ਤਿਰੂਵੰਤਪੁਰਮ (ਕੇਰਲ): ਮਹਿਲਾਵਾਂ ਹਰ ਮਹੀਨੇ ਮਹਾਵਾਰੀ ਦੀ ਸੱਮਸਿਆ ਦੇ ਨਾਲ ਜੂਝਦੀਆਂ ਹਨ। ਜਿਸ ਨਾਲ ਉਹਨਾਂ ਦੀ ਸਿਹਤ ਦੇ ਨਾਲ ਨਾਲ ਉਹਨਾਂ ਦੀ ਮਾਨਸਿਕ ਸਿਹਤ 'ਤੇ ਅਸਰ ਦੇਖਣ ਨੂੰ ਮਿਲਦਾ ਹੈ। ਮਹਿਲਾਵਾਂ ਦੀ ਇਸੇ ਹੀ ਸਿਹਤ ਸੰਭਾਲ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਪਰੀਮ ਕੋਰਟ ਵਿਚ ਮਹਾਵਾਰੀ ਦੀ ਛੁੱਟੀ ਲਈ ਅਪੀਲ ਕੀਤੀ ਗਈ ਸੀ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਕੇਰਲ ਦੀਆਂ ਸਿੱਖਿਆ ਸੰਸਥਾਵਾਂ ਮਾਸਿਕ ਧਰਮ ਦੀ ਛੁੱਟੀ ਦੇਣ 'ਤੇ ਵਿਚਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਕੇਰਲਾ ਦੀ ਸਿੱਖਿਆ ਮੰਤਰੀ ਆਰ ਬਿੰਦੂ ਨੇ 18 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਵਾਸਤੇ 60 ਦਿਨਾਂ ਜਣੇਪਾ ਛੁੱਟੀ ਦਾ ਐਲਾਨ ਕੀਤਾ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੀਯੂਐਸਏਟੀ ਨੇ ਸ਼ਨੀਵਾਰ (14 ਜਨਵਰੀ) ਨੂੰ ਆਪਣੇ ਵਿਦਿਆਰਥੀ ਨੂੰ ਸਮਾਜਿਕ ਧਰਮ ਦੀ ਛੁੱਟੀ ਦੇਣ ਦਾ ਐਲਾਨ ਕੀਤਾ ਸੀ। ਇੱਕ ਪ੍ਰੈਸਨੋਟ ਜਾਰੀ ਕਰਦੇ ਕਿਹਾ ਕਿ ਮਾਸਿਕ ਧਰਮ ਨਾਲ ਪੀੜਤ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਮਿਹਨਤ ਕਰਨ ਲਈ ਧਿਆਨ ਦੇਣਾ, ਕੇਰਲ ਸਰਕਾਰ ਦੇ ਉੱਚ ਵਿਭਾਗ ਦੇ ਅਧੀਨ ਸਾਰੀਆਂ ਯੂਨੀਵਰਸਿਟੀਆਂ ਵਿੱਚ ਵਿਸਤਾਰ ਦੀ ਯੋਜਨਾ ਬਣਾ ਰਹੀ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਐਸਐਫਆਈ ਦੇ ਆਗੂ ਵਿਦਿਆਰਥੀ ਸੰਘ ਦੀ ਮੰਗ ਦੇ ਆਧਾਰ 'ਤੇ ਸੀਯੂਐਸਏ ਵਿੱਚ Periods ਦੀ ਛੁੱਟੀ ਲਾਗੂ ਕੀਤੀ ਗਈ ਸੀ।