ਪੰਜਾਬ

punjab

ETV Bharat / bharat

ਇਸ ਵਿਅਕਤੀ ਨੇ PM ਮੋਦੀ ਦੇ ਨਾਮ 'ਤੇ ਬਣਾਇਆ ਘਰ, ਬਣ ਗਿਆ ਖਿੱਚ ਦਾ ਕੇਂਦਰ

ਦਾਵਨਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਵਿੱਚ ਇੱਕ ਵਿਅਕਤੀ ਨੇ ਆਪਣੀ ਧੀ ਲਈ ਨਵਾਂ ਘਰ ਬਣਾਇਆ ਅਤੇ ਉਸਦਾ ਨਾਮ 'ਸ੍ਰੀ ਨਰਿੰਦਰ ਮੋਦੀ ਨਿਲਯਾ' ਰੱਖਿਆ ਗਿਆ। ਚੰਨਾਗਿਰੀ ਦੇ ਗੌਦਰ ਹਲੇਸ਼ ਨੇ ਆਪਣੀ ਧੀ ਲਈ ਇੱਕ ਘਰ ਬਣਾਇਆ ਹੈ, ਉਹ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਰਹਿੰਦੀ ਹੈ।

Karnataka: A Fan Named His Newly built House As 'Shri Narendra Modi Nilaya'
PM ਮੋਦੀ ਦੇ ਪ੍ਰਸ਼ੰਸਕ ਨੇ ਰੱਖ ਦਿੱਤਾ ਘਰ ਦਾ ਅਜਿਹਾ ਨਾਮ, ਬਣ ਗਿਆ ਖਿੱਚ ਦਾ ਕੇਂਦਰ

By

Published : Apr 29, 2022, 11:42 AM IST

ਦਾਵਨਗੇਰੇ (ਕਰਨਾਟਕ):ਦਾਵਨਗੇਰੇ ਜ਼ਿਲ੍ਹੇ ਦੇ ਚੰਨਾਗਿਰੀ ਵਿੱਚ ਇੱਕ ਵਿਅਕਤੀ ਨੇ ਆਪਣੀ ਧੀ ਲਈ ਨਵਾਂ ਘਰ ਬਣਾਇਆ ਅਤੇ ਉਸਦਾ ਨਾਮ 'ਸ੍ਰੀ ਨਰਿੰਦਰ ਮੋਦੀ ਨਿਲਯਾ' ਰੱਖਿਆ ਗਿਆ। ਚੰਨਾਗਿਰੀ ਦੇ ਗੌਦਰ ਹਲੇਸ਼ ਨੇ ਆਪਣੀ ਧੀ ਲਈ ਇੱਕ ਘਰ ਬਣਾਇਆ ਹੈ, ਉਹ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਰਹਿੰਦੀ ਹੈ।

ਇਹ ਘਰ ਚੰਨਾਗਿਰੀ 'ਚ ਕਾਗਾਤੂਰੂ ਰੋਡ 'ਤੇ ਬਣਾਇਆ ਗਿਆ ਹੈ। ਗੌਦਰ ਹਲੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਘਰ ਦੇ ਸਾਹਮਣੇ ਲਾਈ ਹੈ। ਨਵਾਂ ਘਰ ਹੁਣ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ।

ਮਕਾਨ ਮਾਲਕ ਨੇ ਕਿਹਾ, 'ਅਸੀਂ ਨਵੇਂ ਘਰ ਦਾ ਨਾਮ 'ਸਹਿਯਾਦਰੀ' ਜਾਂ 'ਸ਼ਿਵਾਜੀ' ਰੱਖਣਾ ਚਾਹਾਂਗੇ ਪਰ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਇਸ ਲਈ ਮੈਂ ਘਰ ਲਈ ਉਨ੍ਹਾਂ ਦੇ ਨਾਮ ਉੱਤੇ ਰੱਖ ਦਿੱਤਾ,” ਜਾਣਕਾਰੀ ਦਿੰਦਿਆ ਗੌਦਰ ਹਲੇਸ਼ ਨੇ ਕਿਹਾ, ਘਰ ਦਾ ਉਦਘਾਟਨ ਸਮਾਗਮ 03 ਮਈ ਨੂੰ ਹੋਵੇਗਾ।

ਇਹ ਵੀ ਪੜੋਂ :ਨਿੰਬੂ ਨਾਲੋਂ ਸਸਤੀ ਹੋਈ ਜ਼ਿੰਦਗੀ ! ਔਰਤ ਨੇ ਨਿੰਬੂ ਤੋੜਿਆ ਤਾਂ ਕਰ ਦਿੱਤਾ ਕਤਲ...

ABOUT THE AUTHOR

...view details