ਪੰਜਾਬ

punjab

ETV Bharat / bharat

Coronavirus Update : ਦੇਸ਼ 'ਚ ਕੋਰੋਨਾ ਦੇ 10,981 ਐਕਟਿਵ ਮਾਮਲੇ, ਪੰਜਾਬ 'ਚ 50 ਤੋਂ ਵੱਧ ਕੋਰੋਨਾ ਮਾਮਲੇ ਦਰਜ - ਕੋਰੋਨਾਵਾਇਰਸ

Coronavirus Update : ਪਿਛਲੇ 24 ਘੰਟਿਆਂ ਵਿੱਚ ਭਾਰਤ 'ਚ ਕੋਰੋਨਾਵਾਇਰਸ ਦੇ ਕੁੱਲ 10, 981 ਐਕਟਿਵ ਮਾਮਲੇ ਦਰਜ ਹੋਏ ਹਨ। ਦੂਜੇ ਪਾਸੇ, ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮੰਗਲਵਾਰ ਨੂੰ 58 ਨਵੇਂ ਮਾਮਲੇ ਦਰਜ ਹੋਏ ਹਨ, ਜਦਕਿ 186 ਕੋਰੋਨਾ ਮਾਮਲੇ ਐਕਟਿਵ ਹਨ।

Coronavirus Update
Coronavirus Update

By

Published : Mar 29, 2023, 12:12 PM IST

ਨਵੀਂ ਦਿੱਲੀ / ਪੰਜਾਬ : ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਹੈਰਾਨ ਕਰ ਦੇਣ ਵਾਲੇ ਨਵੇਂ ਕੇਸਾਂ ਦੇ ਅੰਕੜੇ ਜਾਰੀ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ ਮੁਤਾਬਕ, ਭਾਰਤ ਵਿੱਚ ਕੋਵਿਡ-19 ਦੇ 1,569 ਨਵੇਂ ਮਾਮਲੇ ਦਰਜ ਹੋਏ ਹਨ। ਇਸ ਨਾਲ ਮੰਗਲਵਾਰ ਨੂੰ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 4, 47, 07, 525 ਹੋ ਗਈ ਹੈ। ਉੱਥੇ ਹੀ, ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ 10 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 888 ਲੋਕ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਘਰ ਪਰਤੇ। ਹਾਲਾਂਕਿ, ਕੋਰੋਨਾ ਵਾਇਰਸ ਨਾਲ, ਮੰਗਲਵਾਰ ਨੂੰ ਕੋਈ ਵੀ ਮੌਤ ਦਰਜ ਨਹੀਂ ਹੋਈ ਹੈ।

ਕੋਰੋਨਾਵਾਇਰਸ ਦਾ ਰਿਕਰਵਰੀ ਰੇਟ :ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ, ਪਿਛਲੇ 24 ਘੰਟਿਆ ਵਿੱਚ, ਮੰਗਲਵਾਰ ਨੂੰ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦੇਸ਼ 'ਚ 98.90 ਫ਼ੀਸਦੀ ਰਿਕਰਵਰੀ ਰੇਟ ਦਰਜ ਕੀਤੀ ਗਈ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ 4, 41, 65, 703, ਜਦਕਿ ਕੋਰੋਨਾਵਾਇਰਸ ਦੀ ਰੋਜ਼ਾਨਾ ਲਾਗ ਦਰ 1.51 ਫੀਸਦੀ ਤੇ ਹਫ਼ਤਾਵਾਰੀ ਕੋਰੋਨਾ ਲਾਗ ਦਰ 1.53 ਫੀਸਦੀ ਦਰਜ ਹੋਈ। ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 2,20,65,65,361 ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ 'ਚ, ਕੋਵਿਡ-19 ਜਾਂਚ ਲਈ 1, 20, 958 ਨਮੂਨੇ ਲਏ।

Coronavirus Update : ਦੇਸ਼ 'ਚ ਕੋਰੋਨਾ ਦੇ 10, 981 ਐਕਟਿਵ ਮਾਮਲੇ, ਪੰਜਾਬ 'ਚ 50 ਤੋਂ ਵੱਧ ਕੋਰੋਨਾ ਮਾਮਲੇ ਦਰਜ

