ਪੰਜਾਬ

punjab

ETV Bharat / bharat

Raigad Landslide:35 ਲੋਕਾਂ ਦੀ ਮੌਤ, 50-60 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ, ਰਾਹਤ ਬਚਾਅ ਜਾਰੀ - ਜ਼ਮੀਨ ਖਿਸਕਣ

ਮਹਾਰਾਸ਼ਟਰ ਦੇ ਰਾਏਗੜ ’ਚ ਜ਼ਮੀਨ ਖਿਸਕਣ (Raigad Landslide) ਦੀ ਸੂਚਨਾ ਹੈ। ਹਾਦਸੇ ਚ 35 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਰਾਹਤ ਬਚਾਅ ਦਾ ਕੰਮ ਜਾਰੀ ਹੈ।

Raigad Landslide:35 ਲੋਕਾਂ ਦੀ ਮੌਤ, 50-60 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ, ਰਾਹਤ ਬਚਾਅ ਜਾਰੀ
Raigad Landslide:35 ਲੋਕਾਂ ਦੀ ਮੌਤ, 50-60 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ, ਰਾਹਤ ਬਚਾਅ ਜਾਰੀ

By

Published : Jul 23, 2021, 4:26 PM IST

ਰਾਏਗੜ: ਮਹਾਰਾਸ਼ਟਰ (Maharashtra) ’ਚ ਮਾਨਸੂਨ ਆਫਤ ਲੈ ਕੇ ਆਇਆ ਹੈ। ਸੂਬੇ ਦੇ ਕਈ ਇਲਾਕਿਆਂ ਚ ਭਾਰੀ ਮੀਂਹ ਕਾਰਨ ਥਾਂ-ਥਾਂ ਹੜ (Flood) ਵਰਗੇ ਹਾਲਾਤ ਬਣ ਗਏ ਹਨ। ਕਈ ਜਿਲ੍ਹੇ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਅਜੇ ਵੀ ਹਾਲਾਤ ਦਾ ਸੁਧਾਰ ਹੁੰਦਾ ਹੋਇਆ ਨਹੀਂ ਦਿਖ ਰਿਹਾ ਹੈ।

ਮਹਾਰਾਸ਼ਟਰ ਦੇ ਰਾਏਗੜ ਚ ਤਲਾਈ ਪਿੰਡ ਚ ਜਮੀਨ ਖਿਸਕਣ (Raigad Landslide) ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਚ 35 ਲੋਕਾਂ ਦੀ ਮੌਤ ਹੋ ਗਈ ਹੈ।

ਰਾਏਗੜ ਦੇ ਮਹਾੜ ਤਾਲੁਕਾ ਅਧਿਨ ਆਉਂਦੇ ਪਿੰਡ ਤਲਾਈ ’ਚ ਜ਼ਮੀਨ ਖਿਸਕਣ ਤੋਂ ਬਾਅਦ 50-60 ਲੋਕਾਂ ਦੇ ਫਸੇ ਹੋਏ ਦਾ ਖਦਸ਼ਾ ਜਤਾਇਆ ਗਿਆ ਹੈ। ਜਿਲ੍ਹਾ ਕਲੈਕਟਰ ਨਿਧੀ ਚੌਧਰੀ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੁਢਲੀ ਸੂਚਨਾ ਦਿੱਤੀ ਗਈ ਹੈ ਕਿ ਕਰੀਬ 50 ਤੋਂ 60 ਨਾਗਰਿਕ ਫਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਰਾਹਤ ਬਚਾਅ ਦੇ ਕੰਮ ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਤੋਂ ਪਹਿਲਾਂ 19 ਜੁਲਾਈ ਨੂੰ ਮਹਾਰਾਸ਼ਟਰ ਦੇ ਕਲਬਾ ਪੂਰਬ ਚ ਹਾਦਸਾ ਹੋਇਆ ਸੀ। ਘੋਲਾਈ ਨਗਰ ਦੇ ਕੋਲ ਜ਼ਮੀਨ ਖਿਸਕਣ ਕਾਰਨ ਦੁਰਗਾ ਚਾਲ ਪ੍ਰਭਾਵਿਤ ਹੋਇਆ ਸੀ। ਚਰਚ ਰੋਡ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਨੇੜੇ ਦੇ ਹੀ ਇੱਕ ਘਰ ਢਹਿ ਢੇਰੀ ਹੋ ਗਿਆ। ਕੁੱਲ 7 ਲੋਕ ਮਲਬੇ ਚ ਫਸੇ ਗੇ ਸੀ। ਰਾਹਤ ਅਤੇ ਬਚਾਅ ਕਰਮੀ ਸਚਿਨ ਦੁਬੇ ਨੇ ਦੱਸਿਆ ਕਿ ਰਾਹਤ ਬਚਾਅ ਦੇ ਦੌਰਾਨ ਕੋਈ ਲੋਕਾਂ ਨੂੰ ਮਲਬੇ ਤੋਂ ਸੁਰੱਖਿਆ ਕੱਢਿਆ ਗਿਆ ਹੈ।

ਇਹ ਵੀ ਪੜੋ: 3 ਸਾਲਾਂ ਦੀ ਸੌਮਯਾ ਦੀ ਦਿਲ ਨੂੰ ਵਲੁੰਧਰ ਦੇਣ ਵਾਲੀ ਕਹਾਣੀ

ABOUT THE AUTHOR

...view details