ਜੈਪੂਰ: ਕਿਸਾਨ ਆਗੂ ਹਿੰਮਤ ਸਿੰਘ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ (Farmer Protest) ਨੂੰ ਮਜ਼ਬੂਤ ਬਣਾਉਣ ਦੇ ਲਈ ਇਹ ਸੰਸਦ ਰੱਖੀ ਗਈ ਹੈ। ਜਿਸ ਚ ਦੇਸ਼ ਦੀ ਸਰਕਾਰ ਨੂੰ ਦੱਸਣਗੇ ਕਿ ਦੇਸ਼ ਦਾ ਕਿਸਾਨ (Farmer) ਵੀ ਸੰਸਦ ਚਲਾ ਸਕਦਾ ਹੈ। ਜੈਪੁਰ ਦੇ ਅਫਲ ਆਯੋਜਨ ਤੋਂ ਬਾਅਦ ਹਰ ਜ਼ਿਲ੍ਹੇ ’ਚ ਵੀ ਕਿਸਾਨ ਸੰਸਦ ਬੁਲਾਈ ਜਾਵੇਗੀ ਅਤੇ ਕੇਂਦਰ ਸਰਕਾਰ ’ਤੇ ਤਿੰਨੋ ਕਾਨੂੰਨਾਂ ਨੂੰ ਵਾਪਸ ਲੈਣ ’ਤੇ ਦਬਾਅ ਬਣਾਇਆ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਆਯੋਜਿਤ ਕੀਤੀ ਜਾ ਰਹੀ ਇਸ ਕਿਸਾਨ ਸੰਸਦ ਵਿੱਚ ਬਹੁਤ ਸਾਰੇ ਰਾਜਾਂ ਦੇ ਕਿਸਾਨ ਆਗੂ ਅਤੇ ਵੱਖ -ਵੱਖ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ। ਖਾਸ ਗੱਲ ਇਹ ਹੈ ਕਿ ਕਿਸਾਨ ਸੰਸਦ (kisan sansad jaipur) ਦਾ ਆਯੋਜਨ ਬਿਲਕੁਲ ਸੰਸਦ ਸੈਸ਼ਨ ਦੀ ਤਰਜ਼ 'ਤੇ ਕੀਤਾ ਜਾਵੇਗਾ।
ਪ੍ਰਸ਼ਨ ਕਾਲ ਅਤੇ ਜ਼ੀਰੋ ਆਵਰ ਵੀ ਹੋਵੇਗਾ...
ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਕਿਸਾਨ ਆਗੂ ਹਿੰਮਤ ਸਿੰਘ ਗੁਰਜਰ ਨੇ ਦੱਸਿਆ ਕਿ ਜੈਪੁਰ ਦੇ ਬਿਰਲਾ ਆਡੀਟੋਰੀਅਮ ਵਿਖੇ ਸ਼ੁਰੂ ਹੋਈ ਇਸ ਕਿਸਾਨ ਸੰਸਦ ਦੀ ਕਾਰਵਾਈ ਸੰਸਦ ਦੇ ਸੈਸ਼ਨ ਵਾਂਗ ਹੀ ਚੱਲੇਗੀ। ਇਸ ਵਿੱਚ ਪ੍ਰਸ਼ਨ ਕਾਲ ਤੋਂ ਲੈ ਕੇ ਜ਼ੀਰੋ ਆਵਰ ਤੱਕ ਸੰਸਦ ਵਰਗੇ ਵੱਖ -ਵੱਖ ਸੈਸ਼ਨ ਆਯੋਜਿਤ ਕੀਤੇ ਜਾਣਗੇ।
ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ
ਕਿਸਾਨ ਸੰਸਦ (kisan sansad jaipur) ਚ ਪ੍ਰਮੁੱਖ ਤੌਰ ਤੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਤਾਂ ਚਰਚਾ ਹੋਵੇਗੀ ਹੀ। ਇਸ ਤੋਂ ਇਲਾਵਾ ਵਧਦੀ ਮਹਿੰਗਾਈ ਅਤੇ ਜਨਤਕ ਉਪਕ੍ਰਮਾਂ ਦੇ ਨਿੱਜੀਕਰਣ ਸਣੇ ਲੋਕ ਹਿੱਤਾਂ ਨਾਲ ਜੁੜੇ ਕਈ ਜਰੂਰੀ ਮਸਲਿਆਂ ’ਤੇ ਵੀ ਚਰਚਾ ਹੋਵੇਗੀ ਇਨ੍ਹਾਂ ਸਾਰੇ ਮੁੱਦਿਆਂ ’ਤੇ ਕਿਸਾਨ ਸੰਸਦ ਆਪਣੇ ਪੱਖ ਰੱਖਣਗੇ। ਸੰਸਦ ਦੇ ਵੱਖ ਵੱਖ ਸੈਸ਼ਨ ਕਰੀਬ 8 ਘੰਟੇ ਯਾਨੀ ਸ਼ਾਮ 6 ਵਜੇ ਤੱਕ ਚਲਣਗੇ।