ਸੀਤਾਪੁਰ: ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸ਼ਾਂਤੀ ਭੰਗ ਕਰਨ ਦੀਆਂ ਧਾਰਾਵਾਂ ਤਹਿਤ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਵਾਡਰਾ ਸੀਤਾਪੁਰ ’ਚ ਪੁਲਿਸ ਹਿਰਾਸਤ ਚ ਸੀ। ਉਨ੍ਹਾਂ ਨੂੰ 24 ਘੰਟੇ ਤੋਂ ਜਿਆਦਾ ਸਮੇਂ ਤੱਕ ਹਿਰਾਸਤ ਚ ਰੱਖਣ ’ਤੇ ਕਾਂਗਰਸ ਪਾਰਟੀ ਲਗਾਤਾਰ ਸਵਾਲ ਚੁੱਕ ਰਹੀ ਸੀ। ਪਰ ਹੁਣ ਯੂਪੀ ਪੁਲਿਸ ਨੇ ਮਾਮਲਾ ਦਰਜ ਕਰ ਉਨ੍ਹਾਂ ਗ੍ਰਿਫਤਾਰ ਕਰ ਲਿਆ ਹੈ। ਪ੍ਰਿਯੰਕਾ ਨੂੰ 4 ਅਕਤੂਬਰ ਸਵੇਰ 4:30 ਵਜੇ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਟਵਿੱਟਰ ’ਤੇ ਲਖੀਮਪੁਰ ਹਿੰਸਾ ਨਾਲ ਸਬੰਧਿਤ ਇੱਕ ਵੀਡੀਓ ਸ਼ੇਅਰ ਕਰ ਪੀਐੱਮ ਨਰਿੰਦਰ ਮੋਦੀ ਨਾਲ ਸਵਾਲ ਪੁੱਛੇ ਸੀ। ਪ੍ਰਿਯੰਕਾ ਗਾਂਧੀ ਨੇ ਐਲਾਨ ਕੀਤਾ ਸੀ ਕਿ ਉਹ ਚਾਹੁੰਣ ਤਾਂ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ ਪਰ ਉਹ ਬਿਨ੍ਹਾਂ ਕਿਸਾਨ ਪਰਿਵਾਰਾਂ ਨਾਲ ਮਿਲੇ ਵਾਪਸ ਨਹੀਂ ਜਾਵੇਗੀ।
ਕਾਂਗਰਸ ਦੀ ਕੌਮੀ ਮੁੱਖ ਸਕੱਤਰ ਪ੍ਰਿਯੰਕਾ ਗਾਂਧੀ ਨੇ ਸੂਬੇ ਦੀ ਯੋਗੀ ਸਰਕਾਰ ’ਤੇ ਮੰਗਲਵਾਰ ਨੂੰਹਮਲਾ ਕਰਦੇ ਹੋਏ ਕਿਹਾ ਕਿ ਆਵਾਜ ਚੁੱਕਣ ਵਾਲੇ ਲੋਕਾਂ ਦੇ ਪ੍ਰਤੀ ਯੂਪੀ ਸਰਕਾਰ ਦਾ ਵਤੀਰਾ ਲਗਾਤਾਰ ਹਿੰਸਾ ਨਾਲ ਭਰਿਆ ਅਤੇ ਦਮਨਕਾਰੀ ਹੈ। ਕਾਂਗਰਸ ਮੁੱਖ ਸਕੱਤਰ ਨੇ ਲਖਨਊ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਪੁੱਛਿਆ ਕਿ ਉਹ ਲਖੀਮਪੁਰ ਖੇੜੀ ਉਨ੍ਹਾਂ ਪਰਿਵਾਰਾਂ ਤੋਂ ਮਿਲਣ ਕਿਉਂ ਨਹੀਂ ਜਾ ਰਹੇ ਹਨ। ਜਿਨ੍ਹਾਂ ਦੇ ਪੁੱਤਰਾਂ ਦਾ "ਬੇਰਹਿਮੀ ਨਾਲ ਕਤਲ" ਕੀਤਾ ਗਿਆ ਸੀ ਅਤੇ ਜਿੱਥੇ ਹੈਲੀਕਾਪਟਰ ਦੁਆਰਾ ਇੱਥੋਂ ਜਾਣ ਤੋਂ ਸਿਰਫ 15 ਮਿੰਟ ਲੱਗਦੇ ਹਨ।
ਇਹ ਵੀ ਪੜੋ: ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਖੀਮਪੁਰ ਹਿੰਸਾ ਬਾਰੇ ਪੁੱਛੇ ਸਵਾਲ
ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਪ੍ਰਿਯੰਕਾ ਗਾਂਧੀ ਦੀ ਗ੍ਰਿਫਤਾਰੀ ’ਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਜਦੋਂ ਸ਼ੱਕ ਹੋਵੇ ਸੱਚ ਦੇ ਰਾਹ ਤੇ ਚੱਲੋ, ਨੈਤਿਕ ਕਦਰਾਂ ਕੀਮਤਾਂ ਨਾਲ ਕਦੇ ਸਮਝੌਤਾ ਨਾ ਕਰੋ !! "ਨੈਤਿਕ ਅਥਾਰਟੀ" ਤੁਹਾਡਾ ਨਾਮ ਹੈ ਪ੍ਰਿਯੰਕਾ ਗਾਂਧੀ।