ਨਵੀਂ ਦਿੱਲੀ:ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Guru Nanak Gurpurab 2021) ਤੋਂ ਪਹਿਲਾਂ ਕਰਤਾਰਪੁਰ ਲਾਂਘਾ (Kartarpur corridor) ਮੁੜ ਖੁੱਲਣ ਨਾਲ ਦੁਨੀਆ ਭਰ ਦੀ ਨਾਨਕ ਨਾਮ ਲੇਵਾ ਸੰਗਤ 'ਚ ਉਤਸ਼ਾਹ ਤੇ ਖੁਸ਼ੀ ਦਾ ਲਹਿਰ ਪਾਈ ਜਾ ਰਹੀ ਹੈ, ਲਾਂਘਾ ਖੁੱਲ੍ਹਣ ਉਪਰੰਤ ਸੰਗਤ ਵਿੱਚ ਚਾਅ ਹੈ ਤੇ ਵੱਧ ਤੋਂ ਵੱਧ ਸੰਗਤ ਬਾਬੇ ਨਾਨਕ ਦੇ ਦਰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਈ ਉਤਾਵਲੀ ਹੈ।
ਇਹ ਵੀ ਪੜੋ:Kartarpur Corridor Live Update: ਭਾਜਪਾ ਵਫ਼ਦ ਗਿਆ ਸ੍ਰੀ ਕਰਤਾਰਪੁਰ ਸਾਹਿਬ
ਉਥੇ ਹੀ ਕੁਝ ਵੱਖਵਾਦੀ ਤਾਕਤਾਂ ਇਸ ਨੇਕ ਪਹਿਲ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਟਵੀਟ ਕਰਕੇ ਸੋਸ਼ਲ ਮੀਡੀਆ 'ਤੇ ਖਾਲਿਸਤਾਨ ਰੈਫਰੈਂਡਮ (Khalistan referendum) ਨੂੰ ਲੈ ਕੇ ਚੱਲ ਰਹੇ ਇੱਕ ਮੈਸੇਜ ਦੀ ਨਿਖੇਧੀ ਤੇ ਨਾਲ ਹੀ ਇਸਦਾ ਖੰਡਨ ਵੀ ਕੀਤਾ ਹੈ।
ਸਿਰਸਾ ਨੇ ਕੀਤਾ ਟਵੀਟ
ਮਨਜਿੰਦਰ ਸਿੰਘ ਸਿਰਸਾ (Manjinder Sirsa) ਨੇ ਇੱਕ ਪੋਸਟਰ ਸ਼ੇਅਰ ਕਰਦਿਆਂ ਟਵੀਟ ਵਿੱਚ ਲਿਖਿਆ ਹੈ ਕਿ ‘ਭਾਰਤ ਦੇ ਸਿੱਖ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਗਏ ਹਨ, ਪਰ ਕੁਝ ਨਿਰਾਸ਼ ਸਮੂਹ ਆਪਣੀ ਵੱਖਵਾਦੀ ਸੋਚ ਨਾਲ ਸਿੱਖ ਸ਼ਰਧਾਲੂਆਂ ਨੂੰ ਸ਼ਰਮਸਾਰ ਕਰ ਰਹੇ ਹਨ। ਇਹ ਸਭ ਸਿੱਖਾਂ ਦੇ ਵਿਸ਼ਵਾਸ ਨਾਲ ਖੇਡ ਹੈ। ਭਾਰਤ ਦੇ ਸਿੱਖ ਦੇਸ਼ ਭਗਤ ਹਨ ਅਤੇ ਉਹਨਾਂ ਨੂੰ SFJ ਦੀਆਂ ਹਰਕਤਾਂ ਨਾਲ ਕੋਈ ਸਰੋਕਾਰ ਨਹੀਂ ਹੈ!’