ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਵਿੱਚ ਸ਼ਾਮਲ ਹੋ ਸਕਦੇ ਹਨ। ਅੱਜ ਲੋਕ ਭਾਰਤ ਵਿੱਚ ਲੋਕਤੰਤਰ ਦੀ ਸਥਿਤੀ ਬਾਰੇ ਚਿੰਤਾ ਜ਼ਾਹਰ ਕਰਦੇ ਹੋਏ ਲੰਡਨ 'ਚ ਉਨ੍ਹਾਂ ਵੱਲੋਂ ਦਿੱਤੀਆਂ ਟਿੱਪਣੀਆਂ 'ਤੇ ਭਾਰੀ ਵਿਵਾਦ ਹੋ ਸਕਦਾ ਹੈ। ਕਾਂਗਰਸ ਨੇ ਰਾਹੁਲ ਗਾਂਧੀ ਵੱਲੋਂ ਮਾਫ਼ੀ ਮੰਗਣ ਵਾਲੀ ਭਾਜਪਾ ਦੀ ਮੰਗ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸੰਸਦ 'ਚ ਸੰਭਾਵੀ ਟਕਰਾਵ ਤੋਂ ਪਹਿਲਾਂ, ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਾਂਗਰਸ ਨੇਤਾ 'ਤੇ ਲੰਦਨ 'ਚ ਝੂਠ ਬੋਲਣਾ ਅਤੇ ਦੇਸ਼ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ ਹੈ।
ਅਸੀਂ ਚੁੱਪ ਨਹੀਂ ਰਹਿ ਸਕਦੇ: ਰਿਜਿਜੂ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਜੋ ਵਿਅਕਤੀ ਇਸ ਦੇਸ਼ ਵਿੱਚ ਸਭ ਤੋਂ ਜਿਆਦਾ ਬੋਲਦਾ ਹੈ ਅਤੇ ਦਿਨ ਰਾਤ ਸਰਕਾਰ ਨੂੰ ਨਿਸ਼ਾਨਾ ਬਣਾਉਂਦਾ ਹੈ, ਉਹ ਵਿਦੇਸ਼ ਵਿੱਚ ਕਹਿੰਦਾ ਹੈ ਕਿ ਉਸ ਨੂੰ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਨੂੰ ਡਬੋ ਸਕਦੇ ਹਨ। ਇਸ ਦੀ ਸਾਨੂੰ ਕੋਈ ਪਰਵਾਹ ਨਹੀਂ ਹੈ, ਪਰ ਜੇਕਰ ਉਹ ਦੇਸ਼ ਨੂੰ ਨੁਕਸਾਨ ਪਹੁੰਚਾਉਣ ਜਾ ਅਪਮਾਨ ਕਰਨ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਅਸੀਂ ਭਾਰਤ ਦੇ ਨਾਗਰਿਕ ਦੇ ਰੂਪ 'ਚ ਚੁੱਪ ਨਹੀਂ ਰਹਿ ਸਕਦੇ।
ਕੇਂਦਰੀ ਮੰਤਰੀ ਦਾ ਕਾਂਗਰਸ 'ਤੇ ਨਿਸ਼ਾਨਾ:ਕੇਂਦਰੀ ਕਾਨੂੰਨੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿਰਫ਼ ਇਸ ਲਈ ਦੇਸ਼ ਨੇ ਕਾਂਗਰਸ ਦੀ ਅਗਵਾਈ ਨੂੰ ਖਾਰਿਜ ਕੀਤਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਉਹ ਰਾਸ਼ਟਰ ਦੇਸ਼ ਨੂੰ ਕਲੰਕਿਤ ਕਰ ਸਕਦਾ ਹੈ। ਕਾਨੂੰਨ ਮੰਤਰੀ ਨੇ ਆਖਿਆ ਕਿ ਰਾਹੁਲ ਗਾਂਧੀ ਭਾਰਤ ਵਿਰੋਧੀ ਤਾਕਤਾਂ ਦੀ ਭਾਸ਼ਾ ਬੋਲਦੇ ਹਨ। ਕਿਰਨ ਰਿਜਿਜੂ ਨੇ ਕਿਹਾ ਕਿ ਬਹੁਤ ਦੁੱਖ ਵਾਲੀ ਗੱਲ ਹੈ ਕਿ ਇੱਕ ਸਾਂਸਦ ਸੰਸਦ ਦੀ ਪ੍ਰਤੀਸ਼ਿਠਾ ਨੂੰ ਘੱਟ ਕਰ ਰਿਹਾ ਹੈ। ਭਾਰਤ ਵਿਰੋਧੀ ਤਾਕਤਾਂ ਸਾਰੀਆਂ ਇੱਕ ਹੀ ਭਾਸ਼ਾ ਬੋਲਦੀਆਂ ਹਨ। ਸਾਰੇ ਭਾਰਤ ਵਿਰੋਧੀ ਗਿਰੋਹ ਦੇ ਮੈਂਬਰ ਇੱਕ ਹੀ ਤਰਜ ਉੱਤੇ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ ਵੀ ਕਹਿੰਦੇ ਹਨ ਉਹ ਉਸ ਨੂੂੰ ਉਵੇਂ ਹੀ ਬੋਲਦੇ ਹਨ। ਹੁਣ ਵੇਖਣਾ ਹੋਵੇਗਾ ਕਿ ਜਦੋਂ ਰਾਹੁਲ ਗਾਂਧੀ ਲੋਕ ਸਭਾ ਵਿੱਚ ਪਹੁੰਚਣਗੇ ਉਦੋਂ ਕਿਵੇਂ ਦਾ ਮਾਹੌਲ ਵੇਖਣ ਨੂੰ ਮਿਲੇਗਾ ਅਤੇ ਰਾਹੁਲ ਗਾਂਧੀ ਕਿਵੇਂ ਵਿਰੋਧੀਆਂ ਨੂੰ ਜਾਵਬ ਦੇਣਗੇ। ਕੀ ਵਿਰੋਧੀ ਰਾਹੁਲ ਗਾਂਧੀ ਨੂੰ ਬੋਲਣ ਦਾ ਮੌਕਾ ਵੀ ਦੇਣਗੇ ਜਾਂ ਨਹੀਂ ਇਹ ਦੇਖਣਾ ਵੀ ਅਹਿਮ ਹੋਵੇਗਾ।
ਇਹ ਵੀ ਪੜ੍ਹੋ:Delhi Liquor Scam: ਕਵਿਤਾ ਅੱਜ ਈਡੀ ਸਾਹਮਣੇ ਹੋਵੇਗੀ ਪੇਸ਼, ਤੇਲੰਗਾਨਾ ਦੇ ਕਈ ਮੰਤਰੀ ਪਹੁੰਚੇ ਦਿੱਲੀ