ਲਖੀਮਪੁਰ ਖੀਰੀ:ਵਿਸ਼ੇਸ਼ ਜਾਂਚ ਟੀਮ (SIT) ਨੇ ਲਖੀਮਪੁਰ ਖੀਰੀ ਵਿੱਚ ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਦੌਰਾਨ ਭਾਜਪਾ ਦੇ ਤਿੰਨ ਵਰਕਰਾਂ ਦੀ ਕਥਿਤ ਤੌਰ ’ਤੇ ਕੁੱਟਮਾਰ (Alleged beating of three BJP workers) ਕਰਨ ਦੇ ਮਾਮਲੇ ਵਿੱਚ ਦੋ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਆਈਟੀ ਦੇ ਸੂਤਰਾਂ ਅਨੁਸਾਰ ਦੋ ਕਿਸਾਨ ਕਮਲਜੀਤ ਸਿੰਘ (29) ਅਤੇ ਕਵਲਜੀਤ ਸਿੰਘ ਸੋਨੂੰ (35) ਨੂੰ ਐਸਆਈਟੀ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਹ ਕਰੀਬ ਦੋ ਮਹੀਨਿਆਂ ਤੋਂ ਕਥਿਤ ਤੌਰ 'ਤੇ ਪੁਲਿਸ ਤੋਂ ਲੁਕੇ ਹੋਏ ਸਨ। ਐਸਆਈਟੀ ਨੇ ਪਹਿਲਾਂ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ (Pictures of the suspects released) ਕੀਤੀਆਂ ਸਨ, ਜਿਨ੍ਹਾਂ ਵਿੱਚ ਇਹ ਦੋਵੇਂ ਸ਼ਾਮਲ ਸਨ। ਉਨ੍ਹਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਅਧਿਕਾਰੀ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰਨਗੇ।
ਇਸ ਘਟਨਾ 'ਚ ਤਿੰਨ ਭਾਜਪਾ ਵਰਕਰਾਂ ਦੀ ਮੌਤ ਦੇ ਮਾਮਲੇ ਵਿੱਚ ਹੁਣ ਤੱਕ ਛੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐਸਆਈਟੀ ਨੇ ਪਹਿਲਾਂ ਵੀ ਚਿੱਤਰਾ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਅਤੇ ਰਣਜੀਤ ਸਿੰਘ ਨੂੰ ਸ਼ੱਕੀ ਵਜੋਂ ਪਛਾਣੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ :BIKRAM MAJITHIA DRUG CASE: ਫਰਾਰ ਚੱਲ ਰਹੇ ਮਜੀਠੀਆ ਦੀਆਂ ਤਸਵੀਰਾਂ ਵਾਇਰਲ !
ਭਾਜਪਾ ਵਰਕਰ ਸੁਮਿਤ ਜੈਸਵਾਲ, ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ (Union Minister of State for Home Affairs Ajay Mishra Tanni) ਦੇ ਪੁੱਤਰ ਆਸ਼ੀਸ਼ ਮਿਸ਼ਰਾ (Ashish Mishra) ਦੇ ਨਾਲ ਸਹਿ-ਦੋਸ਼ੀ ਹੈ, ਦੀ ਸ਼ਿਕਾਇਤ ਦੇ ਆਧਾਰ 'ਤੇ 'ਅਣਪਛਾਤੇ ਕਿਸਾਨਾਂ' ਦੇ ਖਿਲਾਫ਼ ਕਤਲ ਅਤੇ ਦੰਗਿਆਂ ਦੇ ਦੋਸ਼ਾਂ ਵਾਲੀ ਐਫਆਈਆਰ ਸ਼ੁਰੂ ਵਿੱਚ ਦਰਜ ਕੀਤੀ ਗਈ ਸੀ। ਇਸ ਹਿੰਸਾ ਦੌਰਾਨ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਤ ਵੀ ਹੋਈ ਸੀ।
ਸੁਮਿਤ ਵੱਲੋਂ ਦਰਜ ਐਫਆਈਆਰ ਵਿੱਚ ਉਨ੍ਹਾਂ ਪੰਜਾਂ ਦੀ ਮੌਤ ਦਾ ਜ਼ਿਕਰ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਆਸ਼ੀਸ਼ ਦੇ ਕਾਫ਼ਲੇ ਨੇ ਦਰੜਿਆ ਸੀ। ਹਿੰਸਾ ਨਾਲ ਸਬੰਧਤ ਪਹਿਲੀ ਐਫਆਈਆਰ ਪੁਲੀਸ ਨੇ ਆਸ਼ੀਸ਼ ਅਤੇ ਹੋਰਾਂ ਖ਼ਿਲਾਫ਼ ਕਿਸਾਨਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਸੀ।
ਇਹ ਵੀ ਪੜ੍ਹੋ :ਟਾਂਡਾ: ਘਰ ’ਚੋਂ ਸੜੀਆਂ ਲਾਸ਼ਾ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ
ਐਸਆਈਟੀ ਨੇ ਇਸ ਮਾਮਲੇ ਵਿੱਚ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਘਟਨਾ ਨੂੰ ਯੋਜਨਾਬੱਧ ਕਰਾਰ ਦਿੱਤਾ। ਨਵੰਬਰ 2021 ਵਿੱਚ ਸੁਪਰੀਮ ਕੋਰਟ ਨੇ ਲਖੀਮਪੁਰ ਖੇੜੀ ਹਿੰਸਾ ਦੀ ਜਾਂਚ ਲਈ ਐਸਆਈਟੀ ਦਾ ਪੁਨਰਗਠਨ ਕੀਤਾ ਸੀ ਅਤੇ ਆਈਪੀਐਸ ਅਧਿਕਾਰੀ ਐਸ.ਬੀ. ਸ਼ਿਰਡਕਰ, ਪ੍ਰੀਤਇੰਦਰ ਸਿੰਘ ਅਤੇ ਪਦਮਜਾ ਚੌਹਾਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਰਾਕੇਸ਼ ਕੁਮਾਰ ਜੈਨ ਵਜੋਂ ਨਵੇਂ ਮੈਂਬਰ ਸ਼ਾਮਲ ਕੀਤੇ ਸਨ।
ਆਈ.ਏ.ਐਨ.ਐਸ