ਨਵੀਂ ਦਿੱਲੀ: ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਵੱਡੇ ਪੈਮਾਨੇ ‘ਤੇ ਅਫਗਾਨ ਨਾਗਰਿਕ ਦੇਸ਼ ਛੱਡ ਰਹੇ ਹਨ ਤੇ ਦੂਜੇ ਦੇਸ਼ਾਂ ਵਿਚ ਪਨਾਹ ਲੈ ਰਹੇ ਹਨ। ਇਸ ਦੌਰਾਨ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਤੇ ਸਾਬਕਾ ਰਾਜਦੂਤ ਹਰਦੀਪ ਸਿੰਘ ਪੁਰੀ ਨੇ ਨਾਗਰਿਕਤਾ ਸੰਸ਼ੋਧਨ ਅਧੀਨਿਯਮ ਲਾਗੂ ਕਰਨ ਦੀ ਵਕਾਲਤ ਕੀਤੀ ਹੈ।
ਪੁਰੀ ਨੇ ਟਵੀਟ ਕੀਤਾ, ‘ਸਾਢੇ ਗੁਆਂਢ ਵਿੱਚ ਤਾਜਾ ਘਟਨਾਕ੍ਰਮ ਅਤੇ ਜਿਸ ਤਰ੍ਹਾਂ ਉਥੋਂ ਦੇ ਸਿੱਖ ਅਤੇ ਹਿੰਦੂ ਦੁਖਦਾਈ ਸਮੇਂ ਤੋਂ ਲਂਘ ਰਹੇ ਹਨ, ਉਹ ਦੱਸਦਾ ਹੈ ਕਿ ਨਾਗਰਿਕਤਾ ਸਂਸ਼ੋਧਨ ਅਧੀਨਿਯਮ ਲਾਗੂ ਕਰਨਾ ਕਿਉਂ ਲੋੜੀਂਦਾ ਸੀ।‘ ਜਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਰਾਜਧਾਨੀ ਕਾਬੁਲ ਦੀ ਘੇਰਾਬੰਦੀ ਤੋਂ ਬਾਅਦ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਬੀਤੀ 15 ਅਗਸਤ ਨੂੰ ਦੇਸ਼ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਤਾਲਿਬਾਨੀ ਲੜਾਕਿਆਂ ਨੇ ਰਾਸ਼ਟਰਪਤੀ ਮਹਿਲ ‘ਤੇ ਕਬਜਾ ਕਰ ਲਿਆ ਸੀ।
ਕਾਬੁਲ ‘ਤੇ ਤਾਲਿਬਾਨ ਦੇ ਕੰਟਰੋਲ ਤੋਂ ਬਾਅਦ ਤੋਂ ਭਾਰਤ, ਅਮਰੀਕਾ ਸਮੇਤ ਤਮਾਮ ਦੇਸ਼ ਆਪੋ-ਆਪਣੇ ਨਾਗਰਿਕਾਂ ਨੂੰ ਕੱਢਣ ਦੇ ਮਿਸ਼ਨ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਤਾਲਿਬਾਨ ਦੇ ਡਰੋਂ ਵੱਡੇ ਪੱਧਰ ‘ਤੇ ਨਾਗਰਿਕ ਦੇਸ਼ ਤੋਂ ਨਿਕਲਣ ਲਈ ਕਾਬੁਲ ਏਅਰਪੋਰਟ ‘ਤੇ ਪੁੱਜ ਰਹੇ ਹਨ। ਇਸ ਨਾਲ ਕਾਬੁਲ ਕੌਮਾਂਤਰੀ ਹਵਾਈ ਅੱਡੇ ਦੇ ਆਲੇ ਦੁਆਲੇ ਹਫ਼ੜਾ-ਦਫ਼ੜੀ ਮਚੀ ਹੋਈ ਹੈ। ਐਤਵਾਰ ਨੂੰ ਹਫ਼ੜਾ-ਦਫ਼ੜੀ ‘ਚ ਸੱਤ ਅਫਗਾਨ ਨਾਗਰਿਕ ਮਾਰੇ ਗਏ।
ਕੀ ਹੈ ਨਾਗਰਿਕਤਾ ਸੰਸ਼ੋਧਨ ਕਾਨੂੰਨ