ਕਰਨਾਟਕ: ਕੋਰੋਨਾ ਲੋਕਾਂ ਦੇ ਲਈ ਇੱਕ ਮਾੜਾ ਸੁਪਨਾ ਬਣ ਗਿਆ ਹੈ। ਦੇਸ਼ ਭਰ ਵਿੱਚ ਕੋਵਿਡ(COVID) ਤੋਂ ਮੌਤਾਂ ਵਿੱਚ ਵਾਧੇ ਤੋਂ ਬਾਅਦ ਲੋਕਾਂ ਵਿੱਚ ਡਰ ਹੈ। ਇੱਕ ਵਾਰ ਜਦੋਂ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆ ਜਾਂਦੀ ਹੈ ਤਾਂ ਲੋਕ ਘਬਰਾ ਜਾਦੇ ਹਨ ਅਤੇ ਇਲਾਜ ਦੇ ਲ਼ਈ ਹਸਪਤਾਲ ਨਹੀਂ ਪਹੁੰਚਦੇ। ਹਾਲਾਕਿ ਕਰਨਾਟਕ ਦੇ ਮੈਸੂਰ ਵਿੱਚ ਇਕ ਸੰਯੁਕਤ ਪਰਿਵਾਰ ਨੇ ਕੋਰੋਨਾ ਵਿਰੁੱਧ ਜਿੱਤ ਹਾਸਲ ਕੀਤੀ ਹੈ ਜੋ ਕਈ ਮਰੀਜ਼ਾਂ ਦੇ ਲਈ ਪ੍ਰਰੇਣਾ ਬਣ ਗਿਆ ਹੈ।
17 ਮੈਂਬਰਾਂ ਵਾਲਾ ਇਹ ਸੰਯੁਕਤ ਪਰਿਵਾਰ ਕੋਵਿਡ ਦੀ ਚਪੇਟ ਵਿੱਚ ਆ ਗਿਆ ਸੀ ਹਾਲਾਕਿ ਆਤਮਵਿਸ਼ਵਾਸ ਦੇ ਕਾਰਨ ਸਾਰੇ ਮੈਂਬਰ ਇਸ ਵਾਇਰਸ ਨੂੰ ਹਰਾਉਣ ਵਿੱਚ ਸਫਲ ਹੋ ਗਏ। ਉਨ੍ਹਾਂ ਦਾ ਆਤਮਵਿਸ਼ਵਾਸ ਤਾਲੁਕ ਦੇ ਹੋਰ ਕੋਵਿਡ ਮਰੀਜ਼ਾਂ ਦੇ ਲਈ ਆਦਰਸ਼ ਬਣ ਗਿਆ ਹੈ। ਜਦੋਂ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਪੌਜ਼ੀਟਿਵ ਰਿਪੋਰਟ ਆਈ ਤਾਂ ਪਹਿਲਾਂ ਤਾਂ ਉਹ ਚਿੰਤਿਤ ਹੋ ਗਏ ਸੀ ਹਾਲਾਕਿ ਆਤਮਵਿਸ਼ਵਾਸ ਅਤੇ ਸਕਾਰਾਤਮਕ ਮਾਨਸਿਕ ਦ੍ਰਿਸ਼ਟੀਕੋਣ ਨੇ ਉਨ੍ਹਾਂ ਨੂੰ ਸਥਿਤੀ ਉੱਤੇ ਕਾਬੂ ਪਾਉਣ ਵਿੱਚ ਮਦਦ ਕੀਤੀ ਹੈ।
ਬਡਗਲਪੁਰ (Badagalapura) ਕਿਸਾਨ ਸੰਘ ਦੇ (Raitha Sangha) ਪ੍ਰਧਾਨ ਨਾਗੇਂਦਰ ਦੇ ਭਰਾ ਲਿੰਗਗੌਡਾ (Lingegowda) ਅਤੇ ਉਨ੍ਹਾਂ ਦਾ ਪਰਿਵਾਰ 24 ਅਪ੍ਰੈਲ ਨੂੰ ਕੋਵਿਡ ਪੌਜ਼ੀਟਿਵ ਆਇਆ ਸੀ ਸਾਰੇ ਮੈਂਬਰ ਸੰਕਰਮਣ ਤੋਂ ਠੀਕ ਹੋ ਗਏ ਹਨ ਅਤੇ ਹੁਣ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਸੰਯੁਕਤ ਪਰਿਵਾਰ ਦੇ ਮੁਖੀਆ ਲਿੰਗਰਾਜੂ ਗੌਡਾ ਨੇ ਕਿਹਾ ਕਿ ਉਹ ਸਾਰੇ ਸੰਕਰਮਣ ਤੋਂ ਠੀਕ ਹੋ ਗਏ ਹਾਂ। ਕੋਰੋਨਾ ਨੈਗੇਟਿਵ ਰਿਪੋਰਟ ਆਈ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਨੇ 14 ਦਿਨਾਂ ਦਾ ਕੁਆਰੰਟਾਈਨ ਪੀਰੀਅਡ ਪੂਰਾ ਕਰ ਲਿਆ ਹੈ। ਮੈਂ ,ਸਾਰੇ ਕੋਵਿਡ ਮਰੀਜ਼ਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪਹਿਲੀ ਚੀਜ਼ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਪੌਜ਼ੀਟਿਵ ਟੈਸਟ ਆਉਣ ਉੱਤੇ ਬਹਾਦੁਰ ਬਣਨਾ ਚਾਹੀਦਾ ਹੈ। ਸਿਰਫ਼ ਇੱਕ ਚੀਜ਼ ਹੈ ਕਿ ਸਾਨੂੰ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਅਤੇ ਮਾਸਕ ਪਾਉਣਾ ਚਾਹੀਦਾ ਹੈ ਅਸੀਂ ਸਾਰੇ 17 ਮੈਂਬਰ ਹੁਣ ਚੰਗਾ ਮਹਿਸੂਸ ਕਰ ਰਹੇ ਹਾਂ।