ ਮੰਨੀ ਤੇ ਚੁੱਪਚਾਪ ਪੁਲਿਸ ਦੀ ਕੁੱਟਮਾਰ ਸਹਿਦੇ ਰਹੇ। ਇਸ ਤੋਂ ਮਗਰੋਂ 13 ਸਤੰਬਰ ਨੂੰ ਗਵਰਨਰ ਸਰ ਐਡਵਰਡ ਮੈਕਲੇਗਨ ਵੀ ਗੁਰੂ ਕੇ ਬਾਗ ਪਹੁੰਚਿਆ ਜਿਸ ਤੋਂ ਮਗਰੋਂ ਕੁੱਟਮਾਰ ਤਾਂ ਬੰਦ ਕਰ ਦਿੱਤੀ ਗਈ ਪਰ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਗ੍ਰਿਫਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਦੇ ਜੇਲ੍ਹਖਾਨਿਆਂ ਵਿੱਚ ਸੁਟਦੀ ਜਾ ਰਹੀ ਸੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਸਰਕਾਰੀ ਜ਼ੁਲਮ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ ਤੇ ਕੋਈ ਥਾਂ ਨਹੀਂ ਸੀ ਰਿਹਾ।

ਮੋਰਚਾ ਗੁਰੂ ਕਾ ਬਾਗ

ਇਸ ਤੋਂ ਬਾਅਦ ਗੁਰੂ ਕੇ ਬਾਗ ਦਾ ਸੱਤਿਆਗ੍ਰਹਿ, ਕੁੱਟਮਾਰ ਤੇ ਗ੍ਰਿਫਤਾਰੀਆਂ ਦਾ ਸਿਲਸਿਲਾ 17 ਨਵੰਬਰ ਨੂੰ ਖ਼ਤਮ ਹੋਇਆ ਜਦੋਂ ਹਾਰੀ ਹੋਈ ਸਰਕਾਰ ਨੇ ਸਰ ਗੰਗਾ ਰਾਮ ਨੂੰ ਆਖਿਆ ਕਿ ਉਹ ਗੁਰੂ ਕੇ ਬਾਗ ਦੀ ਜ਼ਮੀਨ ਠੇਕੇ ’ਤੇ ਲੈ ਲਵੋ। ਇਉਂ ਗੁਰੂ ਕੇ ਬਾਗ ਦਾ ਮੋਰਚਾ ਖ਼ਤਮ ਹੋਇਆ।

ਜਾਣੋ ‘ਮੋਰਚਾ ਗੁਰੂ ਕਾ ਬਾਗ’ ਦਾ ਇਤਿਹਾਸ

ਇਹ ਵੀ ਪੜੋ: ਨੰਗੇ ਹੋ ਕੇ ਮਨਾਈ ਜਨਮ ਦਿਨ ਦੀ ਪਾਰਟੀ, ਰੋਕਣ ’ਤੇ ਇਹ ਕੀਤਾ ਹਾਲ

ABOUT THE AUTHOR

...view details