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ :ਪਿਛਲੇ 24 ਘੰਟਿਆਂ ਵਿੱਚ, ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 58 ਨਵੇਂ ਮਾਮਲੇ ਦਰਜ ਹੋਏ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਸਿਰਫ ਮੋਹਾਲੀ ਤੋਂ ਹੀ 17 ਮਾਮਲੇ ਦਰਜ ਹੋਏ, ਜਦਕਿ ਜਲੰਧਰ-5, ਲੁਧਿਆਣਾ-4, ਪਟਿਆਲਾ-4, ਸੰਗਰੂਰ-2, ਬਰਨਾਲਾ-1, ਪਠਾਨਕੋਟ-2, ਰੋਪੜ-5, ਅੰਮ੍ਰਿਤਸਰ-8, ਫਤਹਿਗੜ੍ਹ ਸਾਹਿਬ-3, ਹੁਸ਼ਿਆਰਪੁਰ-3, ਫਿਰੋਜ਼ਪੁਰ-2, ਨਵਾਂਸ਼ਹਿਰ-1 ਅਤੇ ਤਰਨਤਾਰਨ ਤੋਂ 1 ਮਾਮਲੇ ਦਰਜ ਹੋਏ ਹਨ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵਿਟੀ ਦਰ 3.09 ਫੀਸਦੀ ਦਰਜ ਕੀਤੀ ਗਈ ਹੈ, ਜਦਕਿ 2 ਮਰੀਜ ਆਕਸੀਜਨ ਸਪੋਰਟ ਉੱਤੇ ਹਨ।

ਹਸਪਤਾਲ ਚੋਂ ਛੁੱਟੀ ਲੈਣ ਵਾਲੇ ਲੋਕ:ਉੱਥੇ ਹੀ, ਮੰਗਲਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਕੁੱਲ 15 ਮਰੀਜ਼ ਹਸਪਤਾਲ ਚੋਂ ਘਰ ਵਾਪਸ ਪਰਤੇ, ਇਨ੍ਹਾਂ ਵਿੱਚ ਜਲੰਧਰ-4, ਮੋਹਾਲੀ-3, ਹੁਸ਼ਿਆਰਪੁਰ-1, ਪਟਿਆਲਾ-2, ਫ਼ਰੀਦਕੋਟ-1, ਫਾਜ਼ਿਲਕਾ-1, ਫਿਰੋਜ਼ਪੁਰ-1, ਫਤਹਿਗੜ੍ਹ ਸਾਹਿਬ-1 ਅਤੇ ਰੋਪੜ-1 ਕੋਰੋਨਾ ਵਾਇਰਸ ਪੀੜਤ ਠੀਕ ਹੋ ਕੇ ਵਾਪਸ ਘਰ ਪਰਤੇ ਹਨ।

1 ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੰਜਾਬ 'ਚ ਕੋਰੋਨਾਵਾਇਰਸ ਕੇਸ: ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਮੰਗਲਵਾਰ 28 ਮਾਰਚ, 2023 ਦੇ ਕੋਵਿਡ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੁੱਲ ਗਿਣਤੀ 7, 86, 043 ਹੋ ਗਈ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਦੇ 186 ਐਕਟਿਵ ਮਾਮਲੇ ਹਨ। ਹੁਣ ਤੱਕ ਕੋਰੋਨਾ ਵਾਇਰਸ ਨਾਲ ਕੁੱਲ 20,516 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 7, 65, 341 ਜਣੇ ਕੋਰੋਨਾ ਨੂੰ ਮਾਤ ਦੇ ਕੇ ਹਸਪਤਾਲ ਚੋਂ ਛੁੱਟੀ ਲੈ ਕੇ ਘਰ ਵਾਪਸ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ:UPI Payment New Rule: UPI ਭੁਗਤਾਨ ਕਰਨਾ ਪਵੇਗਾ ਮਹਿੰਗਾ, ਅਜਿਹੇ ਲੈਣ-ਦੇਣ 'ਤੇ 1 ਅਪ੍ਰੈਲ ਤੋਂ ਦੇਣਾ ਪਵੇਗਾ PPI ਚਾਰਜ

ABOUT THE AUTHOR

...view details