ਤਿਰੂਵਨੰਤਪੁਰਮ: ਕੇਰਲ ਪੁਲਿਸ ਨੇ ਸੈਕਸ ਲਈ ਪਾਰਟਨਰ ਬਦਲਣ (Swingers for sex) ਦੇ ਦੋਸ਼ ਵਿੱਚ 7 ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸੱਤ ਲੋਕਾਂ ਨੂੰ ਗ੍ਰਿਫਤਾਰ (arrested seven people) ਕੀਤਾ ਗਿਆ ਹੈ। 25 ਤੋਂ ਵੱਧ ਲੋਕਾਂ ਨੂੰ ਨਿਗਰਾਨੀ (More than 25 people kept under observation) ਹੇਠ ਰੱਖਿਆ ਗਿਆ ਹੈ ਅਤੇ ਕੁਝ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ।
ਪੁਲਿਸ ਮੁਤਾਬਕ ਇਨ੍ਹਾਂ ਗਰੁੱਪਾਂ ਵਿੱਚ 1000 ਤੋਂ ਵੱਧ ਜੋੜੇ (More than 1000 pairs in these groups) ਹਨ ਅਤੇ ਇਹ ਸੈਕਸ ਲਈ ਔਰਤਾਂ ਦੀ ਅਦਲਾ ਬਦਲੀ (exchanging women for sex) ਕਰ ਰਹੇ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸੂਬੇ ਦੇ ਤਿੰਨ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ। ਸੂਬੇ ਭਰ ਦੇ ਲੋਕ ਇਸ ਰੈਕੇਟ ਦਾ ਹਿੱਸਾ (People from across the state are part of this racket) ਹਨ।
ਕੋਟਾਯਮ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ (Senior police officer told) ਕਿ ਇੱਕ ਨੂੰ ਪਹਿਲਾਂ ਟੈਲੀਗ੍ਰਾਮ ਅਤੇ ਮੈਸੇਂਜਰ ਸਮੂਹਾਂ (Telegram and Messenger groups) ਵਿੱਚ ਸ਼ਾਮਲ ਹੋਣਾ ਪੈਂਦਾ ਹੈ ਅਤੇ ਫਿਰ ਦੋ ਜਾਂ ਤਿੰਨ ਜੋੜੇ ਸਮੇਂ-ਸਮੇਂ 'ਤੇ ਮਿਲਦੇ ਹਨ। ਇਸ ਤੋਂ ਬਾਅਦ ਔਰਤਾਂ ਦੀ ਅਦਲਾ-ਬਦਲੀ ਕੀਤੀ ਜਾਂਦੀ ਹੈ ਅਤੇ ਇੱਕ ਵਾਰ ਵਿੱਚ ਤਿੰਨ ਆਦਮੀਆਂ ਵੱਲੋਂ ਇੱਕ ਔਰਤ ਨੂੰ ਇੱਕ ਸਮੇਂ ਚ ਸਾਂਝਾ ਕਰਨ ਦੀਆਂ ਵੀ ਉਦਾਹਰਣਾਂ ਹਨ।
ਕੁਝ ਆਦਮੀ ਪੈਸੇ ਲਈ ਆਪਣੀਆਂ ਪਤਨੀਆਂ ਨੂੰ ਸਰੀਰਕ ਸੰਬੰਧ ਬਣਾਉਣ ਦੇ ਲਈ ਇਸਤੇਮਾਲ ਕਰਦੇ ਹਨ। ਪੁਲਿਸ ਨੇ ਦੱਸਿਆ ਕਿ ਔਰਤਾਂ ਦੀ ਅਦਲਾ-ਬਦਲੀ ਕਰਨ ਵਾਲੇ ਇਸ ਗਰੋਹ ਵਿੱਚ ਸ਼ਾਮਲ ਲੋਕਾਂ ਬਾਰੇ ਵੇਰਵੇ ਹਾਸਲ ਕਰਨ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਗਰੋਹ ਦੇ ਇਨ੍ਹਾਂ ਮੈਂਬਰਾਂ ਦੇ ਕਿਸੇ ਹੋਰ ਗਰੁੱਪ ਨਾਲ ਸਬੰਧ ਹਨ।
ਇਹ ਵੀ ਪੜੋ:ਪੁਲਿਸ ਅਧਿਕਾਰੀ ਨੇ ਪਿੰਡ ਦੇ ਹੀ ਲੋਕਾਂ 'ਤੇ ਲਗਾਏ ਨਸ਼ਾ ਵੇਚਣ ਦੇ ਇਲਜ਼ਾਮ, ਕਿਹਾ...