ਪੰਜਾਬ

punjab

ETV Bharat / bharat

ਆਈਟੀ ਕੰਪਨੀਆਂ ਤੇ ਕਿਉਂ ਉਠ ਰਹੇ ਸਵਾਲ! - ਵਿਸ਼ਵ ਸੋਸ਼ਲ ਮੀਡੀਆ ਦਿਵਸ

ਅੱਜ ਦਾ ਅਜੋਕਾ ਸਮਾਂ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਹਰ ਇੱਕ ਦੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਿਆ ਹੈ। ਦੁਨੀਆ ਚ ਵਸਦਾ ਹਰ ਉਮਰ ਦਾ ਵਿਅਕਤੀ ਇਸਦਾ ਇਸਤੇਮਾਲ ਕਰ ਰਿਹਾ ਹੈ। ਸੋਸ਼ਲ ਮੀਡੀਆ ਦੁਆਰਾ ਹਰ ਕੋਈ ਇੱਕ ਦੂਜੇ ਨਾਲ ਅਸਾਨੀ ਜੁੜ ਸਕਦਾ ਹੈ।

ਜਾਣੋ ਸੋਸ਼ਲ ਮੀਡੀਆ ਦਾ ਇਤਿਹਾਸ ਤੇ ਹੋਰ ਰੋਚਕ ਜਾਣਕਾਰੀ
ਜਾਣੋ ਸੋਸ਼ਲ ਮੀਡੀਆ ਦਾ ਇਤਿਹਾਸ ਤੇ ਹੋਰ ਰੋਚਕ ਜਾਣਕਾਰੀ

By

Published : Jun 30, 2021, 9:31 AM IST

Updated : Jun 30, 2021, 5:41 PM IST

ਚੰਡੀਗੜ੍ਹ: ਵਿਸ਼ਵ ਸੋਸ਼ਲ ਮੀਡੀਆ ਦਿਵਸ ਹਰ ਸਾਲ 30 ਜੂਨ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਇਸ ਦੱਸਿਆ ਜਾ ਸਕੇ ਸੰਚਾਰ ਦੇ ਲਈ ਸੋਸ਼ਲ ਮੀਡੀਆ ਇੱਕ ਸਾਧਨ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਇਸ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੋਸ਼ਲ ਮੀਡੀਆ ਵੱਡੀ ਗਿਣਤੀ ਦੇ ਵਿੱਚ ਸਹਾਰਾ ਬਣਿਆ ਕਿਉਂਕਿ ਸੋਸ਼ਲ ਰਾਹੀਂ ਬਹੁਤ ਸਾਰੇ ਲੋੜਵੰਦਾਂ ਦੀ ਇਸ ਕੋਰੋਨਾ ਕਾਲ ਦੌਰਾਨ ਜਾਨ ਬਚੀ ਹੈ।

ਵਿਸ਼ਵ ਸੋਸ਼ਲ ਮੀਡੀਆ ਦਿਵਸ ਦਾ ਇਤਿਹਾਸ

ਵਿਸ਼ਵ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਪਹਿਲੀ ਵਾਰ ਸੋਸ਼ਲ ਮੀਡੀਆ ਦੇ ਪ੍ਰਭਾਵ ਅਤੇ ਵਿਸ਼ਵਵਿਆਪੀ ਸੰਚਾਰ ਵਿੱਚ ਇਸਦੀ ਭੂਮਿਕਾ ਨੂੰ ਮਨਾਉਣ ਲਈ ਮਨਾਇਆ ਗਿਆ। ਇੱਥੇ ਦੱਸ ਦਈਏ ਕਿ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ, ਸਿਕਸਡਗ੍ਰੇਸ 1997 ਵਿੱਚ ਲਾਂਚ ਕੀਤਾ ਗਿਆ ਸੀ।

ਕਿਸਨੇ ਕੀਤੀ ਸੀ ਸਥਾਪਨਾ

ਇਸ ਦੀ ਸਥਾਪਨਾ ਐਂਡਰਿਊ ਵੈਨਰਿਚ ਦੁਆਰਾ ਕੀਤੀ ਗਈ ਸੀ। ਵੈਬਸਾਈਟ ਵਿਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸਨ ਜਿਵੇਂ ਕਿ ਬੁਲੇਟਿਨ ਬੋਰਡ ਅਤੇ ਵਰਤੋਕਾਰਾਂ ਲਈ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੀ ਸੂਚੀ ਬਣਾਉਣ ਲਈ ਪ੍ਰੋਫਾਈਲ ਦੀ ਵੀ ਸਹੂਲਤ ਦਿੱਤੀ ਗਈ ਸੀ। ਇਹ ਸਾਲ 2001 ਵਿਚ ਬੰਦ ਹੋ ਗਿਆ ਸੀ। ਸ਼ੁਰੂਆਤ ਵਿੱਚ, ਫ੍ਰੈਂਡਸਟਰ, ਮਾਈ ਸਪੇਸ ਅਤੇ ਫੇਸਬੁੱਕ ਦੀ ਵਰਤੋਂ ਲੋਕਾਂ ਦੁਆਰਾ ਸੰਚਾਰ ਲਈ ਕੀਤੀ ਗਈ ਸੀ ਹਾਲਾਂਕਿ ਹੁਣ ਸਮਾਂ ਬਦਲ ਗਿਆ ਹੈ। ਹੁਣ ਟਵਿੱਟਰ, ਇੰਸਟਾਗ੍ਰਾਮ, ਸਨੈਪਚੈਟ ਵਰਗੇ ਪਲੇਟਫਾਰਮ ਵੀ ਵੱਡੇ ਪੱਧਰ 'ਤੇ ਵਰਤੇ ਜਾ ਰਹੇ ਹਨ।

