ਚੰਡੀਗੜ੍ਹ:ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ (Krishna Janmashtami) ਦੀ ਸਥਿਤੀ ਨੂੰ ਲੈਕੇ ਲੋਕਾਂ ਵਿੱਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ, ਕਿਉਂਕਿ ਕੁੱਝ ਲੋਕ ਜਨਮ ਅਸ਼ਟਮੀ ਬੀਤੇ ਦਿਨ 6 ਸਤੰਬਰ ਨੂੰ ਮਨਾ ਰਹੇ ਸਨ ਅਤੇ ਕੁੱਝ ਅੱਜ 7 ਸਤੰਬਰ ਨੂੰ ਮਨਾ ਰਹੇ ਹਨ। ਦੱਸ ਦਈਏ ਅਸ਼ਟਮੀ ਮਿਤੀ 6 ਸਤੰਬਰ ਨੂੰ ਦੁਪਹਿਰ 3.30 ਵਜੇ ਸ਼ੁਰੂ ਹੋਈ ਅਤੇ 7 ਸਤੰਬਰ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਮਿਤੀ ਦੀ ਰਾਤ ਨੂੰ ਹੋਇਆ ਸੀ, ਇਸ ਲਈ ਜੋਤਸ਼ੀ ਅਤੇ ਸ਼ਾਸਤਰ 6 ਤਾਰੀਖ ਨੂੰ ਜਨਮ ਅਸ਼ਟਮੀ ਮਨਾਉਣ ਲਈ ਕਹਿੰਦੇ ਹਨ। ਅਸ਼ਟਮੀ ਮਿਤੀ 7 ਤਰੀਕ ਨੂੰ ਸੂਰਜ ਚੜ੍ਹਨ ਦੇ ਸਮੇਂ ਹੋਵੇਗੀ, ਇਸ ਲਈ ਉਦੈ ਤਿਥੀ ਦੀ ਪਰੰਪਰਾ ਅਨੁਸਾਰ, ਜ਼ਿਆਦਾਤਰ ਮੰਦਰਾਂ ਵਿੱਚ ਇਸ ਦਿਨ ਜਨਮ ਅਸ਼ਟਮੀ ਮਨਾਈ ਜਾਵੇਗੀ। ਇਸ ਸੰਦਰਭ 'ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ 7 ਸਤੰਬਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
Krishna Janmashtami: ਅੱਜ ਮਨਾਈ ਜਾ ਰਹੀ ਹੈ ਕ੍ਰਿਸ਼ਨ ਜਨਮ ਅਸ਼ਟਮੀ, ਪੂਜਾ ਲਈ ਤਿੰਨ ਖ਼ਾਸ ਮੁਹੂਰਤ
ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ 6 ਅਤੇ 7 ਸਤੰਬਰ ਦੋਵਾਂ ਦਿਨਾਂ ਨੂੰ ਮਨਾਈ ਜਾ ਰਹੀ ਹੈ। ਅੱਜ ਜਨਮ ਅਸ਼ਟਮੀ ਮਨਾਉਣ ਵਾਲਿਆਂ ਲਈ ਸ਼੍ਰੀ ਕ੍ਰਿਸ਼ਨ ਪੂਜਾ ਦੇ 3 ਮੁਹੂਰਤ ਹਨ। 7 ਸਤੰਬਰ ਯਾਨੀ ਕਿ ਅੱਜ 4 ਸ਼ੁਭ ਮੁਹੂਰਤ ਪੂਜਾ ਲਈ ਹੋਣਗੇ। Janmashtami Puja Time. Krishna Janmashtami.
