ਪੰਜਾਬ

punjab

ETV Bharat / bharat

ਲਖੀਮਪੁਰ ਖੀਰੀ ਕਾਂਡ: ਪੀੜਤ ਪਰਿਵਾਰਾਂ ਨੂੰ ਮਿਲੇ ਸਿੱਧੂ, ਦੁੱਖ ਕੀਤਾ ਸਾਝਾਂ - ਲਖੀਮਪੁਰ

ਭਾਜਪਾ ਵਿਰੋਧੀ ਸਾਰੀਆਂ ਰਾਜਨੀਤਿਕ ਪਾਰਟੀਆਂ (Political parties) ਦੇ ਨੇਤਾ ਪੀੜਤ ਪਰਿਵਾਰਾਂ ਨੂੰ ਮਿਲ ਰਹੇ ਹਨ। ਇਸੇ ਲੜੀ ਤਹਿਤ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Congress leader Navjot Singh Sidhu) ਲਖੀਮਪੁਰ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁਖ ਸਾਂਝਾ ਕੀਤਾ।

ਪੀੜਤ ਪਰਿਵਾਰਾਂ ਨੂੰ ਮਿਲੇ ਸਿੱਧੂ
ਪੀੜਤ ਪਰਿਵਾਰਾਂ ਨੂੰ ਮਿਲੇ ਸਿੱਧੂ

By

Published : Oct 8, 2021, 5:39 PM IST

ਲਖੀਮਪੁਰ ਖੀਰੀ : ਲਖੀਮਪੁਰ ਖੀਰੀ (Lakhimpur Khiri) ਦੀ ਘਟਨਾ ਨੇ ਸਾਰੇ ਰਾਜਨੀਤਿਕ ਪਾਰਟੀਆਂ (Political parties) ਦੇ ਨੇਤਾਵਾਂ ਨੂੰ ਆਪਣੇ ਫਰਜ਼ ਯਾਦ ਕਰਵਾ ਦਿੱਤੇ। ਭਾਜਪਾ ਵਿਰੋਧੀ ਸਾਰੀਆਂ ਰਾਜਨੀਤਿਕ ਪਾਰਟੀਆਂ (Political parties) ਦੇ ਨੇਤਾ ਪੀੜਤ ਪਰਿਵਾਰਾਂ ਨੂੰ ਮਿਲ ਰਹੇ ਹਨ। ਇਸੇ ਲੜੀ ਤਹਿਤ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Congress leader Navjot Singh Sidhu) ਲਖੀਮਪੁਰ ਪਹੁੰਚ ਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁਖ ਸਾਂਝਾ ਕੀਤਾ।

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਘਟਨਾ ਸਥਾਨ ਦਾ ਦੌਰਾ ਕਰ ਸਕਦੇ ਹਨ। ਨਵਜੋਤ ਸਿੰਘ ਸਿੱਧੂ ਦੀ ਆਮਦ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਖੀਮਪੁਰ ਜ਼ਿਲ੍ਹੇ ਸਮੇਤ ਪੀਲੀਭੀਤ ਜ਼ਿਲ੍ਹੇ ਵਿੱਚ ਤਿਆਰੀਆਂ ਕਰ ਲਈਆਂ ਹਨ। ਸਿੱਧੂ ਦੇ ਮਾਰਗ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਸਿੱਧੂ ਨੇ ਆਪਣੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਪਰਿਵਾਰ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਨਾਲ ਲਿਖਿਆ ਕਿ ਇਨਸਾਫ ਵਿੱਚ ਦੇਰੀ, ਇਨਸਾਫ ਤੋਂ ਇਨਕਾਰ, ਬਹਾਦਰ ਦਿਲ ਲਵਪ੍ਰੀਤ ਸਿੰਘ (20) ਦੇ ਪਰਿਵਾਰ ਦੇ ਨਾਲ, ਕੇਂਦਰੀ ਰਾਜ ਮੰਤਰੀ ਦੇ ਬੇਟੇ ਦੁਆਰਾ ਬੇਰਹਿਮੀ ਨਾਲ ਕਤਲ ਦਾ ਸ਼ਿਕਾਰ ਹੋਏ ਲਵਪ੍ਰੀਤ।

ਇਹ ਵੀ ਪੜ੍ਹੋ: ਪੀਲੀਭੀਤ ਦੀ ਸਰਹੱਦ ’ਚ ਦਾਖਲ ਹੋਏ ਨਵਜੋਤ ਸਿੰਘ ਸਿੱਧੂ

ਲਖੀਮਪੁਰ ਦੀ ਰਾਜਨੀਤੀ ਵਿੱਚ ਉਬਾਲ

ਨਵਜੋਤ ਸਿੰਘ ਸਿੱਧੂ ਪਹਿਲੇ ਆਗੂ ਨਹੀਂ ਹਨ ਜੋ ਲਖੀਮਪੁਰ ਲਈ ਰਵਾਨਾ ਹੋਏ ਹਨ। ਇਸ ਤੋਂ ਪਹਿਲਾਂ ਵੀ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾ ਲਖੀਮਪੁਰ ਲਈ ਰਵਾਨਾ ਹੋ ਚੁੱਕੇ ਸਨ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਆਗੂਆਂ ਦੀ ਝੜਪ ਵੀ ਹੋਈ। ਆਖ਼ਰਕਾਰ ਨੇਤਾਵਾਂ ਦਰਮਿਆਨ ਵੀ ਝੜਪ ਹੋ ਗਈ। ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਸਹਾਰਨਪੁਰ ਜ਼ਿਲ੍ਹੇ ਵਿੱਚ ਹਿਰਾਸਤ ’ਚ ਵੀ ਕੀਤਾ ਗਿਆ ਸੀ, ਪਰ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਨੂੰ ਦੇਰ ਸ਼ਾਮ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।

ABOUT THE AUTHOR

...view details