ਮੋਗਾ: ਕੈਨੇਡਾ ਵਿੱਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ (Murder of Khalistani Hardeep Singh Nijjar) ਦੇ ਕਤਲ ਤੋਂ ਬਾਅਦ ਇੱਕ ਹੋਰ ਗੈਂਗਸਟਰ ਦਾ ਕਤਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕੈਨੇਡਾ ਦੇ ਪਿਨੀਪੈਗ ਸ਼ਹਿਰ 'ਚ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਨੂੰ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ ਅਤੇ ਉਹ ਖੁਫੀਆ ਏਜੰਸੀ NIA ਦੀ ਵਾਂਟੇਡ ਸੂਚੀ ਵਿੱਚ ਵੀ ਸ਼ਾਮਲ ਸੀ। ਸੁੱਖਾ ਕੈਨੇਡਾ ਵਿੱਚ ਰਹਿੰਦਿਆਂ ਭਾਰਤ ਵਿੱਚ ਜਬਰੀ ਵਸੂਲੀ ਦਾ ਕੰਮ ਕਰਦਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁੱਖਾ ਨੂੰ ਕਰੀਬ 15 ਗੋਲੀਆਂ ਮਾਰੀਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੁਨੇਕੇ ਉੱਤੇ ਕਰੀਬ 15 ਰਾਉਂਡ ਫਾਇਰਿੰਗ ਹੋਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ 41 ਅੱਤਵਾਦੀਆਂ ਅਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਸ ਨੂੰ ਐੱਨਆਈਏ ਨੇ ਵੀ ਜਾਰੀ ਕੀਤਾ ਸੀ।
Sukha Duneke Murdered: ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ ਦਾ ਕੈਨੇਡਾ 'ਚ ਕਤਲ, ਮੋਗਾ ਜ਼ਿਲ੍ਹੇ ਨਾਲ ਸਬੰਧਿਤ ਸੀ ਗੈਂਗਸਟਰ - Intelligence Agency NIA
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ 'ਚ ਇੱਕ ਹੋਰ ਖਾਲਿਸਤਾਨੀ ਸਮਰਥਕ ਅਤੇ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਦਾ ਕਤਲ ਕਰ ਦਿੱਤਾ ਗਿਆ ਹੈ। ਸੁੱਖਾ ਦੁਨੇਕੇ (Sukha Duneke Murdered) ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਉਹ ਸਾਲ 2017 ਵਿੱਚ ਜਾਅਲੀ ਪਾਸਪੋਰਟ ਬਣਵਾ ਕੇ ਪੰਜਾਬ ਤੋਂ ਕੈਨੇਡਾ ਭੱਜ ਗਿਆ ਸੀ।
Published : Sep 21, 2023, 11:26 AM IST
|Updated : Sep 21, 2023, 3:09 PM IST
ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਤਣਾਅ: ਸੁੱਖਾ ਦੁਨੇਕੇ 2017 ਵਿੱਚ ਫਰਜ਼ੀ ਪਾਸਪੋਰਟ ਦੇ ਸਹਾਰੇ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ। ਸੁੱਖਾ ਖਿਲਾਫ ਕਈ ਅਪਰਾਧਿਕ ਮਾਮਲੇ ਵੀ ਦਰਜ ਹਨ। ਦੱਸ ਦੇਈਏ ਕਿ ਜੂਨ ਵਿੱਚ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਵੀ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ । ਉਸ ਤੋਂ ਬਾਅਦ ਕਈ ਖਾਲਿਸਤਾਨੀ ਸਮਰਥਕ ਨਿਸ਼ਾਨਾ ਬਣ ਚੁੱਕੇ ਹਨ। ਇਸ ਦੇ ਨਾਲ ਹੀ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਵੀ ਖਟਾਸ ਆ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਕਤਲਾਂ ਪਿੱਛੇ ਭਾਰਤ ਦਾ ਹੱਥ ਹੋਣ ਦਾ ਇਲਜ਼ਾਮ ਲਾਇਆ ਸੀ। ਭਾਰਤ ਨੇ ਇਸ ਬਿਆਨ ਨੂੰ ਬੇਤੁਕਾ ਦੱਸਿਆ ਹੈ ਅਤੇ ਇਸ ਦੀ ਨਿਖੇਧੀ ਕੀਤੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਉਹ ਨਿਸ਼ਾਨੇ 'ਤੇ ਆ ਗਏ ਹਨ। ਦੱਸ ਦੇਈਏ ਕਿ ਜੀ-20 ਸੰਮੇਲਨ ਦੌਰਾਨ ਉਹ ਪ੍ਰੈਜ਼ੀਡੈਂਸ਼ੀਅਲ ਰੂਮ ਵਿੱਚ ਵੀ ਨਹੀਂ ਰੁਕੇ ਸਨ। ਉਸ ਨੇ ਹੋਟਲ ਵਿੱਚ ਆਪਣੇ ਲਈ ਇੱਕ ਸਧਾਰਨ ਕਮਰਾ ਬੁੱਕ ਕਰਵਾਇਆ ਸੀ।
- Police Inspector hit by motorcycle: ਖੰਨਾ 'ਚ ਨਾਕੇ ਦੌਰਾਨ ਇੰਸਪੈਕਟਰ 'ਤੇ ਚੜ੍ਹਾਇਆ ਮੋਟਰਸਾਈਕਲ, ਹਾਲਤ ਨਾਜ਼ੁਕ, ਪੀਜੀਆਈ ਰੈਫਰ
- Elephants in danger: ਭਾਰਤ 'ਚ ਪਿਛਲੇ 14 ਸਾਲਾਂ ਦੌਰਾਨ 1,357 ਹਾਥੀਆਂ ਦੀ ਹੋਈ ਬੇਵਕਤੀ ਮੌਤ, 898 ਹਾਥੀਆਂ ਦੀ ਕਰੰਟ ਲੱਗਣ ਨਾਲ ਗਈ ਜਾਨ,RTI ਰਾਹੀਂ ਖ਼ੁਲਾਸਾ
- India's first turban traveler: ਕਾਰ 'ਤੇ ਵਿਸ਼ਵ ਦੀ ਸੈਰ ਕਰਨ ਵਾਲੇ ਅਮਰਜੀਤ ਸਿੰਘ ਦੇਸ਼ ਦੇ ਪਹਿਲੇ ਟਰਬਨ ਟਰੈਵਲਰ, ਹੁਣ ਤੱਕ 30 ਦੇਸ਼ਾਂ ਦੀ ਕਰ ਚੁੱਕੇ ਨੇ ਸੈਰ
ਐੱਨਆਈਏ ਦੀ ਲਿਸਟ 'ਚ ਸੀ ਨਾਮ: ਦੱਸ ਦਈਏ ਐੱਨਆਈਏ (Intelligence Agency NIA) ਨੇ ਜਿਨ੍ਹਾਂ ਗੈਂਗਸਟਰਾਂ ਅਤੇ ਖਾਲਿਸਤਾਨੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਸਨ ਉਸ ਵਿੱਚ ਸੁੱਖਾ ਦੁਨੇਕੇ ਦਾ ਵੀ ਨਾਮ ਸ਼ਾਮਿਲ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਲਿਸਟ ਵਿੱਚ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੋਲਡੀ ਬਰਾੜ ਦਾ ਵੀ ਨਾਮ ਸ਼ਾਮਿਲ ਹੈ । ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਅਨਮੋਲ ਬਿਸ਼ਨੋਈ ਦਾ ਵੀ ਨਾਮ ਸ਼ਾਮਿਲ ਹੈ। ਇਸ ਲਿਸਟ ਵਿੱਚ ਕਥਿਤ ਤੌਰ ਉੱਤੇ ਪਾਕਿਸਤਾਨ ਵਿੱਚ ਪਨਾਹ ਲੈਕੇ ਬੈਠੇ ਅੱਤਵਾਦੀ ਹਰਿੰਦਰ ਰਿੰਦਾ ਦਾ ਵੀ ਨਾਮ ਸ਼ਾਮਿਲ ਹੈ।