ਪੰਜਾਬ

punjab

By ETV Bharat Punjabi Team

Published : Sep 17, 2023, 5:30 PM IST

ETV Bharat / bharat

Army Men Died: ਸਰਵਿਸ ਰਾਈਫਲ ਚੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਦੋ ਸਿਪਾਹੀਆਂ ਨੂੰ ਲੱਗੀ ਗੋਲੀ, ਇਕ ਸਿਪਾਹੀ ਦੀ ਮੌਤ, ਇਕ ਜ਼ਖਮੀ

ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ 14 ਆਰਆਰ ਦੇ ਬਾਪੋਰਾ ਕੈਂਪ ਵਿੱਚ ਤਾਇਨਾਤ 14 ਰਾਸ਼ਟਰੀ ਰਾਈਫਲਜ਼ ਦੇ ਇੱਕ ਸਿਪਾਹੀ ਦੀ ਸਰਵਿਸ ਰਾਈਫਲ ਚੋਂ ਗਲਤੀ ਨਾਲ ਗੋਲੀ ਚੱਲ ਗਈ। ਗੋਲੀ ਚੱਲਣ ਕਾਰਨ ਇਕ ਫੌਜੀ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਫੌਜੀ ਜ਼ਖਮੀ ਹੋ ਗਿਆ।

Kashmir Bandipora, Army Men Died, One Soldier Injured
Kashmir Bandipora Army Men Died One Soldier Injured Service Rifle Was Fired By Mistake

ਬਾਂਦੀਪੋਰਾ: ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਬਾਪੋਰਾ ਇਲਾਕੇ 'ਚ ਇੱਕ ਸਿਪਾਹੀ ਦੀ ਸਰਵਿਸ ਰਾਈਫਲ ਚੋਂ ਗਲਤੀ ਨਾਲ ਗੋਲੀ ਚੱਲਣ ਕਾਰਨ ਇਕ ਫੌਜੀ ਜਵਾਨ ਦੀ ਮੌਤ ਹੋ ਗਈ ਹੈ, ਜਦੋਂ ਕਿ ਇਕ ਹੋਰ ਜਵਾਨ ਜ਼ਖਮੀ ਹੋ ਗਿਆ, ਬਾਂਦੀਪੋਰਾ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਕਿ ਮੁਲਜ਼ਮ ਫੌਜੀ ਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਮ੍ਰਿਤਕ ਫੌਜੀ ਦੀ ਪਛਾਣ 40 ਸਾਲਾ ਵਿਪਿਨ ਬਾਟੀਆ ਵਜੋਂ ਹੋਈ ਹੈ।

ਇਕ ਹੋਰ ਫੌਜੀ ਜਵਾਨ ਜ਼ਖਮੀ: ਇਸ ਹਾਦਸੇ 'ਚ ਜ਼ਖਮੀ ਹੋਏ ਇਕ ਹੋਰ ਜਵਾਨ ਦੀ ਪਛਾਣ 37 ਸਾਲਾ ਯੋਗੇਸ਼ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ 14 ਆਰਆਰ ਦੇ ਬਾਪੋਰਾ ਕੈਂਪ 'ਚ ਤਾਇਨਾਤ 14 ਰਾਸ਼ਟਰੀ ਰਾਈਫਲਜ਼ ਦੇ ਸਿਪਾਹੀ ਹਨ। ਇਹ ਘਟਨਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਤੁਰੰਤ ਬਾਅਦ ਦੋਹਾਂ ਜਵਾਨਾਂ ਨੂੰ ਜ਼ਿਲਾ ਹਸਪਤਾਲ ਬਾਂਦੀਪੋਰਾ ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਵਿਪਨ ਬਾਟੀਆ ਦਾ ਇਲਾਜ ਸ਼ੁਰੂ ਕਰ ਦਿੱਤਾ। ਪਰ ਵਿਪਨ ਦੀ ਹਾਲਤ ਨਾਜ਼ੁਕ ਰਹੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ।

ਫੌਜੀ ਜਵਾਨ ਗ੍ਰਿਫਤਾਰ: ਪੁਲਿਸ ਨੇ ਦੱਸਿਆ ਕਿ ਮੁਲਜ਼ਮ ਜਵਾਨ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਾਦਸਾ ਸਰਵਿਸ ਰਿਵਾਲਵਰ ਦੇ ਅਚਾਨਕ ਡਿੱਗਣ ਕਾਰਨ ਵਾਪਰਿਆ। ਇਹ ਕੋਈ ਜਾਣਬੁੱਝ ਕੇ ਕੀਤੀ ਵਾਰਦਾਤ ਨਹੀਂ ਹੈ। ਮੁਲਜ਼ਮ ਫੌਜੀ ਜਵਾਨ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਲੋੜੀਂਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details