ਸ਼੍ਰੀਨਗਰ (ਜੰਮੂ-ਕਸ਼ਮੀਰ) :ਸ਼੍ਰੀਨਗਰ ਦੀ ਇਕ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਸਤੀਸ਼ ਟਿਕੂ ਕਤਲ ਕੇਸ ਦੀ ਸੁਣਵਾਈ 7 ਜੂਨ ਤੱਕ ਮੁਲਤਵੀ ਕਰ (Satish Tiku murder case hearing adjourned till June 7) ਦਿੱਤੀ ਹੈ। ਦੋਸ਼ ਹੈ ਕਿ ਟਿਕੂ ਦੀ ਹੱਤਿਆ ਸਾਬਕਾ ਅੱਤਵਾਦੀ ਬਿੱਟਾ ਕਰਾਟੇ ਨੇ ਕੀਤੀ ਸੀ। ਅਦਾਲਤ ਨੇ ਕਿਹਾ ਕਿ ਕਿਉਂਕਿ ਪਟੀਸ਼ਨਰ ਅਤੇ ਉਸ ਦਾ ਵਕੀਲ ਅਦਾਲਤ ਤੋਂ ਗੈਰ-ਹਾਜ਼ਰ ਸਨ, ਇਸ ਲਈ ਮਾਮਲੇ ਦੀ ਸੁਣਵਾਈ 7 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਵੀ ਪੜੋ:CM ਮਾਨ ਦੀ ਜਥੇਦਾਰ ਨੂੰ ਨਸੀਹਤ, ਕਿਹਾ- "ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ.. "
ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (JKLF) ਦੇ ਸਾਬਕਾ ਅੱਤਵਾਦੀ ਫਾਰੂਕ ਅਹਿਮਦ ਡਾਰ ਉਰਫ ਬਿੱਟਾ ਕਰਾਟੇ 'ਤੇ ਕਸ਼ਮੀਰੀ ਪੰਡਿਤ ਸਤੀਸ਼ ਟਿਕੂ ਦੀ ਹੱਤਿਆ ਦਾ ਦੋਸ਼ ਹੈ। ਟਿਕੂ ਦੇ ਕਤਲ ਤੋਂ ਕਰੀਬ 31 ਸਾਲ ਬਾਅਦ ਪਰਿਵਾਰ ਨੇ 30 ਮਾਰਚ ਨੂੰ ਸ਼੍ਰੀਨਗਰ ਦੀ ਸੈਸ਼ਨ ਕੋਰਟ 'ਚ ਕਰਾਟੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 10 ਮਈ ਦੀ ਤਰੀਕ ਤੈਅ ਕੀਤੀ ਸੀ। ਹਾਲਾਂਕਿ, ਟਿਕੂ ਵੱਲੋਂ ਪੇਸ਼ ਹੋਏ ਵਕੀਲ ਉਤਸਵ ਬੈਂਸ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਤੋਂ ਗੈਰ-ਹਾਜ਼ਰ ਰਹੇ। ਜਿਸ ਤੋਂ ਬਾਅਦ ਅੱਜ ਇਸ ਮਾਮਲੇ ਦੀ ਸੁਣਵਾਈ ਹੋਣੀ ਸੀ ਪਰ ਪਟੀਸ਼ਨਕਰਤਾ ਦਾ ਵਕੀਲ ਫਿਰ ਗੈਰਹਾਜ਼ਰ ਰਿਹਾ।