ਨਵੀਂ ਦਿੱਲੀ:ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ 'ਚ ਐਤਵਾਰ ਸ਼ਾਮ ਨੂੰ ਇਕ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਡਿੱਗਣ ਨਾਲ ਇੱਕ 42 ਸਾਲਾ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਬਿਹਾਰ ਦੇ ਕਟਿਹਾਰ ਦੇ ਰਹਿਣ ਵਾਲੇ ਮੁਹੰਮਦ ਸਲਾਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਇਮਾਰਤ ਤੋਂ ਸਲਾਮ ਦੀ ਮੌਤ ਹੋ ਗਈ ਸੀ, ਉਸ ਨੂੰ ਦੋ ਮਹੀਨੇ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਉਥੇ ਉਸਾਰੀ ਦਾ ਕੰਮ ਚੱਲ ਰਿਹਾ ਸੀ।
ਇਸ ਸਬੰਧੀ ਜਦੋਂ ਐਮਸੀਡੀ ਅਤੇ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੁਝ ਨਹੀਂ ਦੱਸਿਆ। ਸਲਾਮ ਦੀ ਬੇਟੀ ਦਾ 12 ਅਗਸਤ ਨੂੰ ਵਿਆਹ ਹੋਣਾ ਸੀ ਅਤੇ ਉਹ ਸੋਮਵਾਰ ਨੂੰ ਇਸ 'ਚ ਸ਼ਾਮਲ ਹੋਣ ਲਈ ਬਿਹਾਰ ਜਾਣਾ ਸੀ ਪਰ ਇਸ ਤੋਂ ਇਕ ਦਿਨ ਪਹਿਲਾਂ ਹੀ ਇਮਾਰਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਉਥੇ ਕੰਮ ਕਰਦੇ ਹੋਰ ਮਜ਼ਦੂਰਾਂ ਮੁਤਾਬਕ ਮੁਹੰਮਦ ਸਲਾਮ ਕਟਿਹਾਰ ਦੇ ਗੋਵਿੰਦਪੁਰਾ ਪਿੰਡ ਦਾ ਰਹਿਣ ਵਾਲਾ ਸੀ।
- ਫ਼ਰੀਦਕੋਟ 'ਚ ਮਨਾਇਆ ਗਿਆ ਤੀਆਂ ਦਾ ਤਿਉਹਾਰ, ਔਰਤਾਂ ਤੇ ਕੁੜੀਆਂ ਨੇ ਬੰਨ੍ਹਿਆ ਖੂਬ ਰੰਗ
- ਹੜ੍ਹ ਦੇ ਪਾਣੀ 'ਚ ਰੁੜ੍ਹ ਕੇ ਪਾਕਿਸਤਾਨ ਬਾਰਡਰ ਪਹੁੰਚੇ ਲੁਧਿਆਣਾ ਦੇ ਦੋ ਨੌਜਵਾਨ, ਪਾਕਿਸਤਾਨੀ ਰੇਂਜਰਾਂ ਨੇ ਸ਼ੱਕ ਦੇ ਅਧਾਰ 'ਤੇ ਕੀਤੇ ਕਾਬੂ
- Friendship Day 2023: ਦੋਸਤ ਦੇ ਪਿਆਰ ਲਈ ਕੀਤੇ 7 ਸਮੁੰਦਰ ਪਾਰ, ਜਨਮਦਿਨ 'ਤੇ ਦਿੱਤਾ ਅਜਿਹਾ ਤੋਹਫ਼ਾ, ਖੁਸ਼ੀ ਦੇ ਮਾਰੇ ਨੱਚ ਉੱਠਿਆ ਦੋਸਤ