ਪੰਜਾਬ

punjab

By

Published : Feb 27, 2021, 7:29 AM IST

Updated : Feb 27, 2021, 2:49 PM IST

ETV Bharat / bharat

ਰਿਹਾਈ ਪਿੱਛੋਂ ਕੀ ਕਿਹਾ ਨੌਦੀਪ ਕੌਰ ਨੇ, ਜਾਣੋ ਖ਼ਾਸ ਗੱਲਬਾਤ

ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜਮਾਨਤ ਮਿਲਦੇ ਤੋਂ ਬਾਅਦ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਕਰਨਾਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਨੌਦੀਪ ਕੌਰ ਜੇਲ੍ਹ ਤੋਂ ਬਾਹਰ ਆਈ ਹੈ। ਇਸ ਦੌਰਾਨ ਕਰਨਾਲ ਜੇਲ੍ਹ ਤੋਂ ਬਾਹਰ ਨਿਕਲਦੇ ਹੋਏ ਈਟੀਵੀ ਭਾਰਤ ਨੇ ਨੌਦੀਪ ਕੌਰ ਨਾਲ ਗੱਲਬਾਤ ਕੀਤੀ।

ਰਿਆਹੀ ਪਿੱਛੋਂ ਕੀ ਕਿਹਾ ਨੌਦੀਪ ਕੌਰ ਨੇ, ਜਾਣੋ
ਰਿਆਹੀ ਪਿੱਛੋਂ ਕੀ ਕਿਹਾ ਨੌਦੀਪ ਕੌਰ ਨੇ, ਜਾਣੋ

ਕਰਨਾਲ: ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜਮਾਨਤ ਮਿਲਦੇ ਤੋਂ ਬਾਅਦ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਕਰਨਾਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦੇਰ ਸ਼ਾਮ ਨੌਦੀਪ ਕੌਰ ਜੇਲ੍ਹ ਤੋਂ ਬਾਹਰ ਆਈ ਹੈ। ਇਸ ਦੌਰਾਨ ਕਰਨਾਲ ਜੇਲ੍ਹ ਤੋਂ ਬਾਹਰ ਨਿਕਲਦੇ ਹੋਏ ਈਟੀਵੀ ਭਾਰਤ ਨੇ ਨੌਦੀਪ ਕੌਰ ਨਾਲ ਗੱਲਬਾਤ ਕੀਤੀ।

ਰਿਆਹੀ ਪਿੱਛੋਂ ਕੀ ਕਿਹਾ ਨੌਦੀਪ ਕੌਰ ਨੇ, ਜਾਣੋ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨੌਦੀਪ ਕੌਰ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਵਿੱਚ ਮੇਰੇ ਨਾਲ ਮਾੜਾ ਸਲੂਕ ਨਹੀਂ ਕੀਤਾ। ਪਰ ਮੇਰੇ ਸਾਥੀ ਸ਼ਿਵ ਕੁਮਾਰ ਦੇ ਉੱਪਰ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਕਾਫ਼ੀ ਮਾੜਾ ਸਲੂਕ ਹੋ ਰਿਹਾ ਹੈ। ਹੁਣ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਸ਼ਿਵ ਕੁਮਾਰ ਨੂੰ ਜਮਾਨਤ ਦਵਾਈ ਜਾਵੇ।

ਨੌਦੀਪ ਕੌਰ ਨੇ ਅੱਗੇ ਕਿਹਾ ਕਿ ਫਿਲਹਾਲ ਉਹ ਜ਼ਿਆਦਾ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਹੁਣ ਉਹ ਵਕੀਲ ਨਾਲ ਗੱਲ ਕਰੇਗੀ, ਜਿਸ ਤੋਂ ਬਾਅਦ ਉਹ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਰਿਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇਵੇਗੀ। ਉਸ ਨੇ ਕਿਹਾ ਕਿ ਜਿਸ ਦਿਨ ਮੈਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦਿਨ ਕੁੰਡਲੀ ਬਾਰਡਰ 'ਤੇ ਮੌਜੂਦ ਹੀ ਨਹੀਂ ਸੀ। ਉਸ ਨੇ ਕਿਹਾ ਕਿ ਮੇਰੇ ਉੱਤੇ ਲੱਗੇ ਸਾਰੇ ਦੋਸ਼ ਝੂਠੇ ਹਨ।

Last Updated : Feb 27, 2021, 2:49 PM IST

ABOUT THE AUTHOR

...view details