ਨਵੀਂ ਦਿੱਲੀ:ਰਾਮਲੀਲਾ ਮੈਦਾਨ ਵਿੱਚ ਮਜ਼ਦੂਰ ਕਿਸਾਨ ਸੰਘਰਸ਼ ਰੈਲੀ ਇੱਕ ਵਾਰ ਫਿਰ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸੇ ਮੈਦਾਨ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ ਸੀ, ਪਰ ਬੱੁਧਵਾਰ 5 ਅਪ੍ਰੈਲ ਨੂੰ ਰਾਮਲੀਲਾ ਮੈਦਾਨ ਵਿੱਚ ਮਜ਼ਦੂਰ ਕਿਸਾਨ ਸੰਗਠਨ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਮਜ਼ਦੂਰ ਦਿੱਲੀ ਪਹੁੰਚ ਰਹੇ ਹਨ।
ਰੈਲੀ ਨੂੰ ਲੈ ਕੇ ਬਦਲੇ ਕਈ ਰੂਟ: ਉੱਥੇ ਹੀ ਦਿੱਲੀ ਦੇ ਰਾਮਲੀਲਾ ਮੈਦਾਨ ਤੱਕ ਪਹੁੰਚ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਰੈਲੀ ਨੂੰ ਵੇਖਦੇ ਹੋਏ ਕਈ ਦਿੱਲੀ ਟ੍ਰੈਫ਼ਿਕ ਪੁਲਿਸ ਕਈ ਰੂਟ ਬਦਲੇ ਜਾਣ ਦੀ ਇੱਕ ਐਡਵਾਈਜਰੀ ਜਾਰੀ ਕੀਤੀ ਗਈ ਹੈ। ਜਦਕਿ ਕਈ ਰਸਤੇ ਬੰਦ ਕੀਤੇ ਗਏ ਹਨ। ਦਿੱਲੀ ਟ੍ਰੈਫਿਕ ਪੁਲਿਸ ਦੇ ਅਨੁਸਾਰ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਪਹਾੜਗੰਜ ਚੌਂਕ, ਕੇਜੀ ਮਾਰਗ, ਮਿੰਟੋ ਰੋਡ, ਬਾਰਾਖੰਬਾ ਅਤੇ ਜਨਪਤ ਵੱਲੋਂ ਆ ਰਹੇ ਹਨ ੳੇੁਹ ਇੰਨ੍ਹਾਂ ਰਸਤਿਆਂ ਉੱਤੇ ਜਾਣ ਤੋਂ ਬਚਾਅ ਕਰਨ। ਕਿਉਂਕਿ ਰੈਲੀ ਕਾਰਨ ਜਾਮ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ ਭਾਰੀ ਗਿਣਤੀ ਵਿੱਚ ਅਰਧ ਸੈਨਿਕ ਬਲ, ਪੁਲਿਸ ਦੇ ਜਵਾਨ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।