ਹੈਦਰਾਬਾਦ: ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਵਿੱਚੋਂ ਇੱਕ ਹੈ। ਦੇਸ਼ ਦੀਆਂ ਵਿਭਿੰਨ ਭੂਗੋਲਿਕ ਅਤੇ ਸੱਭਿਆਚਾਰਕ ਕਿਸਮਾਂ ਸਾਡੀਆਂ ਚੋਣਾਂ ਨੂੰ ਸੱਚਮੁੱਚ ਇੱਕ ਯਾਦਗਾਰੀ ਅਭਿਆਸ ਬਣਾਉਂਦੀਆਂ ਹਨ।
ਇਸ ਸਾਲ ਦੇਸ਼ 25 ਜਨਵਰੀ 2022 ਨੂੰ 11ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਵੋਟਰ ਦਿਵਸ ਇਸ ਲਈ ਵੀ ਮਨਾਇਆ ਜਾਂਦਾ ਹੈ ਕਿਉਂਕਿ ਸਾਰੇ ਦੇਸ਼ ਵਿੱਚ ਵੋਟਰਾਂ ਦੀ ਗਿਣਤੀ ਵਧੇ। ਖਾਸ ਕਰਕੇ ਨੌਜਵਾਨ ਵੋਟਰ। ਇਹ ਚੋਣ ਪ੍ਰਕਿਰਿਆ ਵਿੱਚ ਪ੍ਰਭਾਵਸ਼ਾਲੀ ਭਾਗੀਦਾਰੀ ਬਾਰੇ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਵੀ ਮਨਾਇਆ ਜਾਂਦਾ ਹੈ।
ਰਾਸ਼ਟਰੀ ਮਤਦਾਤਾ ਦਿਵਸ: ਇਤਿਹਾਸ
25 ਜਨਵਰੀ 1950 ਵਿੱਚ ਹੋਂਦ ਵਿੱਚ ਆਏ ਭਾਰਤੀ ਚੋਣ ਕਮਿਸ਼ਨ (ECI) ਦਾ ਸਥਾਪਨਾ ਦਿਵਸ ਹੈ। ਇਹ ਦਿਨ ਪਹਿਲੀ ਵਾਰ 2011 ਵਿੱਚ ਨੌਜਵਾਨ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਗਿਆ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਭਾਰਤ ਦੇ ਵੋਟ ਦੇ ਅਧਿਕਾਰ ਅਤੇ ਲੋਕਤੰਤਰ ਨੂੰ ਮਨਾਉਣ ਦਾ ਦਿਨ ਵੀ ਹੈ। ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਵੋਟਰਾਂ, ਖਾਸ ਤੌਰ 'ਤੇ ਯੋਗ ਵਿਅਕਤੀਆਂ ਦੀ ਭਰਤੀ ਨੂੰ ਵਧਾਉਣਾ ਹੈ।
ਕਿਵੇਂ ਮਨਾਇਆ ਜਾਂਦਾ ਹੈ ?
ਹਰ ਸਾਲ, ਰਾਸ਼ਟਰੀ ਵੋਟਰ ਦਿਵਸ ਨਵੀਂ ਦਿੱਲੀ ਵਿੱਚ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਮੁੱਖ ਮਹਿਮਾਨ ਵਜੋਂ ਮਨਾਇਆ ਜਾਂਦਾ ਹੈ। ਸਮਾਗਮ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਨਾਲ ਹੁੰਦੀ ਹੈ, ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਕਿ ਲੋਕ ਨਾਚ, ਨਾਟਕ, ਸੰਗੀਤ, ਵੱਖ-ਵੱਖ ਵਿਸ਼ਿਆਂ 'ਤੇ ਡਰਾਇੰਗ ਮੁਕਾਬਲੇ ਆਦਿ ਕਰਵਾਏ ਜਾਂਦੇ ਹਨ।
ਸਵੀਪ
