ਚੰਡੀਗੜ੍ਹ: ਸੀਐਮ ਚੰਨੀ ਦੇ ਕਰੀਬੀਆਂ ’ਤੇ ਈਡੀ ਰੇਡ (ED raids) ਨੂੰ ਲੈਕੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ। ਇਸ ਮਸਲੇ ਨੂੰ ਲੈਕੇ ਹੁਣ ਸੀਐਮ ਚੰਨੀ ਅਤੇ ਅਰਵਿੰਦਰ ਕੇਜਰੀਵਾਲ ਆਹਮੋ-ਸਾਹਮਣੇ ਹਨ। ਮੁੱਖ ਮੰਤਰੀ ਚੰਨੀ ਨੇ ਈਡੀ ਦੀ ਰੇਡ ਨੂੰ ਲੈਕੇ ਭਾਜਪਾ ਅਤੇ ਕੇਜਰੀਵਾਲ ਖਿਲਾਫ਼ ਜੰਮਕੇ ਭੜਾਕ ਕੱਢੀ। ਸੀਐਮ ਚੰਨੀ ਨੇ ਕੇਜਰੀਵਾਲ ਤੇ ਵਰ੍ਹਦਿਆਂ ਕਿਹਾ ਸੀ ਕਿ ਜਦੋਂ ਕੇਜਰੀਵਾਲ ਦੇ ਰਿਸ਼ਤੇਦਾਰ ਦੇ ਘਰ ਤੇ ਈਡੀ ਨੇ ਰੇਡ ਕੀਤੀ ਸੀ ਤਾਂ ਉਸ ਸਮੇਂ ਉਹ ਪਰੇਸ਼ਾਨ ਸਨ ਪਰ ਜਦੋਂ ਹੁਣ ਈਡੀ ਨੇ ਚੰਨੀ ਦੇ ਰਿਸ਼ਤੇਦਾਰ ਦੇ ਘਰ ਉੱਤੇ ਰੇਡ ਕੀਤੀ ਹੈ ਤਾਂ ਕਿ ਕੇਜਰੀਵਾਲ ਖੁਸ਼ ਹੋ ਰਹੇ ਹਨ।
ਚਰਨਜੀਤ ਚੰਨੀ ਦੇ ਇਸ ਬਿਆਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਚੰਨੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਰੇਡ ਕਰਵਾਈ ਸੀ ਪਰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਤੇ ਨਹੀਂ ਸਗੋਂ ਉਨ੍ਹਾਂ ਦੇ ਖੁਦ ਦੇ ਘਰ ਉੱਤੇ ਰੇਡ ਕੀਤੀ ਗਈ ਸੀ। ਕੇਜਰੀਵਾਲ ਨੇ ਚੰਨੀ ਨੇ ਅੱਗੇ ਦੱਸਿਆ ਕਿ ਈਡੀ ਨੂੰ ਰੇਡ ਦੌਰਾਨ 10 ਮਾਫਲਰ ਮਿਲੇ ਸਨ। ਉਨ੍ਹਾਂ ਨਾਲ ਹੀ ਚੰਨੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਤਰ੍ਹਾਂ ਇੰਨ੍ਹੀ ਨਗਦੀ ਅਤੇ ਗੱਡੀਆਂ ਨਹੀਂ ਮਿਲੀਆਂ। ਕੇਜਰੀਵਾਲ ਨੇ ਕਿਹਾ ਚੰਨੀ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ 111 ਦਿਨ੍ਹਾਂ ਦੀ ਸਰਕਾਰ ਨੇ ਕਮਾਲ ਕਰ ਦਿੱਤਾ ਹੈ।