ਕਰਨਾਟਕ : ਕਰਨਾਟਕ ਵਿੱਚ ਬੀਦਰ ਥਾਂ ਸਿੱਖੀ ਧਰਮ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਗੁਰੂ ਨਾਨਕ ਦੇਵ ਜੀ ਅਤੇ ਕੁਝ ਹੋਰ ਧਾਰਮਿਕ ਸ਼ਖਸੀਅਤਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ। ਬੀਦਰ ਦੇ ਮੱਧ 'ਚ ਸਥਿਤ, ਸਿੱਖ ਭਾਈਚਾਰੇ ਦਾ ਗੁਰਦੁਆਰਾ ਪੰਜਾਬ ਅਤੇ ਕਰਨਾਟਕ ਵਿਚਾਲੇ ਨੇੜਲੇ ਸਬੰਧ ਬਣਾਉਂਦਾ ਹੈ। ਬੀਦਰ ਗੁਰਦੁਆਰੇ ਦਾ 500 ਸਾਲ ਤੋਂ ਵੱਧ ਦਾ ਇਤਿਹਾਸ ਹੈ। ਇੱਥੇ ਦੇਸ਼-ਵਿਦੇਸ਼ਾਂ ਤੋਂ ਸਿੱਖ ਭਾਈਚਾਰੇ ਦੀ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਆਓ ਜਾਣਦੇ ਹਾਂ, ਗੁਰਦੁਆਰਾ ਝੀਰਾ ਸਾਹਿਬ ਜੀ ਦਾ ਇਤਿਹਾਸ...
ਝੀਰਾ ਸਾਹਿਬ ਦਾ ਇਤਿਹਾਸ : ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੱਖਣੀ ਉਦਾਸੀ (ਦੱਖਣੀ ਪਾਠ/ ਦੱਖਣੀ ਨਿਵਾਸ) ਵੇਲ੍ਹੇ ਬੀਦਰ ਦਾ ਦੌਰਾ ਕੀਤਾ ਸੀ। ਗੁਰੂ ਨਾਨਕ ਦੇਵ ਜੀ, 1512 'ਚ ਸ੍ਰੀਲੰਕਾ ਤੋਂ ਵਾਪਸ ਆਉਂਦੇ ਸਮੇਂ ਪਹਾੜੀ ਸ਼ਹਿਰ ਬੀਦਰ ਵਿੱਚ ਰੁਕੇ ਸਨ। ਸੁੱਕੀ ਧਰਤੀ ਦੇ ਲੋਕਾਂ ਨੇ ਉਨ੍ਹਾਂ ਤੋਂ ਪਾਣੀ ਦੀ ਮੰਗ ਕੀਤੀ ਅਤੇ ਉਨ੍ਹਾਂ ਨੇ ਆਪਣੇ ਪੈਰ ਦੇ ਅੰਗੂਠੇ ਨਾਲ ਇੱਕ ਪੱਥਰ ਹਿਲਾ ਦਿੱਤਾ ਸੀ। ਜਿਸ ਨਾਲ ਉੱਥੇ ਇੱਕ ਸਦੀਵੀ ਝਰਨਾ ਸ਼ੁਰੂ ਹੋ ਗਿਆ। ਉਸੇ ਯਾਦ ਵਿੱਚ ਝਰਨਾ (ਝੀਰਾ) ਅੱਜ ਵੀ, ਗੁਰਦੁਆਰਾ ਝੀਰਾ ਸਾਹਿਬ ਦੇ ਨੇੜਲੇ ਕਸਬੇ ਵਿੱਚ ਮੌਜੂਦ ਹੈ।
ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਲੰਗਰ : ਅਜਿਹਾ ਕਿਹਾ ਜਾਂਦਾ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੰਗਰ ਸ਼ੁਰੂ ਕੀਤਾ ਗਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਗੁਰੂ ਸਨ, ਕਿਉਂਕਿ ਉਨ੍ਹਾਂ ਦਾ ਮਨੁੱਖਤਾ ਦੀ ਏਕਤਾ ਵਿੱਚ ਅਟੁੱਟ ਵਿਸ਼ਵਾਸ ਸੀ। ਅੱਜ ਵੀ ਇਸ ਮੁਫਤ ਰਸੋਈ ਵਿੱਚ ਮੁਫ਼ਤ ਭੋਜਨ ਵੀ ਪਰੋਸਿਆ ਜਾਂਦਾ ਹੈ। ਕਈ ਸਿੱਖ ਗੁਰਦੁਆਰੇ ਦੇ ਬਾਹਰ ਲੋਕਾਂ ਨੂੰ ਲੰਗਰ ਛਕਾਉਂਦੇ ਸਨ।