ਪ੍ਰਣਾਲੀਗਤ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ ਪ੍ਰੋਗਰਾਮ, ਜਿਸਨੂੰ ਸਵੀਪ ਵਜੋਂ ਜਾਣਿਆ ਜਾਂਦਾ ਹੈ। ਇਹ ਭਾਰਤ ਵਿੱਚ ਵੋਟਰ ਸਿੱਖਿਆ, ਵੋਟਰ ਜਾਗਰੂਕਤਾ ਫੈਲਾਉਣ ਅਤੇ ਵੋਟਰ ਜਾਣਕਾਰੀ ਵਧਾਉਣ ਲਈ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਸਵੀਪ ਦਾ ਮੁੱਖ ਟੀਚਾ ਸਾਰੇ ਯੋਗ ਨਾਗਰਿਕਾਂ ਨੂੰ ਵੋਟ ਪਾਉਣ ਅਤੇ ਚੋਣਾਂ ਦੌਰਾਨ ਸੂਝਵਾਨ ਫੈਸਲੇ ਲੈਣ ਲਈ ਉਤਸ਼ਾਹਿਤ ਕਰਕੇ ਭਾਰਤ ਵਿੱਚ ਇੱਕ ਸੱਚਮੁੱਚ ਭਾਗੀਦਾਰ ਲੋਕਤੰਤਰ ਦਾ ਨਿਰਮਾਣ ਕਰਨਾ ਹੈ। ਇਹ ਪ੍ਰੋਗਰਾਮ ਰਾਜ ਦੇ ਸਮਾਜਿਕ-ਆਰਥਿਕ, ਸੱਭਿਆਚਾਰਕ ਅਤੇ ਜਨਸੰਖਿਆ ਸੰਬੰਧੀ ਪ੍ਰੋਫਾਈਲ ਦੇ ਨਾਲ-ਨਾਲ ਚੋਣਾਂ ਦੇ ਪਿਛਲੇ ਗੇੜਾਂ ਵਿੱਚ ਚੋਣ ਭਾਗੀਦਾਰੀ ਦੇ ਇਤਿਹਾਸ ਅਤੇ ਉਨ੍ਹਾਂ ਤੋਂ ਸਿੱਖੇ ਗਏ ਸਬਕ ਦੇ ਅਨੁਸਾਰ ਤਿਆਰ ਕੀਤੇ ਗਏ ਕਈ ਤਰ੍ਹਾਂ ਦੇ ਆਮ ਅਤੇ ਨਿਸ਼ਾਨਾ ਦਖਲਅੰਦਾਜ਼ੀ 'ਤੇ ਅਧਾਰਤ ਹੈ।
ਭਾਰਤੀ ਰਾਸ਼ਟਰੀ ਚੋਣਾਂ 2019 ਵਿੱਚ ਵੋਟਰਾਂ ਦੀ ਮਹੱਤਤਾ:
- ਲੋਕ ਸਭਾ ਚੋਣਾਂ ਜਾਂ ਭਾਰਤੀ ਸੰਸਦ ਦੇ ਹੇਠਲੇ ਸਦਨ ਦੀਆਂ ਆਮ ਚੋਣਾਂ ਨੂੰ ਸਹੀ ਤੌਰ 'ਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਅਭਿਆਸ ਮੰਨਿਆ ਜਾਂਦਾ ਹੈ
- ਲੋਕ ਸਭਾ ਚੋਣਾਂ 2019 ਵਿੱਚ ਲਗਭਗ 90 ਕਰੋੜ ਲੋਕਾਂ ਨੇ ਵੋਟ ਪਾਈ। ਇਸ ਵੋਟਰ ਵਿੱਚ ਕੁਝ ਹਜ਼ਾਰ ਵਿਦੇਸ਼ੀ ਵੋਟਰ ਵੀ ਸ਼ਾਮਲ ਸੀ, ਜੋ ਦੇਸ਼ ਦੀਆਂ ਭੂਗੋਲਿਕ ਹੱਦਾਂ ਤੋਂ ਬਾਹਰ ਸੀ।
- 'ਦੇਸ਼ ਦਾ ਮਹਾ ਤਿਉਹਾਰ' ਵਜੋਂ ਜਾਣੇ ਜਾਂਦੇ, ਵੋਟਰਾਂ ਨੇ ਪੇਂਡੂ, ਪਹਾੜੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਸਮੇਤ ਦੇਸ਼ ਭਰ ਦੇ ਲਗਭਗ 10 ਕਰੋੜ ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਈ।
- 39 ਦਿਨਾਂ ਤੋਂ ਵੱਧ ਚੱਲੀ ਅਤੇ 7 ਪੜਾਵਾਂ ਵਿੱਚ ਕਰਵਾਈ ਗਈ ਇਸ ਚੋਣ ਵਿੱਚ, ਵੋਟਰ ਸੂਚੀ 16 ਭਾਸ਼ਾਵਾਂ ਵਿੱਚ ਤਿਆਰ ਕੀਤੀ ਗਈ ਸੀ ਅਤੇ ਚੋਣ ਪ੍ਰਬੰਧਨ ਵਿੱਚ ਲਗਭਗ 12 ਮਿਲੀਅਨ ਪੋਲਿੰਗ ਅਫਸਰ ਤਾਇਨਾਤ ਕੀਤੇ ਗਏ ਸਨ। ਨਤੀਜੇ 23 ਮਈ 2019 ਨੂੰ ਘੋਸ਼ਿਤ ਕੀਤੇ ਗਏ ਸੀ।
- ਲੋਕ ਸਭਾ ਚੋਣਾਂ 2019 ਵਿੱਚ ਭਿਆਨਕ ਗਰਮੀ ਦੇ ਬਾਵਜੂਦ, 613 ਮਿਲੀਅਨ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਪਾਈ। ਬਜ਼ੁਰਗ ਨਾਗਰਿਕਾਂ ਅਤੇ ਅਪੰਗ ਵਿਅਕਤੀਆਂ ਨੇ ਵੀ ਵੱਡੀ ਗਿਣਤੀ ਵਿੱਚ ਆਪਣੀ ਵੋਟ ਪਾਈ। ਕੁੱਲ ਵੋਟਰਾਂ ਵਿੱਚੋਂ 292.4 ਮਿਲੀਅਨ ਔਰਤਾਂ ਵੋਟਰ ਸੀ।
