ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦੇ ਨਵੇਂ ਸੀਈਓ (Twitter New CEO ) ਪਰਾਗ ਅਗਰਵਾਲ ਹੋਣਗੇ। ਸੋਮਵਾਰ ਨੂੰ ਜੈਕ ਡੋਰਸੀ ਨੇ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ (Twitter CEO Jack Dorsey resigns) ਦੇ ਦਿੱਤਾ ਸੀ। ਪਰਾਗ ਅਗਰਵਾਲ (parag agrawal) ਇਸ ਸਮੇਂ ਟਵਿੱਟਰ ਵਿੱਚ ਸੀਟੀਓ (Chief Technology Officer ) ਵਜੋਂ ਕੰਮ ਕਰ ਰਹੇ ਸਨ।
ਕੌਣ ਹਨ ਪਰਾਗ ਅਗਰਵਾਲ ?
ਪਰਾਗ ਅਗਰਵਾਲ (parag agrawal) ਨੇ ਆਈਆਈਟੀ ਬੰਬੇ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿੱਚ ਡਾਕਟਰੇਟ ਹਾਸਿਲ ਕੀਤੀ ਹੈ। ਉਨ੍ਹਾਂ ਨੇ ਇਹ ਡਿਗਰੀ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਪਰਾਗ ਨੇ Yahoo, Microsoft ਅਤੇ AT&T ਨਾਲ ਕੰਮ ਕਰਨ ਤੋਂ ਬਾਅਦ 2011 ਵਿੱਚ ਟਵਿੱਟਰ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਕੋਲ ਇਹਨਾਂ ਤਿੰਨਾਂ ਕੰਪਨੀਆਂ ਵਿੱਚ ਖੋਜ-ਮੁਖੀ ਅਹੁਦਿਆਂ ਦਾ ਤਜਰਬਾ ਸੀ, ਜਿਸਦੀ ਵਰਤੋਂ ਉਨ੍ਹਾਂ ਨੇ ਟਵਿੱਟਰ ’ਤੇ ਕੀਤੀ। ਉਸਨੇ ਟਵਿੱਟਰ ਵਿੱਚ ਵਿਗਿਆਪਨ-ਸਬੰਧਤ ਉਤਪਾਦਾਂ 'ਤੇ ਕੰਮ ਕਰਕੇ ਸ਼ੁਰੂਆਤ ਕੀਤੀ। ਪਰ, ਬਾਅਦ ਵਿੱਚ ਉਸਨੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 2017 ਵਿੱਚ ਉਨ੍ਹਾਂ ਨੂੰ ਕੰਪਨੀ ਦਾ ਸੀਟੀਓ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਉਹ ਟਵਿਟਰ ਵਿੱਚ ਕੰਮ ਕਰ ਰਹੇ ਹਨ।
ਜੈਕ ਡੋਰਸੀ ਦੇ ਚਹੇਤੇ ਹਨ ਪਰਾਗ
ਜੈਕ ਡੋਰਸੀ ਵੀ ਆਪਣਾ ਕੰਮ ਬਹੁਤ ਪਸੰਦ ਕਰਦੇ ਹਨ। ਇਸ ਗੱਲ ਨੇ ਵੀ ਉਨ੍ਹਾਂ ਨੂੰ ਕੰਪਨੀ ਦੇ ਉੱਚ ਅਹੁਦੇ ਤੱਕ ਪਹੁੰਚਣ ਵਿਚ ਵੀ ਮਦਦ ਕੀਤੀ ਅਤੇ ਇਹੀ ਕਾਰਨ ਹੈ ਕਿ ਜਦੋਂ ਜੈਕ ਡੋਰਸੀ ਨੇ ਅਸਤੀਫਾ ਦੇ ਕੇ ਨਵੇਂ ਸੀਈਓ ਦਾ ਐਲਾਨ ਕੀਤਾ ਤਾਂ ਪਰਾਗ ਅਗਰਵਾਲ ਦਾ ਨਾਂ ਲੈ ਕੇ ਉਨ੍ਹਾਂ ਦੀ ਤਾਰੀਫ ਵੀ ਕੀਤੀ।
ਸੀਟੀਓ ਵਜੋਂ ਪਰਾਗ ਨੇ ਮਸ਼ੀਨ ਲਰਨਿੰਗ 'ਤੇ ਬਹੁਤ ਕੰਮ ਕੀਤਾ। ਹੁਣ ਸਿਰਫ਼ 10 ਸਾਲਾਂ ਦੇ ਸਮੇਂ ਵਿੱਚ ਉਹ ਇਸ ਕੰਪਨੀ ਦੇ ਸੀਈਓ ਬਣ ਗਏ ਹਨ। ਪਰਾਗ ਨੇ ਇਹ ਅਹੁਦਾ ਮਿਲਣ ਤੋਂ ਬਾਅਦ ਜੈਕ ਡੋਰਸੀ ਦਾ ਵੀ ਬਹੁਤ ਧੰਨਵਾਦ ਕੀਤਾ ਹੈ।
ਇਹ ਵੀ ਪੜੋ:Twitter ਦੇ CEO ਅਹੁਦੇ ਤੋਂ ਜੈਕ ਡੋਰਸੀ ਨੇ ਦਿੱਤਾ ਅਸਤੀਫਾ, ਪਰਾਗ ਅਗਰਵਾਲ ਦੇ ਹੱਥ ਹੋਵੇਗੀ Twitter ਦੀ ਕਮਾਨ
ਪਰਾਗ ਅਗਰਵਾਲ (parag agrawal) ਟਵਿਟਰ ਦੇ ਬਲੂਸਕਾਈ ਯਤਨਾਂ ਦੀ ਅਗਵਾਈ ਕਰ ਰਿਹਾ ਸੀ, ਜਿਸਦਾ ਉਦੇਸ਼ ਸੋਸ਼ਲ ਮੀਡੀਆ ਲਈ ਇੱਕ ਖੁੱਲਾ ਅਤੇ ਵਿਕੇਂਦਰੀਕ੍ਰਿਤ ਮਿਆਰ ਬਣਾਉਣਾ ਸੀ।