ਦੇਹਰਾਦੂਨ (ਉੱਤਰਾਖੰਡ) : ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੁੱਲ੍ਹ ਗਏ ਹਨ। ਹੇਮਕੁੰਟ ਸਾਹਿਬ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਲਗਭਗ 15,225 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਥੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਸੀ। ਹਰ ਸਾਲ ਲੱਖਾਂ ਸਿੱਖ ਸ਼ਰਧਾਲੂ ਇੱਥੇ ਦਰਸ਼ਨਾਂ ਲਈ ਪਹੁੰਚਦੇ ਹਨ।
ਹੇਮਕੁੰਟ ਦਾ ਨਾਮ ਕਿਵੇਂ ਪਿਆ?ਹੇਮਕੁੰਟ ਸਾਹਿਬ ਹਿਮਾਲਿਆ ਦੀ ਗੋਦ ਵਿੱਚ ਸਥਿਤ ਹੈ। ਇਸ ਦੇ ਆਲੇ-ਦੁਆਲੇ ਪਹਾੜ ਅਤੇ ਬਰਫ਼ ਨਾਲ ਢੱਕੀਆਂ ਚੋਟੀਆਂ ਦਿਖਾਈ ਦਿੰਦੀਆਂ ਹਨ। ਦਰਅਸਲ, ਹੇਮਕੁੰਟ ਸੰਸਕ੍ਰਿਤ ਦਾ ਸ਼ਬਦ ਹੈ। ਜਿਸਦਾ ਅਰਥ ਹੈ ਕਿ ਬਰਫ਼ ਦਾ ਇੱਕ ਕੁੰਡ। ਇਹੀ ਕਾਰਨ ਹੈ ਕਿ ਇਸ ਪਵਿੱਤਰ ਸਥਾਨ ਦਾ ਨਾਂ ਹੇਮਕੁੰਟ ਪਿਆ। ਹੇਮਕੁੰਟ ਸਾਹਿਬ ਵਿਚ ਝੀਲ ਦੇ ਕੰਢੇ ਸਿੱਖਾਂ ਦਾ ਪ੍ਰਸਿੱਧ ਗੁਰਦੁਆਰਾ ਹੈ। ਇੱਥੇ ਸਾਲ ਵਿੱਚ 7 ਤੋਂ 8 ਮਹੀਨੇ ਬਰਫ਼ ਦੀ ਪਰਤ ਜੰਮੀ ਰਹਿੰਦੀ ਹੈ। ਬਰਫੀਲੀਆਂ ਚੋਟੀਆਂ ਨਾਲ ਘਿਰੇ ਹੋਣ ਕਾਰਨ ਹੇਮਕੁੰਟ ਸਾਹਿਬ ਦਾ ਜਲਵਾਯੂ ਬਹੁਤ ਸ਼ਾਂਤ ਹੈ। ਹੇਮਕੁੰਟ ਦੀ ਯਾਤਰਾ ਬਹੁਤ ਔਖੀ ਹੈ। ਇੱਥੇ ਪਹੁੰਚਣ ਲਈ ਸ਼ਰਧਾਲੂਆਂ ਨੂੰ ਬਰਫੀਲੀਆਂ ਸੜਕਾਂ ਤੋਂ ਲੰਘਣਾ ਪੈਂਦਾ ਹੈ। ਧਾਰਮਿਕ ਅਤੇ ਅਧਿਆਤਮਿਕ ਮਹੱਤਤਾ ਤੋਂ ਇਲਾਵਾ ਹੇਮਕੁੰਟ ਸਾਹਿਬ ਕੁਦਰਤੀ ਸੁੰਦਰਤਾ ਨਾਲ ਘਿਰਿਆ ਸਥਾਨ ਹੈ।
- ਜਿਮਨੀ ਚੋਣ 'ਚ ਆਪ ਦੀ ਜਿੱਤ, ਦਲ-ਬਦਲੀਆਂ ਸ਼ੁਰੂ, ਸਾਬਕਾ ਕੌਂਸਲਰਾਂ ਦਾ ਵਧਿਆ ਪਾਰਟੀ 'ਤੇ ਵਿਸ਼ਵਾਸ਼ ਜਾਂ ਟਿਕਟ ਦੀ ਲਾਲਸਾ !
- Anti-Sikh riots case: ਸੀਬੀਆਈ ਨੇ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ
- Golden Temple Assault Video: ਹਰਿਮੰਦਰ ਸਾਹਿਬ ਵਿਖੇ ਪਰਵਾਸੀ ਕੋਲੋਂ ਬਰਾਮਦ ਹੋਇਆ ਤੰਬਾਕੂ, ਸੇਵਾਦਾਰਾਂ ਨੇ ਕੱਢਿਆ ਬਾਹਰ