ਪੰਜਾਬ

punjab

ETV Bharat / bharat

ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਬੋਲੇ ਕੁਮਾਰ ਵਿਸ਼ਵਾਸ, ਕਹੀ ਇਹ ਵੱਡੀ ਗੱਲ - ਸਿਆਸਤ ਗਰਮਾ ਗਈ

ਸਿਮਰਨਜੀਤ ਸਿੰਘ ਮਾਨ ਵਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਸਿਆਸਤ ਗਰਮਾ ਗਈ ਹੈ। ਉਥੇ ਹੀ ਹੁਣ ਕੁਮਾਰ ਵਿਸ਼ਵਾਸ ਵਲੋਂ ਵੀ ਟਵੀਟ ਕਰਕੇ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਬੋਲੇ ਕੁਮਾਰ ਵਿਸ਼ਵਾਸ
ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਬੋਲੇ ਕੁਮਾਰ ਵਿਸ਼ਵਾਸ

By

Published : Jul 17, 2022, 12:05 PM IST

ਚੰਡੀਗੜ੍ਹ:ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਹੰਗਾਮੇ ਵਿੱਚ ਕਵੀ ਕੁਮਾਰ ਵਿਸ਼ਵਾਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੁਮਾਰ ਵਿਸ਼ਵਾਸ ਨੇ ਸਿਮਰਨਜੀਤ ਮਾਨ ਦੇ ਬਿਆਨ ਦਾ ਵੀਡੀਓ ਟਵੀਟ ਕੀਤਾ ਹੈ। ਜਿਸ 'ਤੇ ਉਨ੍ਹਾਂ ਕਿਹਾ ਕਿ ਚੰਗਿਆੜੀ ਜਗ ਗਈ ਹੈ, ਅੱਗ ਫੈਲ ਰਹੀ ਹੈ। ਜਦੋਂ ਮੈਂ ਪਹਿਲਾਂ ਚੇਤਾਵਨੀ ਦਿੱਤੀ ਸੀ, ਤਾਂ ਸਾਰੇ ਮੇਰੇ 'ਤੇ ਹੱਸ ਰਹੇ ਸਨ।

ਸਿਮਰਨਜੀਤ ਮਾਨ ਨੇ ਦਿੱਤਾ ਸੀ ਬਿਆਨ: ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਬੀਤੇ ਦਿਨੀਂ ਕਰਨਾਲ 'ਚ ਉਨ੍ਹਾਂ ਕਿਹਾ ਕਿ ਭਗਤ ਸਿੰਘ ਅੱਤਵਾਦੀ ਸੀ। ਮਾਨ ਨੇ ਕਿਹਾ ਕਿ ਭਗਤ ਸਿੰਘ ਨੇ ਬੇਕਸੂਰ ਲੋਕਾਂ ਦਾ ਕਤਲ ਕੀਤਾ ਸੀ। ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਇਸੇ ਲਈ ਉਹ ਅੱਤਵਾਦੀ ਹੈ।

ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਬੋਲੇ ਕੁਮਾਰ ਵਿਸ਼ਵਾਸ

ਕੁਮਾਰ ਵਿਸ਼ਵਾਸ ਨੇ ਕੀਤਾ ਟਵੀਟ: ਕੁਮਾਰ ਵਿਸ਼ਵਾਸ ਨੇ ਟਵਟਿਰ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਅਸੀਂ ਸ਼ਰਮਸਾਰ ਹਾਂ। ਸ਼ਾਇਦ ਅਸੀਂ ਸੁਆਰਥੀ ਲੋਕ ਤੁਹਾਡੀ ਕੁਰਬਾਨੀ ਦੇ ਲਾਇਕ ਨਹੀਂ ਸੀ। ਚੰਗਿਆੜੀ ਜਗ ਗਈ ਹੈ, ਅੱਗ ਫੈਲ ਰਹੀ ਹੈ ਅਤੇ ਹਰ ਕੋਈ ਆਪਣੇ ਲਾਲਚ ਅਤੇ ਡਰ ਨਾਲ ਚੁੱਪ ਹੈ। ਜਦੋਂ ਮੈਂ ਚੇਤਾਵਨੀ ਦਿੱਤੀ ਸੀ ਤਾਂ ਲੋਕ ਮੇਰੇ 'ਤੇ ਹੱਸ ਰਹੇ ਸਨ। ਆਮ ਲੋਕ ਜੋ ਸੋਚ ਰਹੇ ਹਨ, ਉਸ ਤੋਂ ਵੀ ਬਦਤਰ ਸਥਿਤੀ ਹੈ ਅਤੇ ਹੋਵੇਗੀ।

ਪੰਜਾਬ 'ਚ ਵਿਸ਼ਵਾਸ ਖਿਲਾਫ਼ ਮਾਮਲਾ ਦਰਜ:ਦੱਸ ਦਈਏ ਕਿ ਕੁਮਾਰ ਵਿਸ਼ਵਾਸ ਖ਼ਿਲਾਫ਼ ਪੰਜਾਬ ਵਿੱਚ ਕੇਸ ਦਰਜ ਹੈ। ਉਨ੍ਹਾਂ 'ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨ ਦਾ ਸਮਰਥਕ ਕਹਿਣ ਦਾ ਦੋਸ਼ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਉਨ੍ਹਾਂ ਨੂੰ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੋਈ ਹੈ।

ਇਹ ਵੀ ਪੜ੍ਹੋ:ਸਰਹੱਦੀ ਪਿੰਡ ਡਿੰਡਾ 'ਚ ਫਿਰ ਦੇਖਿਆ ਗਿਆ ਡਰੋਨ, BSF ਨੇ ਕੀਤੇ 46 ਰਾਊਂਡ ਫਾਇਰ

ABOUT THE AUTHOR

...view details