ਬਾਗਲਕੋਟ (ਕਰਨਾਟਕ) :ਬਾਗਲਕੋਟ ਜ਼ਿਲੇ 'ਚ ਇਕ ਔਰਤ ਵਲੋਂ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਵਲੋਂ ਦਿੱਤੇ ਗਏ ਮੁਆਵਜ਼ੇ ਦੀ ਰਕਮ ਆਪਣੀ ਗੱਡੀ 'ਚ ਸੁੱਟ ਕੇ ਗੁੱਸਾ ਜ਼ਾਹਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਅਨੁਸਾਰ ਉਹ ਸ਼ੁੱਕਰਵਾਰ ਨੂੰ ਬਾਗਲਕੋਟ ਦੇ ਦੌਰੇ 'ਤੇ ਸੀ। ਇਸੇ ਲੜੀ ਤਹਿਤ ਉਹ 6 ਜੁਲਾਈ ਨੂੰ ਕੇਰੂਰ ਕਸਬੇ ਵਿੱਚ ਹੋਏ ਸੰਘਰਸ਼ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪੁੱਜੇ ਸਨ ਅਤੇ ਉਨ੍ਹਾਂ ਨੂੰ ਮੁਆਵਜ਼ੇ ਦੀ ਰਾਸ਼ੀ ਸੌਂਪੀ ਸੀ।
ਪਰ, ਸਿੱਧਰਮਈਆ ਦੇ ਹਸਪਤਾਲ ਤੋਂ ਵਾਪਸੀ ਦੌਰਾਨ ਜ਼ਖਮੀਆਂ ਦੇ ਰਿਸ਼ਤੇਦਾਰ ਮੁਆਵਜ਼ੇ ਲਈ ਮਿਲੇ ਪੈਸੇ ਵਾਪਸ ਕਰਨ ਲਈ ਪਹੁੰਚ ਗਏ। ਹਾਲਾਂਕਿ ਸਿੱਧਰਮਈਆ ਪੈਸੇ ਵਾਪਸ ਲਏ ਬਿਨਾਂ ਕਾਰ 'ਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਕ ਔਰਤ ਨੇ ਪੁਲਿਸ ਐਸਕਾਰਟ ਦੀ ਗੱਡੀ 'ਤੇ 2 ਲੱਖ ਰੁਪਏ ਸੁੱਟ ਕੇ ਆਪਣਾ ਗੁੱਸਾ ਜ਼ਾਹਰ ਕੀਤਾ।
ਮੁਆਵਜ਼ਾ ਦੇਣ ਆਏ ਸੀ ਕਾਂਗਰਸ ਨੇਤਾ ਸਿੱਧਾਰਮਈਆ, ਮਹਿਲਾ ਨੇ ਉਨ੍ਹਾਂ ਦੇ ਸਾਹਮਣੇ ਸੁੱਟੇ ਪੈਸੇ
ਔਰਤ ਨੇ ਕਿਹਾ, 'ਉਹ (ਸਿਆਸਤਦਾਨ) ਸਿਰਫ਼ ਚੋਣਾਂ ਵੇਲੇ ਵੋਟਾਂ ਮੰਗਣ ਆਉਂਦੇ ਹਨ ਅਤੇ ਕਿਸੇ ਵੀ ਸਮੱਸਿਆ ਵੱਲ ਧਿਆਨ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਭਾਵੇਂ ਉਹ ਹਿੰਦੂ ਹੈ ਜਾਂ ਮੁਸਲਮਾਨ, ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਔਰਤ ਨੇ ਕਿਹਾ ਕਿ ਭਾਵੇਂ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਸਾਡੇ ਲੋਕਾਂ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਮੁਆਵਜ਼ਾ ਦੇ ਦੇਣਗੇ ਪਰ ਸਾਡੇ ਜ਼ਖ਼ਮੀਆਂ ਨੂੰ ਇੱਕ ਸਾਲ ਤੱਕ ਬੈੱਡ ਰੈਸਟ ਲੈਣਾ ਪਵੇਗਾ। ਰੋਜ਼ ਸਾਡੀਆਂ ਸਮੱਸਿਆਵਾਂ ਕੌਣ ਸੁਣਦਾ ਹੈ?''
ਔਰਤ ਨੇ ਕਿਹਾ ਕਿ ਪੈਸਾ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਅਸੀਂ ਭੀਖ ਮੰਗ ਕੇ ਪਰਿਵਾਰ ਦੀ ਦੇਖਭਾਲ ਕਰਨ ਲਈ ਤਿਆਰ ਹਾਂ। ਅਜਿਹੀਆਂ ਘਟਨਾਵਾਂ ਕਿਸੇ ਨਾਲ ਨਹੀਂ ਹੋਣੀਆਂ ਚਾਹੀਦੀਆਂ, ਭਾਵੇਂ ਉਹ ਹਿੰਦੂ ਹੋਵੇ ਜਾਂ ਮੁਸਲਮਾਨ। ਦੱਸ ਦਈਏ ਕਿ ਬਾਗਲਕੋਟ ਜ਼ਿਲ੍ਹੇ ਦੇ ਕੇਰੂਰ ਕਸਬੇ ਵਿੱਚ ਕਥਿਤ ਛੇੜਛਾੜ ਦੀ ਘਟਨਾ ਨੂੰ ਲੈ ਕੇ ਤਿੰਨ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਦੋਵਾਂ ਭਾਈਚਾਰਿਆਂ ਦੇ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੁਲੀਸ ਨੇ ਇਸ ਸਬੰਧੀ ਚਾਰ ਕੇਸ ਦਰਜ ਕਰਕੇ ਲੋਕਾਂ ਨੂੰ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:ਆਨਰ ਕਿਲਿੰਗ: ਪਿਤਾ ਨੇ ਆਪਣੀ ਬੇਟੀ ਦਾ ਕੀਤਾ ਕਤਲ, ਹੋਰ ਜਾਤੀ ਦੇ ਲੜਕੇ ਨਾਲ ਸੀ ਪ੍ਰੇਮ ਸਬੰਧ