ਪੰਜਾਬ

punjab

ਕਿਸਾਨ ਸੰਸਦ ਲਈ ਗੁਰਦੁਆਰਾ ਬੰਗਲਾ ਸਾਹਿਬ ਨੇ ਲਗਾਇਆ ਲੰਗਰ

By

Published : Aug 10, 2021, 8:42 AM IST

ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ (Gurdwara Bangla Sahib) ਦੇ ਵੱਲੋਂ ਕਿਸਾਨ ਸੰਸਦ ਵਿਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਇੱਥੇ ਰੋਜਾਨਾ 200 ਤੋਂ ਜ਼ਿਆਦਾ ਕਿਸਾਨਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਜੰਤਰ ਮੰਤਰ ਉਤੇ ਕਿਸਾਨ ਪੰਗਤ ਵਿਚ ਬੈਠ ਕੇ ਲੰਗਰ ਛੱਕਦੇ ਹਨ।

ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਕਿਸਾਨਾਂ ਲਈ ਲਗਾਇਆ ਲੰਗਰ
ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਕਿਸਾਨਾਂ ਲਈ ਲਗਾਇਆ ਲੰਗਰ

ਨਵੀਂ ਦਿੱਲੀ:ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ (Delhi)ਦੇ ਜੰਤਰ ਮੰਤਰ ਉਤੇ ਕਿਸਾਨਾਂ ਦੁਆਰਾ ਕਿਸਾਨ ਸੰਸਦ ਦਾ ਅਯੋਜਨ ਕੀਤਾ ਗਿਆ ਹੈ।ਜਿਸ ਵਿਚ ਕਿਸਾਨ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਖਿਲਾਫ਼ ਆਪਣੀ ਅਵਾਜ ਰੱਖਦੇ ਹੋਏ ਨਜ਼ਰ ਆ ਰਹੇ ਹਨ।ਇਸ ਕਿਸਾਨ ਸੰਸਦ ਵਿਚ ਪੰਜਾਬ, ਹਰਿਆਣਾ, ਰਾਜਸਥਾਨ,ਮੱਧਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਹੋਰ ਕਈ ਸੂਬਿਆਂ ਵਿਚੋਂ ਕਿਸਾਨ ਪਹੁੰਚੇ ਹਨ।ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਕਿਸਾਨਾਂ ਦੇ ਲਈ ਜੰਤਰ ਮੰਤਰ ਉਤੇ ਲੰਗਰ ਲਗਾਇਆ ਗਿਆ ਹੈ।

ਗੁਰਦੁਆਰਾ ਬੰਗਲਾ ਸਾਹਿਬ ਵੱਲੋਂ ਕਿਸਾਨਾਂ ਲਈ ਲਗਾਇਆ ਲੰਗਰ

ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ (Gurdwara Bangla Sahib)ਦੇ ਵੱਲੋਂ ਕਿਸਾਨ ਸੰਸਦ ਵਿਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਇੱਥੇ ਹਰ ਰੋਜ਼ 200 ਤੋਂ ਜ਼ਿਆਦਾ ਕਿਸਾਨ ਲਈ ਲੰਗਰ ਦਾ ਪ੍ਰਬੰਧ ਹੈ ਅਤੇ ਇਥੇ ਸਾਰੇ ਕਿਸਾਨ ਇਕੋ ਪੰਗਤ ਵਿਚ ਬੈਠ ਕੇ ਲੰਗਰ ਛੱਕਦੇ ਹਨ।
ਸੇਵਾਦਾਰ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਰੋਜ਼ਾਨਾ ਕਿਸਾਨਾਂ ਦੇ ਲਈ ਜੰਤਰ ਮੰਤਰ ਉਤੇ ਲੰਗਰ ਲੈ ਕੇ ਆਉਂਦੇ ਹਨ।ਉਨ੍ਹਾਂ ਨੇ ਕਿਹਾ ਗੁਰਦੁਆਰਾ ਦੀ ਪੰਗਤ ਵਾਂਗ ਹੀ ਸਾਰੇ ਕਿਸਾਨ ਇਕੋ ਪੰਗਤ ਵਿਚ ਬੈਠ ਕੇ ਲੰਗਰ ਛੱਕਦੇ ਹਨ।

ਇਹ ਵੀ ਪੜੋ:Agriculture Law : ਖੇਤੀ ਕਾਨੂੰਨ ਹੋ ਸਕਦੇ ਨੇ ਵਾਪਸ, ਬੀਜੇਪੀ ਲੀਡਰ ਦਾ ਦਾਅਵਾ

ABOUT THE AUTHOR

...view details