ਵਿਜੇਪੁਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਦੇ ਲੋਕ "ਥੱਕੀ ਹੋਈ ਅਤੇ ਹਾਰੀ ਹੋਈ" ਕਾਂਗਰਸ ਨੂੰ ਨਹੀਂ, ਸਗੋਂ ਇੱਕ ਜੋਸ਼ ਨਾਲ ਭਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੁਣਨਗੇ।
ਮੋਦੀ ਨੇ ਵਿਜੇਪੁਰ 'ਚ ਇਕ ਚੋਣ ਰੈਲੀ 'ਚ ਕਿਹਾ, 'ਇਕ ਕਾਂਗਰਸੀ ਨੇਤਾ ਆਪਣੀ ਰਿਟਾਇਰਮੈਂਟ ਦੇ ਨਾਂ 'ਤੇ ਵੋਟਾਂ ਮੰਗ ਰਿਹਾ ਹੈ। ਉਸਦਾ ਸਭ ਤੋਂ ਵੱਡਾ ਚੋਣ ਮੁੱਦਾ ਹੈ- 'ਇਹ ਮੇਰੀ ਆਖਰੀ ਚੋਣ ਹੈ। ਮੈਨੂੰ ਇੱਕ ਮੌਕਾ ਦਿਓ ਉਹ ਕਿੰਨੀ ਤਰਸਯੋਗ ਹਾਲਤ ਵਿੱਚ ਪਹੁੰਚ ਗਏ ਹਨ
ਪ੍ਰਧਾਨ ਮੰਤਰੀ ਨੇ ਅਸਿੱਧੇ ਤੌਰ 'ਤੇ 75 ਸਾਲਾ ਸਿੱਧਰਮਈਆ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੋਵੇਗੀ ਅਤੇ ਉਹ ਹੋਰ ਨਹੀਂ ਲੜਨਗੇ। ਮੋਦੀ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਕਰਨਾਟਕ ਦੇ ਲੋਕ ਥੱਕੀ ਹਾਰੀ ਹੋਈ ਕਾਂਗਰਸ ਨੂੰ ਨਹੀਂ, ਸਗੋਂ ਜੋਸ਼ ਨਾਲ ਭਰੀ ਭਾਜਪਾ ਨੂੰ ਚੁਣਨਗੇ।' ਉਨ੍ਹਾਂ ਕਿਹਾ ਕਿ ਕਰਨਾਟਕ ਦੇ ਕੋਨੇ-ਕੋਨੇ ਤੋਂ ‘ਈ ਬਰੀਆ ਨਿਰਧਾਰਾ, ਬਹੁਮਤ ਵਾਲੀ ਭਾਜਪਾ ਸਰਕਾਰ’ (ਇਸ ਵਾਰ ਫੈਸਲਾ, ਬਹੁਮਤ ਵਾਲੀ ਭਾਜਪਾ ਸਰਕਾਰ) ਦਾ ਨਾਅਰਾ ਗੂੰਜ ਰਿਹਾ ਹੈ।