ਹਜ਼ਾਰੀਬਾਗ: ਦੁਨੀਆ ਵਿੱਚ ਕਈ ਤਰ੍ਹਾਂ ਦੇ ਲੋਕ ਹਨ। ਇਸ ਰੰਗੀਨ ਦੁਨੀਆਂ ਵਿੱਚ, ਜਿਹੜੇ ਲੋਕ ਭੀੜ ਤੋਂ ਵੱਖਰੇ ਤੇ ਖ਼ਾਸ ਹੁੰਦੇ ਹਨ। ਉਨ੍ਹਾਂ ਨੂੰ ਵਿਸ਼ਵ ਰਿਕਾਰਡ (WORLD RECORD) ਵਿੱਚ ਵੀ ਥਾਂ ਮਿਲਦੀ ਹੈ, ਪਰ ਕੁੱਝ ਅਜਿਹੇ ਲੋਕਾਂ ਦੀ ਪਛਾਣ ਲੁਕੀ ਰਹਿੰਦੀ ਹੈ। ਅਜਿਹਾ ਹੀ ਇੱਕ ਵਿਅਕਤੀ ਹੈ ਹਜ਼ਾਰੀਬਾਗ ਦਾ ਖੀਰੋਧਰ। (Khirodhar of Hazaribag)
ਖੀਰੋਧਰ ਦੀ ਲੰਬਾਈ ਹੈ 28 ਇੰਚ
ਹਜ਼ਾਰੀਬਾਗ ਦੇ ਵਿਸ਼ਨੂਗੜ੍ਹ ਬਲਾਕ ਦੇ ਬਾਰਾ ਪਿੰਡ ਵਿੱਚ ਰਹਿਣ ਵਾਲੇ ਖੀਰੋਧਰ ਦੀ ਲੰਬਾਈ 28 ਇੰਚ ਹੈ। ਸੈਂਟੀਮੀਟਰ ਦੀ ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਨੂੰ ਦੁਨੀਆ ਦੇ ਛੋਟੇ ਦੇ 10 ਸਭ ਤੋਂ ਛੋਟੇ ਲੋਕਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ। ਈਟੀਵੀ ਭਾਰਤ ਦੀ ਰਿਸਰਚ ਦੇ ਮੁਤਾਬਕ, ਹੁਣ ਤੱਕ ਜੋ ਡਾਟਾ ਸਾਹਮਣੇ ਆਇਆ ਹੈ। ਉਸ ਮੁਤਾਬਕ , ਖੀਰੋਧਰ ਦੇਸ਼ ਦਾ ਤੀਜਾ ਅਤੇ ਦੁਨੀਆ ਦਾ ਨੌਵਾਂ ਸਭ ਤੋਂ ਛੋਟਾ ਵਿਅਕਤੀ ਹੋ ਸਕਦਾ ਹੈ। ਖੀਰੋਧਰ ਦੀ ਉਮਰ ਲਗਭਗ 40 ਸਾਲ ਅਤੇ ਭਾਰ 10 ਕਿਲੋ ਹੈ। ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ। ਮਾਪੇ ਦੱਸਦੇ ਹਨ ਕਿ ਜਦੋਂ ਖੀਰੋਧਰ ਦਾ ਜਨਮ ਹੋਇਆ ਸੀ, ਉਦੋਂ ਵੀ ਇਸਦਾ ਕੱਦ ਅਤੇ ਭਾਰ ਦੂਜੇ ਬੱਚਿਆਂ ਦੇ ਮੁਕਾਬਲੇ ਬਹੁਤ ਘੱਟ ਸੀ। ਪਰਿਵਾਰ ਕਈ ਡਾਕਟਰਾਂ ਕੋਲ ਲੈ ਗਿਆ ਪਰ ਕੋਈ ਬਦਲਾਅ ਨਹੀਂ ਹੋਇਆ। ਨਾਂ ਹੀ ਉਸ ਦਾ ਭਾਰ ਅਤੇ ਨਾਂ ਹੀ ਉਸ ਦਾ ਕੱਦ ਵਧਿਆ।
ਦੁਕਾਨ ਚਲਾਉਂਦਾ ਹੈ ਖੀਰੋਧਰ
ਖੀਰੋਧਰ ਇੰਟਰ ਪਾਸ ਹੈ।ਪਹਿਲਾਂ ਉਹ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦਾ ਵੀ ਸੀ, ਪਰ ਬਾਅਦ ਵਿੱਚ ਉਸ ਨੇ ਪੜ੍ਹਾਉਣਾ ਬੰਦ ਕਰ ਦਿੱਤਾ। ਕਿਉਂਕਿ ਉਹ ਆਪਣੇ ਛੋਟੇ ਕੱਦ ਕਾਰਨ ਬੈਠ ਵੀ ਨਹੀਂ ਸਕਦਾ ਸੀ। ਅਜਿਹੀ ਹਾਲਤ ਵਿੱਚ ਵੀ, ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਈ ਇੱਕ ਛੋਟੀ ਜਿਹੀ ਦੁਕਾਨ ਖੋਲ੍ਹੀ ਹੈ। ਪਿੰਡ ਦੇ ਲੋਕ ਆਉਂਦੇ ਹਨ, ਆਪਣਾ ਸਮਾਨ ਲੈਂਦੇ ਹਨ, ਖੁਦ ਤੋਲਦੇ ਹਨ ਅਤੇ ਉਨ੍ਹਾਂ ਨੂੰ ਪੈਸੇ ਦਿੰਦੇ ਹਨ। ਇੰਟਰ ਤੱਕ ਦੀ ਪੜ੍ਹਾਈ ਕਰਨ ਦੇ ਕਾਰਨ, ਉਸ ਨੂੰ ਪੈਸਿਆਂ ਸਬੰਧੀ ਵੀ ਚੰਗੀ ਜਾਣਕਾਰੀ ਹੈ। ਖੀਰੋਧਰ ਮਾਨਸਿਕ ਤੌਰ 'ਤੇ ਤੰਦਰੁਸਤ ਹੈ, ਪਰ ਕੁਦਰਤ ਦੀ ਮਾਰ ਦੇ ਕਾਰਨ ਉਸ ਦੀ ਲੰਬਾਈ ਨੂੰ ਵਧਣ ਨਹੀਂ ਦਿੱਤਾ ਅਤੇ ਮਾੜਾ ਹੋਣ ਦੇ ਕਾਰਨ, ਇੱਕ ਸਮੱਸਿਆ ਵੀ ਹੈ।