ਨਵੀਂ ਦਿੱਲੀ : ਦਿੱਲੀ ਦੀ ਤੀਹ ਹਜ਼ਾਰੀ ਕੋਰਟ ਨੇ 26 ਜਨਵਰੀ ਨੂੰ ਹੋਏ ਲਾਲ ਕਿੱਲ੍ਹਾ ਹਿੰਸਾ ਮਾਮਲੇ ਵਿੱਚ ਮੁਲਜ਼ਮ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ 'ਤੇ ਰੋਕ ਲਾ ਦਿੱਤੀ ਹੈ।
ਇਸ ਮਾਮਲੇ 'ਤੇ ਐਡੀਸ਼ਨਲ ਸੈਸ਼ਨ ਜੱਜ ਕਾਮਿਨੀ ਲਾਅ ਨੇ 28 ਜੁਲਾਈ ਤੱਕ ਗ੍ਰਿਫ਼ਤਾਰੀ ਉੱਤੇ ਰੋਕ ਲਾ ਦਿੱਤੀ ਹੈ। ਕੋਰਨ ਨੇ ਲੱਖਾ ਸਿਧਾਣਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਪਿਛਲੀ 26 ਜੂਨ ਨੂੰ ਕੋਰਟ ਨੇ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਉੱਤੇ ਅੱਜ ਤੱਕ ਦੀ ਰੋਕ ਲਗਾਈ ਸੀ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਪੰਕਜ ਅਰੋੜਾ ਨੇ ਕਿਹਾ ਕਿ ਲਖਬੀਰ ਸਿੰਘ ਮੁਖ ਮਲੁਜ਼ਮਾਂ ਵਿੱਚੋਂ ਇੱਕ ਹੈ। ਉਸ ਨੇ ਕੋਰਟ ਨੂੰ ਇੱਕ ਵੀਡੀਓ ਸ਼ੇਅਰ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਲਖਬੀਰ ਸਿੰਘ ਨੇ ਲੋਕਾਂ ਨੂੰ ਲਾਲ ਕਿੱਲ੍ਹੇ ਉੱਤੇ ਸੱਦਿਆ ਸੀ। ਉਦੋਂ ਕੋਰਟ ਨੇ ਕਿਹਾ ਕਿ ਅਸੀਂ ਜੇਲ ਭਰੋ ਨਹੀਂ ਚਲਾ ਰਹੇ ਹਾਂ। ਅਸੀਂ ਸਭ ਨੂੰ ਜੇਲ ਨਹੀਂ ਭੇਜ ਸਕਦੇ ਹਾਂ।
ਕੋਰਟ ਨੇ ਜਾਂਚ ਅਧਿਕਾਰੀ ਕੋਲੋਂ ਪੁੱਛਿਆ ਕਿ ਤੁਸੀਂ ਦਸੋਂ ਕਿ ਹਿਰਾਸਤ ਕਿਉਂ ਚਾਹੀਦੀ ਹੈ। ਉਦੋਂ ਅਰੋੜਾ ਨੇ ਕਿਹਾ ਕਿ 4 ਜਨਵਰੀ ਨੂੰ ਇਹ ਸੱਦਾ ਦੇ ਰਹੇ ਸਨ ਕਿ ਲਾਲ ਕਿਲ੍ਹੇ 'ਤੇ ਆਓ। 26 ਜਨਵਰੀ ਨੂੰ ਇਹ ਟਰੈਕਟਰ ਰੈਲੀ ਰਾਹੀਂ ਲਾਲ ਕਿੱਲ੍ਹੇ 'ਤੇ ਪੁੱਜੇ ਸਨ। ਕੋਰਨ ਨੇ ਕਿਹਾ ਕਿ ਅਸੀਂ ਉਸ ਵਿੱਚ ਵਿਘਨ ਨਹੀਂ ਕਰਾਂਗੇ, ਜਿਸ ਵਿੱਚ ਮੌਲਿਕ ਅਧਿਕਾਰਾਂ ਦੀ ਗੱਲ ਹੋਵੇਗ। ਕੋਰਟ ਨੇ ਪੁੱਛਿਆ ਕਿ ਤੁਸੀਂ ਛੇ ਮਹੀਨੇ ਤੱਕ ਕੀ ਕੀਤਾ, ਤੁਸੀਂ ਜਾਂਚ ਕਿਉਂ ਨਹੀਂ ਕੀਤੀ । ਇਸ ਮਾਮਲੇ ਦੇ ਮੁੱਖ ਮੁਲਜ਼ਮ ਜਮਾਨਤ 'ਤੇ ਹਨ।
ਲਾਲ ਕਿੱਲ੍ਹੇ 'ਚ ਕਦੇ ਨਹੀਂ ਗਿਆ ਲਖਬੀਰ