ਬੈਂਗਲੁਰੂ:ਕਰਨਾਟਕ ਦੇ ਨੌਕਰਸ਼ਾਹੀ ਹਲਕਿਆਂ ਵਿੱਚ ਐਤਵਾਰ ਨੂੰ ਇੱਕ ਵੱਡਾ ਝਟਕਾ, ਆਈਪੀਐਸ ਅਧਿਕਾਰੀ ਡੀ ਰੂਪਾ ਮੌਦਗਿਲ ਅਤੇ ਆਈਏਐਸ ਅਧਿਕਾਰੀ ਰੋਹਿਣੀ ਸਿੰਧੂਰੀ ਵਿਚਕਾਰ ਵਿਵਾਦ ਖੁੱਲ੍ਹ ਕੇ ਸਾਹਮਣੇ ਆਇਆ। ਆਈਪੀਐਸ ਮੌਦਗਿਲ ਵੱਲੋਂ ਰੋਹਿਣੀ ਸਿੰਧੂਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਣ ਤੋਂ ਇੱਕ ਦਿਨ ਬਾਅਦ, ਉਸ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ, ਜਿਸ ਵਿੱਚ ਰੂਪਾ ਮੌਦਗਿਲ ਨੇ ਦਾਅਵਾ ਕੀਤਾ ਹੈ ਕਿ ਇਹ ਤਸਵੀਰਾਂ ਸਿੰਧੂਰੀ ਨੇ 3 ਪੁਰਸ਼ ਆਈਏਐਸ ਅਧਿਕਾਰੀਆਂ ਨੂੰ ਭੇਜੀਆਂ ਸਨ। ਰੂਪਾ ਮੌਦਗਿਲ ਨੇ ਸ਼ਨੀਵਾਰ ਨੂੰ ਸਿੰਧੂਰੀ 'ਤੇ ਭ੍ਰਿਸ਼ਟਾਚਾਰ ਦੇ 19 ਦੋਸ਼ ਲਗਾਏ ਸਨ।
ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ:ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਰੋਹਿਣੀ ਸਿੰਧੂਰੀ ਨੇ ਐਤਵਾਰ ਨੂੰ ਦਿੱਤੇ ਇਕ ਬਿਆਨ 'ਚ ਕਿਹਾ ਸੀ ਕਿ ਰੂਪਾ ਮੌਦਗਿਲ ਉਸ ਖਿਲਾਫ 'ਝੂਠੀ ਅਤੇ ਨਿੱਜੀ ਬਦਨਾਮੀ ਮੁਹਿੰਮ' ਚਲਾ ਰਹੀ ਹੈ, ਜੋ ਕਿ ਉਸਦਾ ਕੰਮ ਕਰਨ ਦਾ ਤਰੀਕਾ ਹੈ। ਰੋਹਿਣੀ ਸਿੰਧੂਰੀ ਨੇ ਕਿਹਾ ਕਿ 'ਮੈਂ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਅਪਰਾਧਾਂ ਲਈ ਉਸ ਦੀ ਕਾਰਵਾਈ ਲਈ ਉਚਿਤ ਅਧਿਕਾਰੀਆਂ ਨਾਲ ਕਾਨੂੰਨੀ ਕਾਰਵਾਈ ਕਰਾਂਗੀ।
ਇਸ ਤੋਂ ਇਲਾਵਾ ਰੋਹਿਣੀ ਸਿੰਧੂਰੀ ਨੇ ਕਿਹਾ ਕਿ ਰੂਪਾ ਨੇ ਉਸਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਤੋਂ ਤਸਵੀਰਾਂ ਅਤੇ ਉਸਦੇ ਵਟਸਐਪ ਸਟੇਟਸ ਦੇ ਸਕਰੀਨਸ਼ਾਟ ਇਕੱਠੇ ਕੀਤੇ ਹਨ ਅਤੇ ਇਹੀ ਉਹ ਤਸਵੀਰਾਂ ਹਨ। ਸਿੰਧੂਰੀ ਨੇ ਕਿਹਾ ਕਿ ਜਿਵੇਂ ਉਸ 'ਤੇ ਇਲਾਜਾਮ ਹੈ ਕਿ ਉਸਨੇ ਇਹ ਤਸਵੀਰਾਂ ਕੁਝ ਅਧਿਕਾਰੀਆਂ ਨੂੰ ਭੇਜੀਆਂ ਹਨ, ਉਹ ਉਨ੍ਹਾਂ ਨਾਵਾਂ ਦਾ ਖੁਲਾਸਾ ਕਰਨ ਦੀ ਅਪੀਲ ਕਰਦੀ ਹੈ, ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗੀ।
ਇਹ ਵੀ ਪੜ੍ਹੋ :Withdrawal of Army from Valley: ਕਸ਼ਮੀਰ ਘਾਟੀ ਤੋਂ ਫੌਜ ਦੀ ਵਾਪਸੀ ਉਤੇ ਸਰਕਾਰ ਬਣਾ ਰਹੀ ਵੱਡੀ ਰਣਨੀਤੀ
ਹਾਲਾਂਕਿ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਇਸ ਮੁੱਦੇ ਨੂੰ ਨਿੱਜੀ ਮਾਮਲਾ ਕਿਹਾ ਹੈ। ਇਹ ਵੀ ਯਾਦ ਰਹੇ ਕਿ ਲੰਘੇ ਐਤਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਰੋਹਿਣੀ ਸਿੰਧੂਰੀ ਦੀਆਂ 7 ਫੋਟੋਆਂ ਸ਼ੇਅਰ ਕਰਦੇ ਹੋਏ ਆਈਪੀਐਸ ਰੂਪਾ ਨੇ ਇਲਜ਼ਾਮ ਲਗਾਇਆ ਸੀ ਕਿ ਆਈਪੀਐਸ ਸਿੰਧੂਰੀ ਨੇ ਕਥਿਤ ਤੌਰ 'ਤੇ ਤਿੰਨ ਪੁਰਸ਼ ਆਈਏਐਸ ਅਧਿਕਾਰੀਆਂ ਨਾਲ ਉਸਦੀ ਫੋਟੋ ਸਾਂਝੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਅਪਰਾਧ ਹੈ।