ਕੁਪਵਾੜਾ:ਉੱਤਰੀ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਨੌਗਾਮ ਮਾਵੇਰ ਦੇ ਇੱਕ 14 ਸਾਲਾ ਵਿਦਿਆਰਥੀ ਦੀ ਕਹਾਣੀ ਇਨ੍ਹੀਂ ਦਿਨੀਂ ਧਿਆਨ ਦਾ ਕੇਂਦਰ ਬਣੀ ਹੋਈ ਹੈ। ਵਿਦਿਆਰਥੀ ਸਕੂਲ ਵੱਲ ਕੂਚ ਕਰਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਇਸ ਵਿਦਿਆਰਥੀ ਦਾ ਨਾਮ ਪਰਵੇਜ਼ ਅਹਿਮਦ ਹੈ ਜੋ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਕਈ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਪਰਵੇਜ਼ ਅਹਿਮਦ ਦੀ ਲੱਤ ਸੜ ਗਈ ਸੀ। ਉਸ ਦੀਆਂ ਕਈ ਸਰਜਰੀਆਂ ਹੋਈਆਂ ਪਰ ਉਸ ਦੀ ਲੱਤ ਠੀਕ ਨਾ ਹੋਈ। ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਉਸ ਦੀ ਲੱਤ ਦਾ ਕੁੱਝ ਹਿੱਸਾ ਕੱਟ ਦਿੱਤਾ।
ਸਰਕਾਰ ਵੱਲੋਂ ਦਿੱਤੀ ਗਈ ਸੀ ਵ੍ਹੀਲ ਚੇਅਰ ਪਰ...
ਵਿਦਿਆਰਥੀ ਹੁਣ ਰੋਜ਼ਾਨਾ ਦੋ ਕਿਲੋਮੀਟਰ ਦਾ ਸਫ਼ਰ ਇੱਕ ਲੱਤ ’ਤੇ ਕਰਕੇ ਸਕੂਲ ਜਾਂਦਾ ਹੈ। ਸਰਕਾਰ ਨੇ ਉਸ ਨੂੰ ਵ੍ਹੀਲ ਚੇਅਰ ਤਾਂ ਮੁਹੱਈਆ ਕਰਵਾਈ ਹੈ ਪਰ ਪਿੰਡ ਦੀ ਸੜਕ ਦੀ ਹਾਲਤ ਅਜਿਹੀ ਹੈ ਕਿ ਉਸ ਲਈ ਵ੍ਹੀਲ ਚੇਅਰ ਦੀ ਬਜਾਏ ਇੱਕ ਲੱਤ 'ਤੇ ਚੱਲਣਾ ਆਸਾਨ ਹੋ ਗਿਆ ਹੈ। ਵਿਦਿਆਰਥੀ ਪਰਵੇਜ਼ ਅਹਿਮਦ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਮੇਰਾ ਪੈਰ ਸੜ ਗਿਆ ਸੀ। ਉਦੋਂ ਤੋਂ ਮੈਂ ਇੱਕ ਪੈਰ ਉੱਤੇ ਪੈਦਲ ਚੱਲ ਕੇ ਸਕੂਲ ਆਉਂਦਾ ਹਾਂ।
ਵਿਦਿਆਰਥੀ ਪਰਵੇਜ਼ ਅਹਿਮਦ ਦੇ ਪਿਤਾ ਗੁਲਾਮ ਅਹਿਮਦ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੇ ਪੈਰ ਦਾ ਇਲਾਜ ਨਹੀਂ ਕਰਵਾ ਸਕਦੇ ਸੀ ਪਰ ਉਸ ਨੂੰ ਪੜ੍ਹਨਾ ਅਤੇ ਖੇਡਣਾ ਬਹੁਤ ਪਸੰਦ ਸੀ। ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਪੈਦਲ ਬੇਹੱਦ ਭਾਰੀ ਮੁਸ਼ਕਲਾਂ ਨਾਲ ਸਕੂਲ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।