ਕੋਲਕਾਤਾ: ਕੋਲਕਾਤਾ ਦੇ ਭਾਰਤੀ ਅਜਾਇਬ ਘਰ ਵਿੱਚ ਤਾਇਨਾਤ ਇੱਕ ਸੀਆਈਐਸਐਫ ਜਵਾਨ ਨੇ ਕਥਿਤ ਤੌਰ ’ਤੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਵਾਨ ਨੇ ਆਪਣੇ ਸਰਵਿਸ ਹਥਿਆਰ ਨਾਲ ਇੱਕ ਸਹਾਇਕ ਸਬ-ਇੰਸਪੈਕਟਰ ਅਤੇ ਹੈੱਡ ਕਾਂਸਟੇਬਲ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਸ਼ਾਮ ਕਰੀਬ 7.45 ਵਜੇ ਭਾਰਤ ਦੇ 'ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ' ਮਿਊਜ਼ੀਅਮ ਕੰਪਲੈਕਸ 'ਚ ਬਣੀ ਬੈਰਕ 'ਚ ਵਾਪਰੀ।
ਇਹ ਵੀ ਪੜ੍ਹੋ:ਸਲਮਾਨ ਖਿਲਾਫ ਕੇਸ ਲੜ ਰਹੇ ਵਕੀਲ ਨੇ ਕਾਂਸਟੇਬਲ ਨੂੰ ਉਡਾਇਆ