ਪੰਜਾਬ

punjab

ETV Bharat / bharat

ਨੌਦੀਪ ਕੌਰ ਨੂੰ ਇੱਕ ਹੋਰ ਕੇਸ 'ਚ ਮਿਲੀ ਜ਼ਮਾਨਤ - ਮਨਜਿੰਦਰ ਸਿੰਘ ਸਿਰਸਾ

ਮਜ਼ਦੂਰਾਂ ਦੇ ਹੱਕਾਂ 'ਚ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਅੱਜ ਇਕ ਹੋਰ ਕੇਸ 'ਚ ਜ਼ਮਾਨਤ ਮਿਲ ਗਈ। ਉਸ ਖਿਲਾਫ ਦਰਜ ਹੋਏ ਤਿੰਨ ਵਿਚੋਂ ਦੋ ਕੇਸਾਂ 'ਚ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਸ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ।

ਨੌਦੀਪ ਕੌਰ ਨੂੰ ਇੱਕ ਹੋਰ ਕੇਸ 'ਚ ਮਿਲੀ ਜ਼ਮਾਨਤ
ਨੌਦੀਪ ਕੌਰ ਨੂੰ ਇੱਕ ਹੋਰ ਕੇਸ 'ਚ ਮਿਲੀ ਜ਼ਮਾਨਤ

By

Published : Feb 15, 2021, 11:07 PM IST

ਨਵੀਂ ਦਿੱਲੀ: ਮਜ਼ਦੂਰਾਂ ਦੇ ਹੱਕਾਂ 'ਚ ਲੜਨ ਵਾਲੀ ਕਾਰਕੁੰਨ ਨੌਦੀਪ ਕੌਰ ਨੂੰ ਅੱਜ ਇਕ ਹੋਰ ਕੇਸ 'ਚ ਜ਼ਮਾਨਤ ਮਿਲ ਗਈ। ਇਸ ਤਰੀਕੇ ਹੁਣ ਤੱਕ ਉਸ ਖਿਲਾਫ ਦਰਜ ਹੋਏ ਤਿੰਨ ਚੋਂ ਦੋ ਕੇਸਾਂ 'ਚ ਉਸ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਸ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਾਂਝੀ ਕੀਤੀ।

ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਸੋਨੀਪਤ ਦੀ ਸੈਸ਼ਨਜ਼ ਅਦਾਲਤ ਨੇ ਨੌਦੀਪ ਕੌਰ ਦੀ ਦੂਜੇ ਕੇਸ 'ਚ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ, ਜੋ ਕਿ ਐਫਆਈਆਰ ਨੰਬਰ 26/2021 'ਚ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਕੀਲ ਐਡਵੋਕੇਟ ਜਤਿੰਦਰ ਕੁਮਾਰ ਅੱਜ ਖ਼ੁਦ ਅਦਾਲਤ 'ਚ ਪੇਸ਼ ਹੋਏ ਅਤੇ ਆਪਣੀਆਂ ਦਲੀਲਾਂ ਨਾਲ ਅਦਾਲਤ ਨੁੰ ਜ਼ਮਾਨਤ ਦੇਣ ਲਈ ਰਾਜ਼ੀ ਕੀਤਾ।

ਸਿਰਸਾ ਨੇ ਦੱਸਿਆ ਕਿ ਹੁਣ ਨੌਦੀਪ ਦੀ ਤੀਜੇ ਕੇਸ 'ਚ ਜ਼ਮਾਨਤ ਬਾਕੀ ਰਹਿ ਗਈ ਹੈ। ਇਹ ਐਫਆਈਆਰ 25/2021 ਦੇ ਸਬੰਧ ਵਿੱਚ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਸੁਣਵਾਈ ਭੱਲਕੇ ਜਾਂ ਪਰਸੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਅਦਾਲਤ ਨੌਦੀਪ ਦੇ ਅਗਲੇ ਕੇਸ 'ਚ ਜ਼ਮਾਨਤ ਮਨਜ਼ੂਰ ਕਰ ਲਵੇਗੀ ਤੇ ਉਹ ਜੇਲ ਚੋਂ ਬਾਹਰ ਆ ਸਕੇਗੀ। ਸਿਰਸਾ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜ਼ਮਾਨਤਾਂ ਹਾਸਲ ਕਰਨ ਮਗਰੋਂ ਹੁਣ ਤੱਕ ਅਸੀਂ ਤਿੰਨਾਂ ਕੇਸਾਂ ਵਿਚ ਜਿੱਤ ਵੀ ਪ੍ਰਾਪਤ ਕਰਾਂਗੇ।

ਦੱਸਣਯੋਗ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 26 ਜਨਵਰੀ ਨੂੰ ਦਿੱਲੀ 'ਚ ਵਾਪਰੀ ਹਿੰਸਾ ਦੇ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ 120 ਕਿਸਾਨਾਂ ਜੋ ਤਿਹਾੜ ਜੇਲ ਵਿਚ ਬੰਦ ਹਨ , ਉਨ੍ਹਾਂ ਦੇ ਕੇਸ ਵੀ ਲੜ ਰਹੀ ਹੈ। ਇਨ੍ਹਾਂ ਚੋਂ ਤਕਰੀਬਨ 8 ਵਿਅਕਤੀਆਂ ਦੀ ਜ਼ਮਾਨਤ ਹੋ ਚੁੱਕੀ ਹੈ। ਇਨ੍ਹਾਂ ਚੋਂ ਇੱਕ 80 ਸਾਲਾ ਤੇ ਇੱਕ 70 ਸਾਲਾ ਬਜ਼ੁਰਗ ਵੀ ਸ਼ਾਮਲ ਹਨ।

ABOUT THE AUTHOR

...view details