ਕੋਚੀ: ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਵਿੱਚ ਕੇਰਲਾ ਹਾਈਕੋਰਟ ਨੇ ਕਿਹਾ ਕਿ ਪੀੜਤਾ ਦੇ ਪੱਟ ਨੂੰ ਛੂਹਣਾ ਵੀ ਬਲਾਤਕਾਰ ਦੇ ਬਰਾਬਰ ਹੋਵੇਗਾ। ਹਾਈਕੋਰਟ ਨੇ ਮਹੱਤਵਪੂਰਨ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਦੋਸ਼ੀ ਪੀੜਤ ਦੇ ਪੱਟਾਂ ਦੇ ਵਿੱਚ ਗਲਤ ਗਤੀਵਿਧੀ ਕਰਦਾ ਹੈ, ਤਾਂ ਇਸ ਨੂੰ ਭਾਰਤੀ ਦੰਡ ਵਿੱਚ ਮੌਜੂਦ ਧਾਰਾ 375 ਦੇ ਤਹਿਤ ਬਲਾਤਕਾਰ ਹੀ ਮੰਨਿਆ ਜਾਵੇਗਾ।
ਜਾਣਕਾਰੀ ਅਨੁਸਾਰ ਅਦਾਲਤ ਦੇ ਸਾਹਮਣੇ ਇੱਕ ਕੇਸ ਆਇਆ, ਜਿਸ ਵਿੱਚ 6 ਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ ਉਸਦੇ ਗੁਆਂਢੀ ਨੇ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ। ਮੁਲਜ਼ਮ ਨੌਜਵਾਨ ਨੇ ਲੜਕੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਸਦੇ ਪੱਟਾਂ ਦੇ ਵਿੱਚ ਗਲਤ ਹਰਕਤ ਕੀਤੀ ਸੀ । ਇਸ ਮਾਮਲੇ ਦੇ ਭਖਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਅਦਾਲਤ ਦੇ ਵਿੱਚ ਹੋਈ ਤੇ ਮੁਲਜ਼ਮ ਨੂੰ ਗੈਰ ਕੁਦਰਤੀ ਸ਼ੋਸ਼ਣ ਦੇ ਕਰਨ ਦੇ ਚੱਲਦੇ ਪੋਸਕੋ ਐਕਟ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਜਦੋਂ ਮਾਮਲਾ ਕੇਰਲਾ ਹਾਈਕੋਰਟ ਦੇ ਸਾਹਮਣੇ ਆਇਆ ਤਾਂ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਪੀੜਤਾ ਦੇ ਪੱਟ ਨਾਲ ਕੀਤੀ ਗਈ ਹਰਕਤ ਵੀ ਧਾਰਾ 375 (ਸੀ) ਦੇ ਅਨੁਸਾਰ ਬਲਾਤਕਾਰ ਹੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਕਿਸੇ ਵੀ ਔਰਤ ਦੇ ਸਰੀਰ ਦੇ ਕਿਸੇ ਵੀ ਹਿੱਸੇ ਨਾਲ ਅਜਿਹੀ ਹਰਕਤ ਕਰਨਾ ਬਲਾਤਕਾਰ ਦੇ ਬਰਾਬਰ ਹੈ।