- 17 ਸੂਬਿਆਂ ਵਿੱਚ ਪਿਛਲੀਆਂ ਚੋਣਾਂ ਨਾਲੋਂ ਵੱਧ ਮਤਦਾਨ ਹੋਇਆ ਅਤੇ 11 ਸੂਬਿਆਂ ਵਿੱਚ ਇਤਿਹਾਸਕ ਮਤਦਾਨ ਹੋਇਆ। 18 ਸੂਬਿਆਂ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਮਤਦਾਨ ਵੱਧ ਸੀ। ਇਸ ਨਾਲ ਔਸਤਨ 0.10 ਫੀਸਦ ਲਿੰਗ ਅੰਤਰ ਘਟਿਆ ਹੈ।
- ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਵਧਾਉਣ ਲਈ ਹਰ ਪੋਲਿੰਗ ਸਟੇਸ਼ਨ 'ਤੇ ਈਵੀਐਮ ਦੇ ਨਾਲ ਵੀਵੀਪੈਟ ਦਾ ਇਸਤੇਮਾਲ ਕੀਤਾ ਗਿਆ ਸੀ। ਪੋਲਿੰਗ ਦੌਰਾਨ 2.33 ਮਿਲੀਅਨ ਬੈਲਟ ਯੂਨਿਟ, 1.635 ਮਿਲੀਅਨ ਕੰਟਰੋਲ ਯੂਨਿਟ ਅਤੇ 1.74 ਮਿਲੀਅਨ ਵੀਵੀਪੈਟ ਮਸ਼ੀਨਾਂ ਲਗਾਈਆਂ ਗਈਆਂ ਸੀ।
- ਇਸ ਚੋਣ ਵਿੱਚ ਸਭ ਤੋਂ ਵੱਧ ਮਤਦਾਨ 67.47% ਰਿਹਾ, ਜੋ ਕਿ 2014 ਦੀਆਂ ਲੋਕ ਸਭਾ ਚੋਣਾਂ ਨਾਲੋਂ 1.03% ਵੱਧ ਸੀ।
ਵਿਸ਼ਵ ਚ ਮਹਾਂਮਾਰੀ ਦੇ ਵਿਚਾਲੇ ਚੋਣਾਂ
21 ਫਰਵਰੀ 2020 ਤੋਂ 27 ਦਸੰਬਰ 2020: ਜਾਣਕਾਰੀ ਦੇ ਅਨੁਸਾਰ, ਕੋਵਿਡ -19 ਦੇ ਕਾਰਨ ਦੁਨੀਆ ਦੇ ਘੱਟੋ-ਘੱਟ 75 ਦੇਸ਼ਾਂ ਵਿੱਚ ਰਾਸ਼ਟਰੀ ਅਤੇ ਉਪ-ਰਾਸ਼ਟਰੀ ਚੋਣਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਘੱਟੋ-ਘੱਟ 101 ਦੇਸ਼ਾਂ ਨੇ ਕੋਰੋਨਾ ਮਹਾਮਾਰੀ ਦੇ ਵਿਚਕਾਰ ਰਾਸ਼ਟਰੀ ਜਾਂ ਉਪ-ਰਾਸ਼ਟਰੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ। ਜਿਨ੍ਹਾਂ ਵਿੱਚੋਂ ਘੱਟੋ-ਘੱਟ 79 ਦੇਸ਼ਾਂ ਨੇ ਰਾਸ਼ਟਰੀ ਚੋਣਾਂ ਜਾਂ ਜਨਮਤ ਸੰਗ੍ਰਹਿ ਕਰਵਾਏ ਗਏ।
ਭਾਰਤ ਚ ਆਉਣ ਵਾਲੀਆਂ ਚੋਣਾਂ
ਚੋਣ ਕਮਿਸ਼ਨ ਲਈ ਚਿੰਤਾ ਦਾ ਵੱਡਾ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਹਨ। ਸਾਰੀਆਂ ਚੋਣਾਂ ਕੋਰੋਨਾ ਤੋਂ ਬਚਾਅ ਲਈ ਬਣਾਏ ਨਿਯਮਾਂ ਦੀ ਪਾਲਣਾ ਕਰਕੇ ਕਰਵਾਈਆਂ ਜਾਣਗੀਆਂ। ਚੋਣ ਕਮਿਸ਼ਨ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।
ਇਹ ਵੀ ਪੜੋ:Punjab Assembly Election 2022: ਪੰਜਾਬ ਚੋਣਾਂ ਲਈ ਅੱਜ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