ਕੋਲਮ:ਕੇਰਲ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਹਾਦਸੇ ਦਾ ਸ਼ਿਕਾਰ ਹੋ ਗਈ। ਸ਼ੁੱਕਰਵਾਰ ਨੂੰ ਵਿਆਹ ਤੋਂ ਪਹਿਲਾਂ, ਲਾੜਾ-ਲਾੜੀ ਕੋਲਮ ਜ਼ਿਲ੍ਹੇ ਦੇ ਵੇਲਾਮਨੂਰ, ਪਰੀਪੱਲੀ ਵਿੱਚ ਕੱਟੂਪੁਰਮ ਖੱਡ ਵਿੱਚ ਸੈਰ ਕਰਨ ਲਈ ਗਏ ਸਨ। ਉੱਥੇ ਸੈਲਫੀ ਲੈਂਦੇ ਸਮੇਂ ਲੜਕੀ ਸੈਂਡਰਾ ਐੱਸ ਕੁਮਾਰ ਤਿਲਕ ਗਈ ਅਤੇ 120 ਫੁੱਟ ਡੂੰਘੇ ਪਾਣੀ ਨਾਲ ਭਰੀ ਗ੍ਰੇਨਾਈਟ ਖੱਡ (kerala Bride falls 120 feet deep granite quarry) ਵਿੱਚ ਡਿੱਗ ਗਈ। ਲਾੜੇ ਨੇ ਉਸ ਨੂੰ ਬਚਾਉਣ ਲਈ ਅੰਦਰ ਛਾਲ ਮਾਰ ਦਿੱਤੀ।
ਦੋਵੇਂ ਸੈਲਫੀ ਲੈਣ ਲਈ ਖਾਨ 'ਤੇ ਚੜ੍ਹੇ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਪਰਾਵੂਰ ਦੇ ਰਹਿਣ ਵਾਲੇ ਲਾੜੇ ਵਿਨੂ ਕ੍ਰਿਸ਼ਨਨ ਨੇ ਲਾੜੀ ਦੀ ਜਾਨ ਬਚਾਈ। ਉਸ ਨੇ ਸਮੇਂ ਸਿਰ ਡੁੱਬ ਰਹੀ ਸੈਂਡਰਾ ਨੂੰ ਖਤਰੇ ਤੋਂ ਬਾਹਰ ਕੱਢ ਲਿਆ। ਬਚਾਅ ਟੀਮ ਦੇ ਮੌਕੇ 'ਤੇ ਪਹੁੰਚਣ ਤੱਕ ਦੋਵੇਂ ਚੱਟਾਨ 'ਤੇ ਹੀ ਰਹੇ।