ਸੋਸ਼ਲ ਮੀਡੀਆ ਦਾ ਮਹੱਤਵ

  • ਵਿਸ਼ਵ ਸੋਸ਼ਲ ਮੀਡੀਆ ਦਿਵਸ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ।
  • ਦੁਨੀਆ ਦੇ ਕੋਨੇ-ਕੋਨੇ ‘ਚ ਬੈਠੇ ਲੋਕਾਂ ਨਾਲ ਮਿੰਟਾਂ-ਸਕਿੰਟਾਂ ਚ ਜੁੜਿਆ ਜਾ ਸਕਦਾ ਹੈ।
  • ਸੋਸ਼ਲ ਮੀਡੀਆ ਕਿਸੇ ਵੀ ਚੀਜ਼ ਦੀ ਮਸ਼ਹੂਰੀ ਕਰਨ ਦੇ ਲਈ ਆਮ ਵਰਤਿਆ ਜਾ ਰਿਹਾ ਹੈ।
  • ਤੁਹਾਡੇ ਬ੍ਰਾਂਡ ਨੂੰ ਉਤਸ਼ਾਹਿਤ ਕਰਨ ਅਤੇ ਇਸਦੀ ਮਸ਼ਹੂਰੀ ਕਰਨ ਲਈ ਲੋਕਾਂ ਨੂੰ ਸੰਬੰਧ ਬਣਾਉਣ ਅਤੇ ਗਾਹਕਾਂ ਨਾਲ ਜੁੜਨ ਵਿਚ ਸਹਾਇਤਾ ਕਰਦਾ ਹੈ।
  • ਹਰ ਮਹੱਤਵਪੂਰਨ ਜਾਣਕਾਰੀ ਸੋਸ਼ਲ ਮੀਡੀਆ ਤੇ ਆਸਾਨੀ ਨਾਲ ਮਿਲ ਜਾਂਦੀ ਹੈ।
  • ਉੱਘੀਆਂ ਸ਼ਖਸੀਅਤਾਂ ਨਾਲ ਜੁੜਨ ਲਈ ਚੰਗਾ ਸਾਧਨ ਬਣ ਚੁੱਕਿਆ ਹੈ।
  • ਕੋਈ ਵੀ ਆਪਣੀ ਕਲਾ ਨੂੰ ਆਸਾਨੀ ਨਾਲ ਦੂਜਿਆ ਤੱਕ ਪਹੁੰਚ ਸਕਦਾ ਹੈ।
  • ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਮਹੱਤਵਪੂਰਨ ਸਾਧਨ।

ਦੁਨੀਆ ਭਰ ‘ਚ ਸੋਸ਼ਲ ਮੀਡੀਆ ਦੇ ਵਰਤੋਂਕਾਰ

ਜਾਣਕਾਰੀ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਇੰਟਰਨੈਟ ਉਪਭੋਗਤਾਵਾਂ ਦੀ ਸੰਖਿਆ ਵਿੱਚ 7.6 ਪ੍ਰਤੀਸ਼ਤ ਵਾਧਾ ਹੋਇਆ ਹੈ। ਇਹ ਸੰਖਿਆ 4.72 ਅਰਬ ਤੱਕ ਪਹੁੰਚ ਗਈ ਹੈ ਜੋ ਕਿ0 ਵਿਸ਼ਵ ਦੀ 60 ਪ੍ਰਤੀਸ਼ਤ ਆਬਾਦੀ ਦੇ ਬਰਾਬਰ ਹੈ। ਅੰਕੜਿਆਂ ਅਨੁਸਾਰ, ਇੱਕ ਸਾਲ ਵਿੱਚ ਅੱਧੀ ਅਰਬ ਤੋਂ ਵੱਧ ਨਵੇਂ ਉਪਭੋਗਤਾ ਸੋਸ਼ਲ ਮੀਡੀਆ ਨਾਲ ਜੁੜੇ ਹਨ।

ਜਾਣਕਾਰੀ ਅਨੁਸਾਰ ਅਪ੍ਰੈਲ 2021 ਤੱਕ 4.33 ਬਿਲੀਅਨ ਸੋਸ਼ਲ ਮੀਡੀਆ ਵਰਤੋਕਾਰ ਹਨ। ਜਨਵਰੀ 2021 ਤੱਕ ਭਾਰਤ ਵਿਚ 448 ਮਿਲੀਅਨ ਸੋਸ਼ਲ ਮੀਡੀਆ ਵਰਤੋਕਾਰ ਹਨ। ਇੱਥੇ ਦੱਸ ਦਈਏ ਕਿ ਵਟਸਐਪ ਦੇਸ਼ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਹੈ ਅਤੇ ਇਸਤੋਂ ਬਾਅਦ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਹਨ।

ਇਹ ਵੀ ਪੜ੍ਹੋ:ਅੰਤਰਰਾਸ਼ਟਰੀ ਐਸਟ੍ਰੋਇਡ ਡੇਅ 2021: ਜਾਣੋ ਇਸ ਦਾ ਇਤਿਹਾਸ

Last Updated : Jun 30, 2021, 5:41 PM IST

ABOUT THE AUTHOR

...view details