Published : Sep 7, 2023, 6:46 AM IST
|Updated : Sep 7, 2023, 6:54 AM IST
ਰੋਹਿਣੀ ਨਕਸ਼ੱਤਰ ਦਾ ਵੀ ਧਿਆਨ: ਦਰਅਸਲ, ਭਗਵਾਨ ਕ੍ਰਿਸ਼ਨ ਦਾ ਜਨਮ (Lord Sri Krishna) ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਰੀਕ ਨੂੰ ਹੋਇਆ ਸੀ। ਇਸ ਦਿਨ ਉਨ੍ਹਾਂ ਦਾ ਜਨਮ ਦਿਨ ਪੂਰੀ ਦੁਨੀਆਂ 'ਚ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਮਾਨਤਾ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਰੋਹਿਣੀ ਨਕਸ਼ੱਤਰ ਵਿੱਚ ਪ੍ਰਗਟ ਹੋਏ ਸਨ, ਜਿਸ ਕਾਰਨ ਉਨ੍ਹਾਂ ਦੇ ਜਨਮ ਦਿਨ ਵਿੱਚ ਰੋਹਿਣੀ ਨਕਸ਼ੱਤਰ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਜਿਸ ਕਾਰਨ ਇਸ ਸਾਲ ਜਨਮ ਅਸ਼ਟਮੀ ਦੀ ਤਰੀਕ ਨੂੰ ਲੈ ਕੇ ਦੁਵਿਧਾ ਬਣੀ ਹੋਈ ਹੋਇਆ ਹੈ। ਕੁਝ ਇਸ ਨੂੰ 6 ਸਤੰਬਰ ਅਤੇ ਕੁਝ 7 ਸਤੰਬਰ ਨੂੰ ਮਨਾ ਰਹੇ ਹਨ।
- Love Rashifal 7 Sep:ਕਿਸ ਨੂੰ ਮਿਲੇਗੀ ਪ੍ਰੇਮ ਦੀ ਸੌਗਾਤ, ਕਿਸ ਤੋਂ ਨਰਾਜ਼ ਹੋ ਸਕਦਾ ਹੈ ਪਿਆਰ, ਪੜ੍ਹੋ ਅੱਜ ਦਾ ਲਵ ਰਾਸ਼ੀਫਲ਼
- Today Horoscope: ਕਿਸ ਤੋਂ ਬੋਸ ਹੋਵੇਗਾ ਖੁਸ਼, ਕਿਸ ਨੂੰ ਹੋਵੇਗਾ ਆਮਦਨ ਲਾਭ, ਪੜ੍ਹੋ ਅੱਜ ਦਾ ਰਾਸ਼ੀਫਲ਼
- Baby Born On Janmashtami : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਬਿਹਾਰ 'ਚ 500 ਤੋਂ ਵੱਧ ਕਾਨ੍ਹਾ-ਰਾਧਾ ਨੇ ਲਿਆ ਜਨਮ, ਦਿੱਤੀਆਂ ਵਧਾਈਆਂ
ਕਈ ਸੂਬਿਆਂ ਨੇ ਬਦਲੀ ਐਲਾਨੀ ਛੁੱਟੀ: ਹਰਿਆਣਾ ਸਰਕਾਰ ਨੇ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ 6 ਸਤੰਬਰ ਨੂੰ ਐਲਾਨੀ ਛੁੱਟੀ ਨੂੰ ਬਦਲ ਕੇ 7 ਸਤੰਬਰ ਕਰ ਦਿੱਤਾ ਹੈ। ਸਰਕਾਰ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ 7 ਸਤੰਬਰ 2023 ਨੂੰ ਗਜ਼ਟਿਡ ਛੁੱਟੀ ਹੋਵੇਗੀ। ਇਸ ਛੁੱਟੀ ਨੂੰ ਸਰਕਾਰ ਨੇ ਪਹਿਲਾਂ 6 ਸਤੰਬਰ ਨੂੰ ਨੋਟੀਫਾਈ ਕੀਤਾ ਸੀ। ਦੱਸ ਦੇਈਏ ਕਿ ਇਸ ਸਾਲ ਜਨਮ ਅਸ਼ਟਮੀ 6 ਅਤੇ 7 ਸਤੰਬਰ ਨੂੰ ਮਨਾਈ ਜਾ ਰਹੀ ਹੈ, ਜਿਸ ਕਾਰਨ ਕਈ ਸੂਬਿਆਂ ਨੇ 6 ਨੂੰ ਪਹਿਲਾਂ ਹੀ ਛੁੱਟੀ ਦਾ (Janmashtami 2023) ਐਲਾਨ ਕਰ ਦਿੱਤਾ ਸੀ। ਹਰਿਆਣਾ 'ਚ 7 ਤਰੀਕ ਨੂੰ ਜਨਮ ਅਸ਼ਟਮੀ ਹੋਵੇਗੀ, ਜਿਸ ਕਾਰਨ ਹੁਣ ਹਰਿਆਣਾ ਸਰਕਾਰ ਨੇ ਆਪਣੇ ਪੁਰਾਣੇ ਨੋਟੀਫਿਕੇਸ਼ਨ ਨੂੰ ਰੱਦ ਕਰਦੇ ਹੋਏ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵੇਂ ਨੋਟੀਫਿਕੇਸ਼ਨ ਮੁਤਾਬਕ ਜਨਮ ਅਸ਼ਟਮੀ ਦੀ ਗਜ਼ਟਿਡ ਛੁੱਟੀ 6 ਦੀ ਬਜਾਏ 7 ਤਰੀਕ ਨੂੰ ਹੋਵੇਗੀ।