ਨਵੀਂ ਦਿੱਲੀ: ਯੂਪੀ-ਦਿੱਲੀ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਵਿੱਚ ਲਗਾਤਾਰ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਵੇਂ-ਜਿਵੇਂ ਅੰਦੋਲਨ ਵਿੱਚ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ, ਉਵੇਂ-ਉਵੇਂ ਅੰਦੋਲਨ ਵੀ ਭਖਵਾਂ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਨੇ ਸ਼ਾਮ 4.00 ਵਜੇ ਦੇ ਕਰੀਬ ਦਿੱਲੀ ਤੋਂ ਗਾਜ਼ਿਆਬਾਦ ਜਾਣ ਵਾਲੇ ਐੱਨ.ਐੱਚ-9 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।
ਕਿਸਾਨਾਂ ਮੁਤਾਬਕ ਯੂ.ਪੀ. ਗੇਟ ਆ ਰਹੇ ਕਿਸਾਨਾਂ ਦੇ ਦਰਜਨਾਂ ਟ੍ਰੈਕਟਰ-ਟ੍ਰਾਲੀਆਂ ਨੂੰ ਪੀਲੀਭੀਤ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਅਚਾਨਕ ਹੀ ਕਿਸਾਨ ਦਿੱਲੀ ਤੋਂ ਗਾਜ਼ਿਆਬਾਦ ਜਾਣ ਵਾਲੇ ਨੈਸ਼ਨਲ ਹਾਈਵੇ-9 ਦੀ ਲਿੰਕ ਉੱਤੇ ਜਾ ਕੇ ਬੈਠ ਗਏ ਅਤੇ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ।