ਹੈਦਰਾਬਾਦ:ਰੂਸ ਯੂਕਰੇਨ ਦੌਰਾਨ ਚਲ ਰਰੀ ਜੰਗ ਦੇ ਦੇਖਦਿਆਂ ਹੋਏ ਖਾਲਸਾ ਏਡ ਵੱਲੋਂ ਯੂਕਰੇਨ 24 ਘੰਟੇ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਖਾਲਸਾ ਏਡ ਵੱਲੋਂ ਟਵੀਟਰ ਕਰਕੇ ਦਿੱਤੀ ਗਈ ਹੈ। ਦੱਸ ਦਈਏ ਕਿ ਖਾਲਸਾ ਏਡ ਵੱਲੋਂ ਜੰਗ ਦੇ ਦੌਰਾਨ ਪਹਿਲਾ ਹੀ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ। ਇੱਕ ਵੀਡੀਓ ਪਹਿਲਾਂ ਵੀ ਕਾਫੀ ਵਾਇਰਲ ਹੋਈ ਸੀ।
ਖਾਲਸਾ ਏਡ ਵੱਲੋਂ ਟਵੀਟ ਕੀਤਾ ਗਿਆ ਹੈ, ਯੂਕਰੇਨ-ਪੋਲੈਂਡ ਬਾਰਡਰ ਸਰਹੱਦ 'ਤੇ ਸਾਡਾ 24 ਘੰਟੇ ਗਰਮ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਸੇਵਾ ਯੂਕਰੇਨ ਵਿੱਚ ਜੰਗ ਬਚਣ ਵਾਲਿਆਂ ਲਈ ਜਾਰੀ ਹੈ। ਇਸ ਵੀਡੀਓ 'ਚ ਸਿੱਖ ਨੌਜਵਾਨ ਰੇਲਗੱਡੀ ਵਿੱਚ ਯੂਕਰੇਨ ਦੇ ਲੋਕਾਂ ਲਈ ਲੰਗਰ ਦੀ ਸੇਵਾ ਕਰਦੇ ਵਿਖ ਰਹੇ ਸਨ।