ਭਰਤਪੁਰ : ਮਸ਼ਹੂਰ ਭਾਜਪਾ ਆਗੂ ਕ੍ਰਿਪਾਲ ਜਘੀਨਾ ਕਤਲ ਕਾਂਡ ਦੇ ਮੁੱਖ ਦੋਸ਼ੀ ਕੁਲਦੀਪ ਜਗੀਨਾ ਦਾ ਬੁੱਧਵਾਰ ਨੂੰ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੇ ਮੁਲਜ਼ਮ ਕੁਲਦੀਪ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਜੈਪੁਰ ਜੇਲ੍ਹ ਤੋਂ ਭਰਤਪੁਰ ਲਿਆਂਦਾ ਜਾ ਰਿਹਾ ਸੀ। ਇਸ ਦੇ ਨਾਲ ਹੀ ਅਮੋਲੀ ਟੋਲ ਪਲਾਜ਼ਾ 'ਤੇ ਅਣਪਛਾਤੇ ਹਮਲਾਵਰਾਂ ਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੁਲਦੀਪ ਜਗੀਨਾ ਦਾ ਕਤਲ ਕਰ ਦਿੱਤਾ। ਹਮਲੇ ਵਿੱਚ ਇੱਕ ਹੋਰ ਵਿਅਕਤੀ ਦੇ ਗੋਲੀ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਰੋਡਵੇਜ਼ ਦੀ ਬੱਸ ਵਿੱਚ ਜੈਪੁਰ ਤੋਂ ਭਰਤਪੁਰ ਲਿਆਇਆ ਜਾ ਰਿਹਾ ਸੀ। ਸੂਤਰਾਂ ਮੁਤਾਬਕ ਹਮਲਾਵਰਾਂ ਨੇ 16 ਰਾਉਂਡ ਫਾਇਰ ਕੀਤੇ ਸਨ।
ਕੁਝ ਹੀ ਘੰਟਿਆਂ ਵਿੱਚ ਮੁਲਜ਼ਮ ਗ੍ਰਿਫਤਾਰ :ਭਰਤਪੁਰ ਦੇ ਐਸਪੀ ਮ੍ਰਿਦੁਲ ਕਛਵਾ ਨੇ ਦੱਸਿਆ ਕਿ ਦੋ ਵਾਹਨਾਂ 'ਚ ਆਏ ਹਮਲਾਵਰਾਂ ਨੇ ਬੁੱਧਵਾਰ ਦੁਪਹਿਰ ਕਰੀਬ 12.15 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ। ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰ ਕੇ ਬੇਆਣਾ ਇਲਾਕੇ ਦੇ ਪਿੰਡ ਸੁਪਾ ਨੇੜੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਦਕਿ ਦੋ ਹੋਰ ਮੁਲਜ਼ਮਾਂ ਦਾ ਪਿੱਛਾ ਕਰ ਕੇ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਫੜੇ ਗਏ ਹਮਲਾਵਰਾਂ 'ਚ ਸੌਰਭ ਲੁਹਾਰਾ, ਬਬਲੂ ਗੁਰਜਰ, ਧਰਮਰਾਜ ਅਤੇ ਇਕ ਹੋਰ ਸ਼ਾਮਲ ਹੈ। ਮੁਲਜ਼ਮ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।
- ਕੇਰਲ ਦੀ NIA ਅਦਾਲਤ ਨੇ ਪ੍ਰੋਫੈਸਰ ਦੇ ਹੱਥ ਕੱਟਣ ਦੇ ਮਾਮਲੇ 'ਚ 6 ਹੋਰ ਮੁਲਜ਼ਮ ਪਾਏ ਦੋਸ਼ੀ, ਕੱਲ੍ਹ ਹੋਵੇਗੀ ਸਜ਼ਾ ਦਾ ਐਲਾਨ
- Opposition Unity Meet: ਵਿਰੋਧੀ ਏਕਤਾ ਦੀ ਬੈਠਕ 'ਚ 24 ਪਾਰਟੀਆਂ ਲੈਣਗੀਆਂ ਹਿੱਸਾ, ਮੀਟਿੰਗ ਵਿੱਚ ਨਵੀਆਂ ਪਾਰਟੀਆਂ ਵੀ ਹੋਣਗੀਆਂ ਸ਼ਾਮਲ
- ਕਰਨਾਟਕ: ਬੈਂਗਲੁਰੂ ਵਿੱਚ ਐਰੋਨਿਕਸ ਕੰਪਨੀ ਦੇ ਐਮਡੀ ਅਤੇ ਸੀਈਓ ਦੀ ਹੱਤਿਆ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ :ਜਾਣਕਾਰੀ ਅਨੁਸਾਰ ਕੁਲਦੀਪ ਜੱਗੀਨਾ ਅਤੇ ਹੋਰ ਮੁਲਜ਼ਮਾਂ ਨੂੰ ਜੈਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਲਈ ਭਰਤਪੁਰ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਅਮੋਲੀ ਟੋਲ ਪਲਾਜ਼ਾ 'ਤੇ ਕੁਲਦੀਪ ਨੂੰ ਲਿਜਾ ਰਹੀ ਰੋਡਵੇਜ਼ ਬੱਸ ਨੂੰ ਘੇਰ ਲਿਆ। ਹਮਲਾਵਰਾਂ ਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਮਿਰਚਾਂ ਸੁੱਟੀਆਂ। ਇਸ ਤੋਂ ਬਾਅਦ ਹਮਲਾਵਰਾਂ ਨੇ ਬੱਸ 'ਚ ਸਵਾਰ ਕੁਲਦੀਪ ਜਗੀਨਾ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਅੰਨ੍ਹੇਵਾਹ ਗੋਲੀਬਾਰੀ 'ਚ ਕੁਲਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਦੋਸ਼ੀ ਵਿਜੇਪਾਲ ਨੂੰ ਵੀ ਗੋਲੀ ਲੱਗੀ ਹੈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।