ਪੰਜਾਬ

punjab

ETV Bharat / bharat

ਨਹੀਂ ਰਹੇ ਸਾਂਸਦ ਨੰਦਕੁਮਾਰ ਚੌਹਾਨ, ਪੀਐਮ ਮੋਦੀ ਨੇ ਜਤਾਇਆ ਦੁੱਖ

ਅੱਜ ਸਵੇਰੇ ਖੰਡਵਾ ਸਾਂਸਦ ਨੰਦਕੁਮਾਰ ਸਿੰਘ ਚੌਹਾਨ ਦਾ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਮੁੰਡੇ ਹਰਸ਼ਵਰਧਨ ਨੇ ਕੀਤੀ ਹੈ। ਉਹ ਕਾਫੀ ਦਿਨ ਤੋਂ ਬੀਮਾਰ ਸੀ ਅਤੇ ਉਨ੍ਹਾਂ ਦਾ ਇਲਾਜ ਦਿੱਲੀ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ।

ਫ਼ੋਟੋ
ਫ਼ੋਟੋ

By

Published : Mar 2, 2021, 2:08 PM IST

ਖੰਡਵਾ: ਅੱਜ ਸਵੇਰੇ ਖੰਡਵਾ ਸਾਂਸਦ ਨੰਦਕੁਮਾਰ ਸਿੰਘ ਚੌਹਾਨ ਦਾ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਮੁੰਡੇ ਹਰਸ਼ਵਰਧਨ ਨੇ ਕੀਤੀ ਹੈ। ਉਹ ਕਾਫੀ ਦਿਨ ਤੋਂ ਬੀਮਾਰ ਸੀ ਅਤੇ ਉਨ੍ਹਾਂ ਦਾ ਇਲਾਜ ਦਿੱਲੀ ਦੇ ਹਸਪਤਾਲ ਵਿੱਚ ਚਲ ਰਿਹਾ ਸੀ।

ਸਾਂਸਦ ਨੰਦਕੁਮਾਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਹੋਇਆ ਹੈ। ਉਹ ਕਰੀਬ ਪਿਛਲੇ 1 ਮਹੀਨੇ ਤੋਂ ਦਿੱਲੀ ਵਿੱਚ ਭਰਤੀ ਸੀ। 11 ਜਨਵਰੀ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਭੋਪਾਲ ਦੇ ਹਸਪਤਾਲ ਵਿੱਚ ਇਲਾਜ ਚਲ ਰਿਹਾ ਸੀ। ਸਿਹਤ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਦਾ ਅੰਤਮ ਸਸਕਾਰ ਸ਼ਾਹਪੁਰ, ਬੁਰਹਾਨਪੁਰ ਵਿੱਚ ਹੋਵੇਗਾ।

ਪੀਐਮ ਨੇ ਪ੍ਰਗਟਾਇਆ ਕੀਤਾ ਦੁੱਖ

ਫ਼ੋਟੋ

ਸਾਂਸਦ ਨੰਦਕੁਮਾਰ ਸਿੰਘ ਚੌਹਾਨ ਦੇ ਦੇਹਾਂਤ ਉੱਤੇ ਪੀਐਮ ਮੋਦੀ ਨੇ ਸੋਗ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਕਿ ਖੰਡਵਾਂ ਤੋਂ ਲੋਕਸਭਾ ਸਾਂਸਦ ਨੰਦਕੁਮਾਰ ਸਿੰਘ ਚੌਹਾਨ ਜੀ ਦੇ ਦੇਹਾਂਤ ਤੋਂ ਦੁੱਖੀ ਹਾਂ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਦੇ ਲਈ ਸੰਸਦੀ ਕਾਰਵਾਈ ਸੰਗਠਨਾਤਮਕ ਕੁਸ਼ਲਤਾਵਾਂ ਅਤੇ ਯਤਨਾਂ ਵਿੱਚ ਪਾਏ ਯੋਗਦਾਨ ਲਈ ਯਾਦ ਕੀਤਾ ਜਾਵੇਗਾ।

ABOUT THE AUTHOR

...view details