ਕਰਨਾਟਕ: ਬੀਦਰ ਪੁਲਿਸ ਨੇ 58 ਸਾਲ ਬਾਅਦ ਮੱਝ ਚੋਰੀ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗਣਪਤੀ ਦੀ ਉਮਰ 78 ਸਾਲ ਹੈ। ਦੱਸਿਆ ਜਾ ਰਿਹਾ ਕਿ ਸਾਲ 1965 ਵਿੱਚ ਮਹਿਕਰ ਇਲਾਕੇ ਵਿੱਚ ਦੋ ਮੱਝਾਂ ਅਤੇ ਇੱਕ ਵੱਛਾ ਚੋਰੀ ਹੋ ਗਿਆ ਸੀ। ਇਸ ਸਬੰਧੀ ਮੁਰਲੀਧਰ ਰਾਓ ਕੁਲਕਰਨੀ ਨੇ ਮਹਿਕਰ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਮਹਾਰਾਸ਼ਟਰ ਦੇ ਉਦੇਗੀਰ ਤੋਂ ਕਿਸ਼ਨ ਚੰਦਰ (30) ਅਤੇ ਗਣਪਤੀ ਵਾਘਮੋਰ (20) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Buffalo Theft Case: ਮੱਝ ਚੋਰੀ ਦੇ ਮਾਮਲੇ ਦਾ ਭਗੌੜਾ ਮੁਲਜ਼ਮ 58 ਸਾਲਾਂ ਬਾਅਦ ਆਇਆ ਪੁਲਿਸ ਅੜਿੱਕੇ
ਕਰਨਾਟਕ 'ਚ ਮੱਝ ਚੋਰੀ ਦੇ ਮਾਮਲੇ 'ਚ ਭਗੌੜੇ ਮੁਲਜ਼ਮ ਨੂੰ 58 ਸਾਲ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਨੇ ਜਦ ਚੋਰੀ ਕੀਤੀ ਸੀ ਤਾਂ ਉਸਦੀ ਉਮਰ 20 ਸਾਲ ਸੀ ਤੇ ਹੁਣ ਉਸ ਦੀ ਉਮਰ 78 ਸਾਲ ਹੈ। ਪੂਰੀ ਖਬਰ ਪੜ੍ਹੋ...
Published : Sep 13, 2023, 11:33 AM IST
|Updated : Sep 13, 2023, 12:46 PM IST
20 ਸਾਲ ਦੀ ਉਮਰ ਵਿੱਚ ਕੀਤੀ ਸੀ ਚੋਰੀ: ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਇਹ ਮੁਲਜ਼ਮ ਫਰਾਰ ਹੋ ਗਏ। ਸੰਮਨ ਅਤੇ ਵਾਰੰਟ ਜਾਰੀ ਕੀਤੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ, ਕਿਉਂਕਿ ਪਹਿਲੇ ਮੁਲਜ਼ਮ ਕਿਸ਼ਨ ਦੀ ਮੌਤ ਹੋ ਗਈ ਸੀ, ਇਸ ਲਈ ਉਸ ਵਿਰੁੱਧ ਕੇਸ ਖਾਰਜ ਕਰ ਦਿੱਤਾ ਗਿਆ ਸੀ। ਇੱਕ ਹੋਰ ਮੁਲਜ਼ਮ ਗਣਪਤੀ ਕਈ ਸਾਲਾਂ ਤੋਂ ਫਰਾਰ ਸੀ। ਜਿਸ 'ਚ ਹੁਣ ਇਕ ਵਿਸ਼ੇਸ਼ ਟੀਮ ਨੇ ਗਣਪਤੀ ਨੂੰ ਟਰੇਸ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ। ਜਦੋਂ ਚੋਰੀ ਹੋਈ ਤਾਂ ਗਣਪਤੀ ਦੀ ਉਮਰ ਸਿਰਫ 20 ਸਾਲ ਸੀ ਅਤੇ ਹੁਣ ਉਸ ਦੀ ਉਮਰ 78 ਸਾਲ ਦੀ ਹੋ ਚੁੱਕੀ ਹੈ।
- Kissan Rail Roko Morcha: ਕੇਂਦਰ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਵਿੱਢਣ ਦੀ ਤਿਆਰੀ, ਕਿਸਾਨ 28 ਸਤੰਬਰ ਤੋਂ ਸ਼ੁਰੂ ਕਰਨਗੇ ਰੇਲ ਰੋਕੋ ਮੋਰਚਾ
- School of Eminence In Punjab: ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਵਿੱਚ 'ਸਕੂਲ ਆਫ ਐਮੀਨੈਂਸ' ਦੀ ਕਰਨਗੇ ਸ਼ੁਰੂਆਤ
- War Against Drug: ਪਹਿਲਾਂ ਖੁਦ ਕਰਦਾ ਸੀ ਨਸ਼ੇ, ਫਿਰ ਦੋਸਤ ਦੀ ਮੌਤ ਨੇ ਬਦਲੀ ਜ਼ਿੰਦਗੀ, ਹੁਣ ਲੋਕਾਂ ਨੂੰ ਨਸ਼ੇ ਖਿਲਾਫ਼ ਕਰ ਰਿਹਾ ਜਾਗਰੂਕ
ਸਾਲਾਂ ਤੋਂ ਲਟਕ ਰਹੇ ਕੇਸਾਂ ਲਈ ਬਣਾਈ ਵਿਸ਼ੇਸ਼ ਟੀਮ: ਬੀਦਰ ਦੇ ਐਸਪੀ ਚੰਨਾਬਾਸਵੰਨਾ ਐਸਐਲ ਨੇ ਕਿਹਾ, ਸਾਲਾਂ ਤੋਂ ਲਟਕ ਰਹੇ ਕੇਸਾਂ ਅਤੇ ਐਲਪੀਆਰ ਕੇਸਾਂ ਨੂੰ ਲੱਭਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਸ ਟੀਮ ਨੇ ਹੁਣ 58 ਸਾਲ ਪੁਰਾਣੇ ਇੱਕ ਕੇਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਜਿਹੇ ਕੁੱਲ 7 ਮਾਮਲਿਆਂ ਦਾ ਪਤਾ ਲਗਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।