ਕਿਨੌਰ: 25 ਜੁਲਾਈ ਨੂੰ ਜ਼ਿਲ੍ਹੇ ਦੇ ਬਾਤਸਰੀ ਖੇਤਰ ਵਿੱਚ ਦੁਪਹਿਰ ਵੇਲੇ ਜ਼ਮੀਨ ਖਿਸਕਣ ਕਾਰਨ ਪਹਾੜ ਤੋਂ ਪੱਥਰ ਡਿੱਗਣ ਨਾਲ 9 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਕਿ ਤਿੰਨ ਲੋਕ ਜ਼ਿੰਦਗੀ ਅਤੇ ਮੌਤ ਦਰਮਿਆਨ ਲੜ ਰਹੇ ਹਨ। ਜੈਪੁਰ ਦੀ ਆਯੁਰਵੈਦ ਡਾਕਟਰ ਦੀਪਾ ਸ਼ਰਮਾ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਹੈ।
ਡਾ. ਦੀਪਾ ਸ਼ਰਮਾ ਨੇ ਆਪਣੀ ਆਖਰੀ ਪੋਸਟ 25 ਜੁਲਾਈ ਦੀ ਦੁਪਹਿਰ 12.59 ਵਜੇ ਟਵਿੱਟਰ 'ਤੇ ਕੀਤੀ ਸੀ। ਜਿਸ ਵਿੱਚ ਉਹ ਆਈ.ਟੀ.ਬੀ.ਪੀ. ਚੈੱਕ-ਪੋਸਟ ਦੇ ਨਜ਼ਦੀਕ ਇੱਕ ਬੋਰਡ ਦੇ ਕੋਲ ਖੜ੍ਹਾ ਦਿਖਾਈ ਦੇ ਰਿਹਾ ਹੈ। ਉਸ ਨੇ ਇਸ ਫੋਟੋ ਦੇ ਨਾਲ ਲਿਖਿਆ. 'ਮੈਂ ਭਾਰਤ ਦੇ ਆਖਰੀ ਬਿੰਦੂ' ‘ਤੇ ਖੜੀ ਹਾਂ, ਜਿੱਥੋਂ ਤੱਕ ਨਾਗਰਿਕਾਂ ਨੂੰ ਜਾਣ ਦੀ ਆਗਿਆ ਹੈ। ਇੱਥੋਂ ਤਕਰੀਬਨ 80 ਕਿਲੋਮੀਟਰ ਤਿੱਬਤ ਦੇ ਨਾਲ ਸਾਡੀ ਸਰਹੱਦ ਹੈ। ਜਿਸ 'ਤੇ ਚੀਨ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
KINNAUR LANDSLIDE: ਹਾਦਸੇ ‘ਚ ਮਰਨ ਤੋਂ ਕੁਝ ਸਮਾਂ ਪਹਿਲਾਂ ਡਾ. ਦੀਪਾ ਸ਼ਰਮਾ ਨੇ ਟਵੀਟ ਕੀਤੀਆਂ ਸਨ ਆ ਤਸਵੀਰਾਂ 34 ਸਾਲਾ ਡਾ. ਦੀਪਾ ਜੈਪੁਰ ਤੋਂ ਹਿਮਾਚਲ ਦੇ ਖੂਬਸੂਰਤ ਮੈਦਾਨਾਂ ਨੂੰ ਵੇਖਣ ਆਈ ਸੀ। ਪਰ ਉਹ ਨਹੀਂ ਜਾਣਦੇ ਸਨ। ਕਿ ਇਸ ਸੁੰਦਰ ਵਾਦੀਆਂ ਨੂੰ ਉਹ ਆਖਰੀ ਵਾਰ ਦੇਖ ਰਹੀ ਹੈ। ਕੁਝ ਪਲਾਂ ਵਿੱਚ ਉਹ ਮੌਤ ਦੀ ਨੀਂਦ ਸੌਂ ਜਾਣਗੇ। ਦੀਪਾ ਲਗਾਤਾਰ ਆਪਣੀ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੀ ਸੀ।
KINNAUR LANDSLIDE: ਹਾਦਸੇ ‘ਚ ਮਰਨ ਤੋਂ ਕੁਝ ਸਮਾਂ ਪਹਿਲਾਂ ਡਾ. ਦੀਪਾ ਸ਼ਰਮਾ ਨੇ ਟਵੀਟ ਕੀਤੀਆਂ ਸਨ ਆ ਤਸਵੀਰਾਂ ਜਦੋਂ ਡਾਕਟਰ ਦੀਪਾ ਚਿਤਕੂਲ ਤੋਂ ਵਾਪਸ ਪਰਤ ਰਹੀ ਸੀ, ਤਾਂ ਉਹ 13 ਕਿਲੋਮੀਟਰ ਦੀ ਦੂਰੀ 'ਤੇ ਬਟਸੇਰੀ ਵਿੱਚ ਜ਼ਮੀਨ ਖਿਸਕਣ ਕਾਰਨ ਪਹਾੜਾਂ ਤੋਂ ਡਿੱਗ ਰਹੇ ਪੱਥਰਾਂ ਦੀ ਚਪੇਟ ਵਿੱਚ ਆ ਗਈ। ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਕੁੱਲ 9 ਲੋਕਾਂ ਦੀ ਮੌਤ ਹੋਈ ਹੈ। ਮੌਤ ਤੋਂ ਕੁਝ ਸਮਾਂ ਪਹਿਲਾਂ ਡਾ. ਦੀਪਾ ਨੇ ਭਾਰਤ ਦੇ ਆਖਰੀ ਪਿੰਡ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀ ਸਨ। ਜੋ ਹਮੇਸ਼ਾ ਜਿੰਦਾ ਰਹਿਣਗੀ।
ਇਹ ਵੀ ਪੜ੍ਹੋ:ਬਟਸੇਰੀ ‘ਚ ਪਹਾੜੀ ਤੋਂ ਚਟਾਨਾਂ ਡਿੱਗਣ ਕਾਰਨ 9 ਯਾਤਰੀਆਂ ਦੀ ਮੌਤ, 3 ਜ਼ਖ਼ਮੀ