ਪਲੱਕੜ (ਕੇਰਲ) :ਕੇਰਲ ਦੇ ਪਲੱਕੜ ਦੇ ਤਿਰੂਵਿਲਵਾਮਾਲਾ 'ਚ ਸੋਮਵਾਰ ਰਾਤ ਨੂੰ ਵੀਡੀਓ ਦੇਖਦੇ ਹੋਏ ਮੋਬਾਇਲ ਫੋਨ ਫਟਣ ਨਾਲ ਇਕ ਅੱਠ ਸਾਲ ਦੀ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੋਰੈਂਸਿਕ ਮਾਹਿਰ ਅੱਜ ਜਾਂਚ ਕਰਨਗੇ।
ਇਹ ਹਾਦਸਾ ਬੀਤੀ ਰਾਤ ਕਰੀਬ 10.30 ਵਜੇ ਪੱਤੀਪਰੰਬਾ ਮਰਿਅਮਨ ਮੰਦਿਰ ਨੇੜੇ ਲੜਕੀ ਘਰ ਵਿੱਚ ਵਾਪਰਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੀਰੁਵਿਲਵਮਾਲਾ ਪੁਨਰਜਨੀ ਕ੍ਰਾਈਸਟ ਨਿਊ ਲਾਈਫ ਸਕੂਲ ਦੀ ਤੀਜੀ ਜਮਾਤ ਦੀ ਵਿਦਿਆਰਥਣ ਆਦਿਤਿਆਸ਼੍ਰੀ ਅਸ਼ੋਕ ਕੁਮਾਰ ਅਤੇ ਸੌਮਿਆ ਦੀ ਇਕਲੌਤੀ ਧੀ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਅੱਜ ਜਾਂਚ ਕਰਨਗੇ। ਪੁਲਿਸ ਨੇ ਦੱਸਿਆ ਕਿ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਹੋਰ ਵੇਰਵੇ ਸਾਹਮਣੇ ਆਉਣਗੇ।
ਫਰਵਰੀ ਵਿੱਚ ਮੋਬਾਈਲ ਵਿਸਫੋਟ ਨਾਲ ਮੌਤ ਦੀ ਅਜਿਹੀ ਹੀ ਇੱਕ ਘਟਨਾ ਵਿੱਚ ਬਦਨਗਰ ਸ਼ਹਿਰ ਵਿੱਚ ਇੱਕ 68 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪਿਛਲੇ ਸਾਲ, ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਇੱਕ ਅੱਠ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ, ਜਦੋਂ ਉਸ ਦੇ ਕੋਲ ਚਾਰਜਿੰਗ ਲਈ ਰੱਖੇ ਮੋਬਾਈਲ ਫੋਨ ਦੀ ਬੈਟਰੀ ਫਟ ਗਈ ਸੀ। ਉਸ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫੋਨ ਛੇ ਮਹੀਨੇ ਪਹਿਲਾਂ ਖਰੀਦਿਆ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਦੀ ਬੈਟਰੀ ਫੁੱਲ ਰਹੀ ਸੀ।