ਕੰਨੂਰ:ਕੇਰਲ ਦੇ ਕੰਨੂਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਦਫ਼ਤਰ ਵਿੱਚ ਬੰਬ ਸੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਆਰਐਸਐਸ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਰਲ: ਕੰਨੂਰ 'ਚ ਆਰਐਸਐਸ ਦਫ਼ਤਰ 'ਤੇ ਸੁੱਟਿਆ ਗਿਆ ਬੰਬ - RSS office in Payyannur
ਪਯਾਨੂਰ ਪੁਲਿਸ ਅਨੁਸਾਰ ਇਹ ਘਟਨਾ ਅੱਜ ਸਵੇਰੇ ਵਾਪਰੀ, ਹਮਲੇ ਵਿੱਚ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਪੁਲਿਸ ਮੁਤਾਬਕ ਸੋਮਵਾਰ ਰਾਤ 1.30 ਵਜੇ ਕੰਨੂਰ ਦੇ ਪਯਾਨੂਰ ਵਿੱਚ ਆਰਐਸਐਸ ਦਫ਼ਤਰ ਦੀ ਇਮਾਰਤ ਵਿੱਚ ਬੰਬ ਸੁੱਟਿਆ ਗਿਆ। ਹਮਲੇ 'ਚ ਦਫਤਰ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਨਵੰਬਰ 2021 ਨੂੰ ਕੇਰਲ ਦੇ ਪਲੱਕੜ ਵਿੱਚ ਇੱਕ ਆਰਐਸਐਸ ਵਰਕਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕ ਦਾ ਨਾਂ ਸੰਜੀਤ (27) ਸੀ। ਮ੍ਰਿਤਕ ਦੇ ਸਰੀਰ 'ਤੇ ਚਾਕੂ ਦੇ ਕਈ ਜ਼ਖਮ ਮਿਲੇ ਹਨ। ਭਾਜਪਾ ਨੇ SDPI 'ਤੇ ਕਤਲ ਦਾ ਦੋਸ਼ ਲਾਇਆ ਸੀ। ਆਰਐਸਐਸ ਵਰਕਰ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੀ ਪਤਨੀ ਨਾਲ ਯਾਤਰਾ ਕਰ ਰਿਹਾ ਸੀ।
ਇਹ ਵੀ ਪੜ੍ਹੋ:ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਰੇਬਨ ਇਲਾਕੇ 'ਚ ਐਨਕਾਊਂਟਰ