ਪੰਜਾਬ

punjab

ETV Bharat / bharat

Kozhikode Car Accident: ਰੋਡ 'ਤੇ ਪਲਟੀ ਤੇਜ਼ ਰਫ਼ਤਾਰ ਕਾਰ, ਘਟਨਾ ਸੀਸੀਟੀਵੀ ਵਿਚ ਕੈਦ - Car Accident CCTV

ਕੇਰਲ ਦੇ ਕੋਝੀਕੋਡ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਕਾਰ 'ਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

Kozhikode Car Accident: A speeding car overturned on the road, the incident was caught on CCTV
ਰੋਡ 'ਤੇ ਪਲਟੀ ਤੇਜ਼ ਰਫ਼ਤਾਰ ਕਾਰ, ਘਟਨਾ ਸੀਸੀਟੀਵੀ ਵਿਚ ਕੈਦ

By

Published : Feb 23, 2023, 9:25 AM IST

ਰੋਡ 'ਤੇ ਪਲਟੀ ਤੇਜ਼ ਰਫ਼ਤਾਰ ਕਾਰ, ਘਟਨਾ ਸੀਸੀਟੀਵੀ ਵਿਚ ਕੈਦ

ਕੋਝੀਕੋਟ (ਕੇਰਲਾ) : ਆਏ ਦਿਨ ਸੜਕੀ ਹਾਦਸਿਆਂ ਸਬੰਧੀ ਖਬਰਾਂ ਸੁਣਨ ਨੂੰ ਮਿਲਦਿਆਂ ਰਹਿੰਦੀਆਂ ਹਨ। ਲੋਕ ਤੇਜ਼ ਰਫਤਾਰ ਕਾਰਨ ਆਪਣੀ ਕੀਮਤੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਕੇਰਲ ਦੇ ਕੋਝੀਕੇਟ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ। ਟਕਰਾਉਣ ਮਗਰੋਂ ਕਾਰ ਰੋਡ ਉਤੇ ਪਲਟ ਗਈ। ਰਾਹਗੀਰਾਂ ਨੇ ਰੁਕ ਕਾਰ ਵਿਚੋਂ ਜ਼ਖਮੀਆਂ ਨੂੰ ਕੱਢਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੀ ਵੀ ਜਾਨ ਨਹੀਂ ਗਈ। ਕਾਰ ਵਿਚ ਇਕ ਬੱਚੇ ਸਮੇਤ ਕੁਲ 4 ਲੋਕ ਸਵਾਰ ਸਨ। ਇਸ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਬੇਕਾਬੂ ਕਾਰ ਇਕ ਕੰਧ ਨਾਲ ਟਕਰਾਉਣ ਮਗਰੋਂ ਸੜਕ ਉਤੇ ਪਲਟ ਜਾਂਦੀ ਹੈ।

ਇਹ ਵੀ ਪੜ੍ਹੋ :Wild Elephant on Road: ਖੇਤ ਤੇ ਰਿਹਾਇਸ਼ੀ ਇਲਾਕੇ 'ਚ ਵੜਿਆਂ ਜੰਗਲੀ ਹਾਥੀ, ਫੜਨ ਦੀ ਕੋਸ਼ਿਸ 'ਚ ਜੰਗਲਾਤ ਵਿਭਾਗ

ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਤੇਜ਼ ਰਫਤਾਰ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਕਾਰ ਇਕ ਘਰ ਦੀ ਕੰਧ ਨਾਲ ਟਕਰਾ ਕੇ ਸੜਕ 'ਤੇ ਪਲਟ ਗਈ। ਇਹ ਹਾਦਸਾ ਬੀਤੀ ਰਾਤ ਕਰੀਬ 10.30 ਵਜੇ ਬਲੂਸੇਰੀ ਰੋਡ 'ਤੇ ਕਰੁਮਾਲਾ ਵਿਖੇ ਵਾਪਰਿਆ। ਘਟਨਾ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ਤੋਂ ਹਾਦਸੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹਾਦਸੇ ਵਿੱਚ ਤੇਜ਼ ਰਫ਼ਤਾਰ ਕਾਰ ਘਰ ਦੀ ਕੰਧ ਨਾਲ ਟਕਰਾ ਕੇ ਸੜਕ ’ਤੇ ਪਲਟ ਗਈ। ਹਾਦਸੇ ਦੌਰਾਨ ਕਾਰ ਵਿੱਚ ਇੱਕ ਬੱਚੇ ਸਮੇਤ ਚਾਰ ਲੋਕ ਸਵਾਰ ਸਨ। ਹਾਲਾਂਕਿ ਕਾਰ 'ਚ ਸਵਾਰ ਇਕ ਔਰਤ ਦੇ ਹੱਥ 'ਤੇ ਸੱਟ ਲੱਗ ਗਈ। ਔਰਤ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ :Harbhajan Singh ETO Visit Garhshankar: "ਸੂਬੇ ਦੀਆਂ ਸੜਕਾਂ ਦੀ ਕਾਇਆ-ਕਲਪ ਕਰਨਾ ਸਾਡੀ ਸਰਕਾਰ ਦਾ ਮੁੱਖ ਟੀਚਾ"

ਦੱਸਿਆ ਜਾ ਰਿਹਾ ਹੈ ਕਿ ਕਟਿਪਾਰਾ ਦਾ ਇੱਕ ਪਰਿਵਾਰ ਕਿਨਲੂਰ ਦੇ ਇੱਕ ਮੰਦਰ ਵਿੱਚ ਦਰਸ਼ਨ ਕਰ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਘਟਨਾ ਦੌਰਾਨ ਰਾਹਗੀਰਾਂ ਨੇ ਕਾਰ ਵਿਚੋਂ ਚਾਰਾਂ ਨੂੰ ਕੱਢਿਆ ਗਿਆ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰ ਵਾਲੇ ਵਧੇਰੇ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਹੇ ਹਨ। ਦੂਜੇ ਪਾਸੇ ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਕਾਰ 'ਚ ਸਵਾਰ ਵਿਅਕਤੀਆਂ ਨੂੰ ਕੱਢਣ ਲਈ ਪਹਿਲਕਦਮੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਐਂਬੂਲੈਂਸ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ।

ABOUT THE AUTHOR

...view details