ਕੋਲਹਾਪੁਰ: ਔਰੰਗਜ਼ੇਬ ਦੇ ਸਮਰਥਨ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਨੇ ਮਹਾਰਾਸ਼ਟਰ ਵਿੱਚ ਵਿਵਾਦ ਪੈਦਾ ਕਰ ਦਿੱਤਾ ਹੈ। ਇਸ ਮੁੱਦੇ 'ਤੇ ਹਿੰਦੂ ਸੰਗਠਨਾਂ ਦੇ ਕੋਲਹਾਪੁਰ ਬੰਦ ਕਾਰਨ ਬੁੱਧਵਾਰ ਨੂੰ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਚੌਕ 'ਤੇ ਕਾਫੀ ਹੰਗਾਮਾ ਕੀਤਾ। ਬੰਦ ਦੌਰਾਨ ਵਰਕਰਾਂ ਦੇ ਹੰਗਾਮੇ ਕਾਰਨ ਮੌਕੇ ’ਤੇ ਤਾਇਨਾਤ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਦੇ ਨਾਲ ਹੀ ਕੋਲਹਾਪੁਰ 'ਚ 19 ਜੂਨ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਵਧੀਕ ਕੁਲੈਕਟਰ ਭਗਵਾਨ ਰਾਓ ਕਾਂਬਲੇ ਨੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਕੋਲਹਾਪੁਰ ਬੰਦ ਕਾਰਨ ਸ਼ਹਿਰ ਦੇ ਵੀਨਸ ਕਾਰਨਰ ਤੇ ਹੋਰ ਥਾਵਾਂ ’ਤੇ ਵੱਡੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਹਾਲਾਂਕਿ, ਕੁਝ ਥਾਵਾਂ 'ਤੇ ਰਿਕਸ਼ਾ ਅਤੇ ਹੋਰ ਛੋਟੇ ਵਾਹਨਾਂ ਦੀ ਆਵਾਜਾਈ ਦੇਖੀ ਗਈ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਵਪਾਰਕ ਅਦਾਰੇ, ਵੱਡੇ ਕਾਰੋਬਾਰ ਅਤੇ ਦੁਕਾਨਾਂ ਸਵੇਰੇ 10 ਵਜੇ ਤੋਂ ਬੰਦ ਹਨ। ਸਥਿਤੀ ਨੂੰ ਦੇਖਦੇ ਹੋਏ ਇੱਥੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਇੰਟਰਨੈੱਟ ਸੇਵਾ ਸ਼ਾਮ 6 ਵਜੇ ਤੱਕ ਬੰਦ ਰਹੇਗੀ।
ਔਰੰਗਜ਼ੇਬ ਦੇ ਪੋਸਟਰਾਂ ਨੂੰ ਲੈ ਕੇ ਹੰਗਾਮਾ, ਕੋਲਹਾਪੁਰ ਬੰਦ, ਹਿੰਦੂ ਸੰਗਠਨਾਂ ਦਾ ਵਿਰੋਧ ਤੇ ਇੰਟਰਨੈੱਟ ਸੇਵਾ ਬੰਦ
ਮਹਾਰਾਸ਼ਟਰ ਵਿੱਚ ਮੁਗਲ ਸ਼ਾਸਕ ਔਰੰਗਜ਼ੇਬ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਪਹਿਲਾਂ ਅਹਿਮਦਨਗਰ ਅਤੇ ਹੁਣ ਕੋਲਹਾਪੁਰ 'ਚ ਹਿੰਦੂ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਦੱਸ ਦੇਈਏ ਕਿ ਬੀਤੇ ਐਤਵਾਰ ਨੂੰ ਅਹਿਮਦਨਗਰ ਵਿੱਚ ਇੱਕ ਜਲੂਸ ਦੌਰਾਨ ਔਰੰਗਜ਼ੇਬ ਦੇ ਪੋਸਟਰ ਲਹਿਰਾਏ ਗਏ ਸਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਹੋਣ ਤੋਂ ਬਾਅਦ ਮੰਗਲਵਾਰ ਨੂੰ ਕੋਲਹਾਪੁਰ 'ਚ ਹਿੰਦੂ ਸੰਗਠਨਾਂ ਨੇ ਮੁਲਜ਼ਮ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਅੱਜ ਕੋਲਹਾਪੁਰ ਬੰਦ ਦਾ ਵੀ ਸੱਦਾ ਦਿੱਤਾ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਇੱਥੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਇੰਟਰਨੈੱਟ ਸੇਵਾ ਸ਼ਾਮ 6 ਵਜੇ ਤੱਕ ਬੰਦ ਰਹੇਗੀ।
ਔਰੰਗਜ਼ੇਬ ਦੇ ਪੋਸਟਰਾਂ ਨੂੰ ਲੈ ਕੇ ਹੰਗਾਮਾ
ਕੀ ਹੈ ਮਾਮਲਾ : ਐਤਵਾਰ ਨੂੰ ਅਹਿਮਦਨਗਰ 'ਚ ਇਕ ਜਲੂਸ ਦੌਰਾਨ ਔਰੰਗਜ਼ੇਬ ਦੇ ਪੋਸਟਰ ਲਹਿਰਾਏ ਗਏ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ ਹੈ। ਇਸ ਨੂੰ ਇਤਰਾਜ਼ਯੋਗ ਪੋਸਟ ਕਰਾਰ ਦਿੰਦਿਆਂ ਹਿੰਦੂ ਸੰਗਠਨਾਂ ਨੇ ਅਜਿਹੀ ਸਮੱਗਰੀ ਵਾਇਰਲ ਕਰਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਅਤੇ ਕੋਲਹਾਪੁਰ ਬੰਦ ਦਾ ਸੱਦਾ ਦਿੱਤਾ। ਇੱਥੇ ਪੁਲਿਸ ਨੇ ਔਰੰਗਜ਼ੇਬ ਦੇ ਪੋਸਟਰ ਲਹਿਰਾਉਣ ਦੇ ਦੋਸ਼ ਵਿੱਚ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।